ਸੁਨਾਮ : ਲੋੜਵੰਦਾਂ ਦੀ ਮੱਦਦ ਲਈ ਮੋਹਰੀ ਫਰਜ਼ ਨਿਭਾਅ ਰਹੇ ਲਾਈਨਜ ਕਲੱਬ ਰਾਇਲਜ ਵੱਲੋਂ ਕਲੱਬ ਪ੍ਰਧਾਨ ਮੁਨੀਸ਼ ਗਰਗ ਮੋਨੂੰ ਦੀ ਅਗਵਾਈ ਹੇਠ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡੇ ਗਏ। ਇਸ ਮੌਕੇ ਬੋਲਦਿਆਂ ਕਲੱਬ ਦੇ ਚੇਅਰਮੈਨ ਮਨਿੰਦਰ ਸਿੰਘ ਲਖਮੀਰਵਾਲਾ, ਪ੍ਰਧਾਨ ਮੁਨੀਸ਼ ਕੁਮਾਰ ਮੋਨੂੰ ਅਤੇ ਯਾਦਵਿੰਦਰ ਸਿੰਘ ਨਿਰਮਾਣ ਨੇ ਆਖਿਆ ਕਿ ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਵੱਲੋਂ ਲੋੜਵੰਦਾਂ ਦੀ ਮੱਦਦ ਕੀਤੀ ਜਾਂਦੀ ਹੈ। ਇਸੇ ਕੜੀ ਤਹਿਤ ਸੁਨਾਮ ਕਲੱਬ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਕੰਬਲ ਵੰਡੇ ਗਏ ਹਨ ਤਾਂ ਜੋ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੱਡ ਚੀਰਵੀਂ ਠੰਢ ਤੋਂ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਲੋੜਵੰਦਾਂ ਦੀ ਮੱਦਦ ਭਵਿੱਖ ਵਿੱਚ ਵੀ ਜਾਰੀ ਰਹੇਗੀ। ਲਾਈਨਜ ਕਲੱਬ ਰਾਇਲਜ ਦੇ ਪ੍ਰਧਾਨ ਮੁਨੀਸ਼ ਕੁਮਾਰ ਮੋਨੂੰ ਨੇ ਆਖਿਆ ਕਿ ਲੋੜਵੰਦਾਂ ਦੀ ਮੱਦਦ ਲਈ ਕਲੱਬ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ।ਇਸ ਮੌਕੇ ਸਾਬਕਾ ਚੇਅਰਮੈਨ ਮੁਨੀਸ਼ ਕੁਮਾਰ ਸੋਨੀ, ਰਾਜਨ ਸਿੰਗਲਾ, ਮਨਪ੍ਰੀਤ ਸਿੰਘ, ਕਰੁਣ ਬਾਂਸਲ, ਕ੍ਰਿਸ਼ਨ ਸਿੰਘ ਢੋਟ ਸਮੇਤ ਹੋਰ ਮੈਂਬਰ ਹਾਜ਼ਰ ਸਨ।