ਸੰਦੌੜ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਸਿਵਲ ਸਰਜਨ ਮਲੇਰਕੋਟਲਾ ਡਾ.ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਜੀ ਐੱਸ ਭਿੰਡਰ ਦੀ ਅਗਵਾਈ ਵਿੱਚ ਬਲਾਕ ਫਤਿਹਗੜ੍ਹ ਪੰਜਗਰਾਈਆਂ ਵਿਖੇ ਛੋਟੇ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਆਸ਼ਾ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੋਲਦਿਆਂ ਐਸ ਐਮ ਓ ਡਾ. ਭਿੰਡਰ ਨੇ ਕਿਹਾ ਕਿ ਨਿਮੋਨੀਆ ਤੋਂ ਬਚਾਅ ਲਈ ਲੋਕਾਂ ਵਿੱਚ ਜਾਗਰੂਕਤਾ ਬਹੁਤ ਜ਼ਰੂਰੀ ਹੈ।ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨਵੰਬਰ ਤੋਂ ਫਰਵਰੀ ਤੱਕ 'ਸਾਂਸ ਪ੍ਰੋਗਰਾਮ' ਚਲਾਇਆ ਜਾ ਰਿਹਾ ਹੈ,ਜਿਸਦਾ ਟੀਚਾ 2025 ਤੱਕ ਬੱਚਿਆਂ ਵਿੱਚ ਨਿਮੋਨੀਆ ਨਾਲ ਹੋਣ ਵਾਲੀਆਂ ਮੌਤਾਂ (ਪੰਜ ਸਾਲ ਤੋਂ ਘੱਟ ਉਮਰ ਦੇ) ਨੂੰ ਪ੍ਰਤੀ 1,000 ਵਿੱਚ 3 ਤੋਂ ਘੱਟ ਕਰਨ ਲਈ ਵਿਸ਼ੇਸ਼ ਯਤਨ ਕਰਨਾ ਹੈ। ਇਸ ਸਮੇਂ ਬਲਾਕ ਐਜ਼ੂਕੇਟਰ ਹਰਪ੍ਰੀਤ ਕੌਰ ਨੇ ਦੱਸਿਆ ਨਿਮੋਨੀਆ ਤੋਂ ਛੋਟੇ ਬੱਚਿਆਂ ਨੂੰ ਬਚਾਉਣ ਲਈ ਸ਼ੁਰੂਆਤੀ ਪਛਾਣ (ਤੇਜ਼ ਸਾਹ, ਛਾਤੀ ਵਿੱਚ ਖਿੱਚਣਾ), ਅਤੇ ਰੋਕਥਾਮ (ਟੀਕਾਕਰਨ, ਪੋਸ਼ਣ) ਅਤੇ ਸਮੇਂ ਸਿਰ ਇਲਾਜ ਕਰਵਾਉਣਾ ਹੈ। 2024-25 ਮੁਹਿੰਮ ਵਿੱਚ 'ਨਮੂਨੀਆ ਨਹੀਂ, ਤੋ ਬਚਪਨ ਸਹੀ' (ਜੇਕਰ ਨਮੂਨੀਆ ਨਹੀਂ, ਤਾਂ ਬਚਪਨ ਸਹੀ) ਦਾ ਨਾਅਰਾ ਹੈ।ਇਸ ਮੌਕੇ ਆਸ਼ਾ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਕਿ ਉਹ ਹਰ ਪਿੰਡ ਵਿੱਚ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦੇ ਪੂਰੇ ਕੱਪੜੇ ਪਾਕੇ ਰੱਖਣ, ਗਿੱਲੇ ਕੱਪੜਿਆਂ ਤੋਂ ਬਚਾਉਣ ਅਤੇ ਠੰਡ ਤੋਂ ਬਚਾ ਲਈ ਆਪਣੇ ਤੋਂ ਇੱਕ ਤਹਿ ਜਿਆਦਾ ਕੱਪੜੇ ਬੱਚਿਆਂ ਦੇ ਪਹਿਨਾਉਣ ਲਈ ਜਾਗਰੂਕ ਕਰਨ । ਇਸ ਮੌਕੇ ਰਾਜੇਸ਼ ਰਿਖੀ, ਚਰਨਜੀਤ ਕੌਰ, ਗੁਰਮੀਤ ਕੌਰ,ਸਮੂਹ ਆਸ਼ਾ ਫੇਸਿਲਟੇਟਰਸ ਅਤੇ ਆਸ਼ਾ ਸਨ।