ਸੰਦੌੜ : ਪਾਵਰ ਹਾਊਸ ਪਿੰਡ ਲੋਹਗੜ੍ਹ ਵਿਖ਼ੇ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਚਾਹ ਪਕੌੜਿਆਂ ਦਾ ਲੰਗਰ ਲਗਾ ਦੇ ਲੋਕ ਸੇਵਾ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀ. ਜੀ. ਐਮ ਸ੍ਰੀ ਲਛਮਣ ਦਾਸ ਅਤੇ ਏ. ਪੀ. ਐਮ ਨਰਿੰਦਰ ਸਿੰਘ ਪੰਜਗਰਾਈਆਂ ਨੇ ਦੱਸਿਆ ਕੇ ਇਹ ਲੰਗਰ ਐਕਵਾ ਪਾਵਰ ਕੰਪਨੀ ਦੇ ਸਟਾਫ਼, ਗ੍ਰਾਮ ਪੰਚਾਇਤ ਜੌਹਲਾ, ਲੋਹਗੜ੍ਹ, ਡੇਰਾ ਸੰਤ ਬਾਬਾ ਰਾਮ ਦਾਸ ਜੌਹਲਾ ਅਤੇ ਬਾਬਾ ਗੁਰਨਾਮ ਦਾਸ ਦੇ ਸਹਿਯੋਗ ਨਾਲ਼ ਲਗਾਇਆ ਗਿਆ,ਇਸ ਮੌਕੇ ਬਾਬਾ ਗੁਰਨਾਮ ਦਾਸ, ਸਰਪੰਚ ਕੁਲਦੀਪ ਸਿੰਘ,ਨੰਬਰਦਾਰ ਪਾਲ ਸਿੰਘ,ਗੁਰਬਚਨ ਸਿੰਘ, ਮਾਸਟਰ ਕੁਲਵਿੰਦਰ ਸਿੰਘ,ਬਾਬਾ ਪਾਲ ਸਿੰਘ, ਹਰਜੀਤ ਸਿੰਘ, ਸਪਿੰਦਰ ਸਿੰਘ,ਸੀਰਾ ਸਿੰਘ, ਭੱਪੂ ਸਾਈ, ਮਲਕੀਤ ਸਿੰਘ, ਪ੍ਰਧਾਨ ਅਮਰ ਸਿੰਘ, ਡੈਨੀ ਪੁਰੀ,ਲਵਤਾਰ ਸਿੰਘ, ਸਮੂਹ ਸਟਾਫ਼ ਪਾਵਰਹਾਊਸ ਚੱਕ ਭਾਈਕਾ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਸਨ ਇਸ ਮੌਕੇ ਡੀ. ਜੀ. ਐਮ ਲਛਮਣ ਦਾਸ ਅਤੇ ਏ. ਪੀ. ਐਮ ਨਰਿੰਦਰ ਸਿੰਘ ਪੰਜਗਰਾਈਆਂ ਵੱਲੋਂ ਸਮੂਹ ਪਤਵੰਤਿਆਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ