ਪਟਿਆਲਾ : ਉਘੇ ਸਮਾਜ ਸੇਵੀ ਤੇ ਨੌਜਵਾਨ ਆਗੂ ਰੀਗਨ ਆਹਲੂਵਾਲੀਆ ਵਲੋਂ ਸੂਲਰ ਸਕੂਲ ਦੇ ਬੱਚਿਆਂ ਨੂੰ ਸਰਦੀ ਦੀ ਵਰਦੀ ਅਤੇ ਬੂਟ ਤਕਸੀਮ ਕੀਤੇ। ਇਸਦੇ ਨਾਲ ਹੀ ਸਕੂਲ ਦੇ ਬੱਚਿਆਂ ਨੂੰ ਫੂਡ ਵੀ ਵੰਡਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਕਾਂਗਰਸੀ ਆਗੂ ਰਛਪਾਲ ਸਿੰਘ ਜੌੜੇਮਾਜਰਾ ਪਹੁੰਚੇ, ਜਿਨ੍ਹਾਂ ਵਲੋਂ ਸਕੂਲ ਦੇ ਬੱਚਿਆਂ ਲਈ ਕੀਤੇ ਗਏ ਇਸ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਕਰਨਾ ਸਭ ਤੋਂ ਵੱਡਾ ਪੁੰਨ ਹੈ। ਉਹ ਰੀਗਨ ਆਹਲੂਵਾਲੀਆ ਵਲੋਂ ਆਪਣੇ ਪਿੰਡ ਦੇ ਲੋੜਵੰਦ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ ਦੀ ਦਿਲੋਂ ਤਾਰੀਫ ਕਰਦੇ ਹਨ, ਹੋਰਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਇਸ ਮੌਕੇ ਰੀਗਨ ਆਹਲੂਵਾਲੀਆ ਨੇ ਕਿਹਾ ਕਿ ਵੈਸੇ ਵੀ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਤੇ ਇਨ੍ਹਾਂ ਦਿਨਾਂ ਵਿਚ ਲੋਕ ਵੱਧ ਤੋਂ ਵੱਧ ਲੰਗਰ ਅਤੇ ਪੁੰਨ ਦਾਨ ਕਰਦੇ ਹਨ ਅਤੇ ਮੇਰੇ ਲਈ ਗਰੀਬ ਤੇ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਹੀ ਸਭ ਤੋਂ ਵੱਡਾ ਪੁੰਨ ਹੈ। ਮੇਰੀ ਇਹ ਸੇਵਾ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੈ। ਅੰਤ ਵਿਚ ਉਨ੍ਹਾਂ ਵਲੋਂ ਮੁੱਖ ਮਹਿਮਾਨ ਰਛਪਾਲ ਜੌੜੇਮਾਜਰਾ, ਸਕੂਲ ਸਟਾਫ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜਵਿੰਦਰ ਕੌਰ ਪੰਚਾਇਤ ਮੈਂਬਰ, ਕੁਲਵਿੰਦਰ ਸਿੰਘ ਟੋਨੀ ਸਾਬਕਾ ਸਰਪੰਚ, ਹਸਨਮੀਤ ਜੌੜੇਮਾਜਰਾ, ਦਵਿੰਦਰ ਸਿੰਘ ਗਰਚਾ, ਬਿੱਲਾ ਪ੍ਰਧਾਨ, ਪਰਮਜੀਤ ਚੌਹਾਨ, ਨਿਸ਼ਾਨ ਸਿੰਘ ਬੈਦਵਾਨ, ਹਰਜੀਤ ਕੰਬੋਜ, ਜ਼ਿੰਮੀ ਸੂਲਰ, ਤੇਜਪ੍ਰਤਾਪ ਸਿੰਘ ਕੰਬੋਜ, ਗਿਆਂਸ਼ਵੀਰ ਸਿੰਘ, ਜੱਗੀ ਸੂਲਰ, ਸੌਰਵ ਕੁਮਾਰ, ਸ਼ਿਵ ਕੁਮਾਰ, ਹਰਮਿੰਦਰ ਸਿੰਘ, ਸੁਰਜੀਤ ਸਿੰਘ ਆਹਲੂਵਾਲੀਆ, ਹਰਦੀਪ ਕੌਰ ਪੰਚ, ਸਰੋਜ ਬਾਲਾ ਪੰਚ, ਰੂਪਾ ਪੰਚ, ਅਮਰੀਕ ਸਿੰਘ ਪੰਚ ਤੇ ਬੱਚਿਆਂ ਦੇ ਆਦਿ ਹਾਜ਼ਰ ਸਨ।