ਮਾਲੇਰਕੋਟਲਾ : ਪੈਨਸਨਰਾਂ/ਮੁਲਾਜਮਾਂ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਪੰਜਾਬ ਸਰਕਾਰ ਵੱਲੋਂ ਆਪਣੀ ਸਰਕਾਰ ਦੇ ਚਾਰ ਸਾਲਾਂ ਦੌਰਾਨ ਡੀਏ ਦੀਆਂ ਪਿਛਲੀਆਂ 5 ਕਿਸਤਾਂ ਜੋ ਕਿ 16 ਪ੍ਰਤੀਸ਼ਤ ਬਣਦਾ ਹੈ ਅੱਜ ਤੱਕ ਰਲੀਜ਼ ਨਹੀਂ ਕੀਤਾ ਅਤੇ ਨਾ ਹੀ ਜਨਵਰੀ 2026 ਵਿੱਚ ਬਣਦਾ ਡੀਏ ਦੇਣ ਦਾ ਐਲਾਨ ਕੀਤਾ ਹੈ।ਸਰਕਾਰ ਵੱਲੋਂ ਅਤੇ ਉਨ੍ਹਾਂ ਦੇ ਅਧਿਕਾਰੀਆਂ (ਚੀਫ ਸੈਕਟਰੀ ਪੰਜਾਬ) ਵੱਲੋਂ ਮੁਲਾਜਮਾਂ/ਪ੍ਰੈਨਸ਼ਨਰਾਂ ਨਾਲ ਮੀਟਿੰਗਾਂ ਕਰਕੇ ਡੰਗ ਟਪਾਊ ਅਤੇ ਟਾਲ ਮਟੋਲ ਦੀ ਨੀਤੀ ਆਪਣਾ ਕੇ ਖੱਜਲ ਖੁਆਰ ਕੀਤਾ ਗਿਆ ਹੈ।ਇਸ ਭੈੜੀ ਨੀਤੀ ਤੋਂ ਤੰਗ ਆ ਕੇ ਦੀ ਰੈਵੀਨਿਊ ਕਾਨੂੰਗੋ/ਪਟਵਾਰੀ ਰਿਟਾਇਰਡ ਪੈਨਸ਼ਨਰਜ ਐਸੋਸ਼ੀਏਸ਼ਨ ਜ਼ਿਲ੍ਹਾ ਮਾਲੇਰਕੋਟਲਾ ਨੇ ਸਹਿਯੋੋਗੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਦਫਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਖੇ ਰੋਸ ਵੱਜੋਂ ਪੰਜਾਬ ਸਰਕਾਰ ਦੇ ਖਿਲਾਫ ਲੋਹੜੀ ਵਾਲੇ ਦਿਨ ਲੋਹੜੀ ਬਾਲ ਕੇ ਖੁਸ਼ੀ ਮਨਾਉਣ ਦੀ ਜਗ੍ਹਾ ਦੁਖੀ ਮਨ ਨਾਲ ਗੁੱਸੇ ਭਰੇ ਲਹਿਜੇ ਵਿੱਚ ਸ਼ਖਤ ਨਾਅਰੇਬਾਜੀ ਕਰਕੇ ਰੈਲੀ ਕੀਤੀ ਗਈ।

ਇਸ ਧਰਨੇ/ਰੈਲੀ ਵਿੱਚ ਮੁਲਾਜਮ ਜੱਥੇਬੰਦੀਆਂ ਦੇ ਆਗੂ ਸ੍ਰੀ ਦੀਦਾਰ ਸਿੰਘ ਛੋਕਰਾ,ਮੀਤ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ, ਜਗਦੀਪ ਸਿੰਘ ਝੂੰਦਾ ਜ਼ਿਲ੍ਹਾ ਮਾਲੇਰਕੋਟਲਾ ਦੇ ਕਾਨੂੰਗੋ ਆਗੂ,ਹਰਿੰਦਰਜੀਤ ਸਿੰਘ ਸਦਰ ਕਾਨੂੰਗੋ ਡੀ.ਸੀ.ਆਫਿਸ ਮਾਲੇਰਕੋਟਲਾ, ਹਰਕੀਰਤ ਸਿੰਘ ਡੀ.ਟੀ.ਐਫ ਆਗੂ ਅਤੇ ਦਿਲਜਾਨ ਅਲੀ ਜ਼ਿਲ੍ਹਾ ਜਨਰਲ ਸਕੱਤਰ ਮਨਿਸਟਰੀਅਲ ਸਟਾਫ ਜ਼ਿਲ੍ਹਾ ਮਾਲੇਰਕੋਟਲਾ ਸ਼ਾਮਲ ਹੋਏ।ਇਸ ਰੈਲੀ ਨੂੰ ਸਬੰਧਨ ਕਰਦੇ ਹੋਏ ਨਿਰਮਲ ਸਿੰਘ ਮਸੋਣ ਜਿ਼ਲ੍ਹਾ ਪ੍ਰਧਾਨ ਦੀ ਰੈਵੀਨਿੳ ਕਾਨੂੰਗੋ/ਪਟਵਾਰੀ ਰਿਟਾਇਰਡ ਐਸੋਸੀਏਸ਼ਨ ਜ਼ਿਲ੍ਹਾ ਮਾਲੇਰਕੋਟਲਾ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਪਿਛਲੀਆਂ ਡੀਏ ਦੀਆਂ 5 ਕਿਸ਼ਤਾਂ ਦਾ ਰੋਕਿਆ ਬਕਾਇਆ ਬਿਨਾਂ ਦੇਰੀ ਰਲੀਜ਼ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਛੇਵੇਂ ਪੇ ਕਮਿਸ਼ਨ ਦੀ ਰਿਕਮੈਨਡੇਸ਼ਨ ਅਨੁਸਾਰ ਬਣਦਾ ਏਰੀਅਰ ਦਾ (ਯੈਕ ਲਕਥ) ਇੱਕ ਹੀ ਕਿਸ਼ਤ ਵਿੱਚ ਬਿਨਾ ਕਿਸੇ ਦੇਰੀ ਨਕਦ ਭੁਗਤਾਨ ਕੀਤਾ ਜਾਵੇ।ਇਸ ਰੈਲੀ ਵਿੱਚ ਸਰਵ ਸ੍ਰੀ ਨਰਿੰਦਰਪਾਲ ਸਿੰਘ ਬੜੈਚ ਸਰਪਰਸਤ,ਜਮੀਲ ਅਹਿਮਦ ਨੁਮਾਇੰਦਾ ਪੰਜਾਬ,ਹਰਜੀਤ ਸਿੰਘ ਰਾਹੀ ਜ਼ਿਲ੍ਹਾ ਸਕੱਤਰ, ਅਜੈ ਕੁਮਾਰ ਖਜਾਨਚੀ,ਜਗਤਾਰ ਸਿੰਘ ਪਟਵਾਰੀ,ਦਰਸ਼ਨ ਸਿੰਘ ਪਟਵਾਰੀ, ਕਰਨੈਲ ਸਿੰਘ ਪਟਵਾਰੀ,ਨਛੱਤਰ ਸਿੰਘ, ਜਗਦੇਵ ਸਿੰਘ ਪ੍ਰੈਸ ਸਕੱਤਰ,ਮਨਜੀਤ ਸਿੰਘ ਕਾਨੂੰਗੋ, ਰਾਮਦਿਆਲ, ਜਗਦੇਵ ਸਿੰਘ ਕਾਨੂੰਗੋ ਸ਼ਾਮਲ ਹੋਏ।ਉਪਰੋਕਤ ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਦੇ ਰਾਂਹੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਖਜਾਨਾ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ ਗਿਆ।