Thursday, August 21, 2025
BREAKING NEWS
‘Miss Universe India 2025’ ਦਾ ਤਾਜ ਰਾਜਸਥਾਨ ਦੀ ਮਨਿਕਾ ਵਿਸ਼ਵਕਰਮਾ ਦੇ ਸਿਰ ਸਜਿਆ ਬੱਦਲ ਫ਼ਟਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਬੰਦਜੰਮੂ-ਕਸ਼ਮੀਰ ਦੇ ਕਠੂਆਂ ਵਿੱਚ ਬੱਦਲ ਫ਼ੱਟਣ ਕਾਰਨ 7 ਲੋਕਾਂ ਦੀ ਮੌਤਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਨੇ ਲਈ ਵਾਪਸ ਆਕਸੀਜਨ ਸਿਲੰਡਰ ਫਟਣ ਕਾਰਨ ਮੋਹਾਲੀ ਦੇ ਇੰਡਸਟਰੀਅਲ ਏਰੀਆ ‘ਚ ਵਾਪਰਿਆ ਹਾਦਸਾਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਹੀਂ ਰਹੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾ

Sports

ਯੂਰੋ ਫੁੱਟਬਾਲ ਟੂਰਨਾਮੈਂਟ : ਇਟਲੀ ਨੇ ਤੁਰਕੀ ਨੂੰ 3-0 ਨਾਲ ਦਿੱਤੀ ਮਾਤ

June 13, 2021 10:16 AM
SehajTimes

ਰੋਮ : ਇਟਲੀ ਨੇ ਯੂਰੋ ਫੁੱਟਬਾਲ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਤੁਰਕੀ ਨੂੰ 3-0 ਨਾਲ ਹਰਾ ਕੇ ਜਿੱਤ ਨਾਲ ਕੀਤੀ। ਸ਼ੁੱਕਰਵਾਰ ਰਾਤ ਨੂੰ ਗਰੁੱਪ-ਏ ਵਿੱਚ ਤਕਰੀਬਨ 16000 ਦਰਸ਼ਕਾਂ ਦੀ ਹਾਜ਼ਰੀ ਵਿੱਚ ਖੇਡੇ ਗਏ ਇਸ ਮੈਚ ਵਿੱਚ ਦੋਵੇਂ ਟੀਮਾਂ ਨੇ ਚੰਗੀ ਸ਼ੁਰੂਆਤ ਕੀਤੀ। ਅੱਧੇ ਸਮੇਂ ਤੱਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਇਟਲੀ ਨੂੰ ਮੈਚ ਦਾ ਪਹਿਲਾ ਗੋਲ ਆਤਮਘਾਤੀ ਗੋਲ ਵਜੋਂ ਮਿਲਿਆ, ਜੋ ਤੁਰਕੀ ਦੇ ਖਿਡਾਰੀ ਮਰਿਹ ਡੈਮਿਰਲ ਨੇ 53ਵੇਂ ਮਿੰਟ ਵਿੱਚ ਕੀਤਾ। ਇਸ ਤੋਂ ਬਾਅਦ ਮੈਚ ਦੇ 66ਵੇਂ ਮਿੰਟ ਵਿੱਚ ਇਮੋਬਿਲ ਨੇ ਗੋਲ ਕਰਕੇ ਇਟਲੀ ਨੂੰ 2-0 ਦੀ ਬੜ੍ਹਤ ਦਿਵਾ ਦਿੱਤੀ। ਇਨਸੀਗਨੇ ਨੇ ਮੈਚ ਦੇ 79ਵੇਂ ਮਿੰਟ ਵਿੱਚ ਇਟਲੀ ਲਈ ਤੀਸਰਾ ਗੋਲ ਕੀਤਾ ਅਤੇ ਸਕੋਰ 3-0 ਨਾਲ ਅੱਗੇ ਹੋ ਗਿਆ। ਅੰਤ ਵਿੱਚ ਇਹ ਸਕੋਰ ਫੈਸਲਾਕੁਨ ਸਾਬਤ ਹੋਇਆ। ਦੱਸ ਦੇਈਏ ਕਿ ਇਹ ਪਹਿਲੀ ਵਾਰ ਯੂਰਪੀਅਨ ਚੈਂਪੀਅਨਸ਼ਿਪ ਵਿੱਚ ਵਾਪਰਿਆ ਹੈ, ਜਦੋਂ ਇਟਲੀ ਨੇ ਤਿੰਨ ਗੋਲ ਕੀਤੇ ਹਨ। ਇਸ ਜਿੱਤ ਤੋਂ ਬਾਅਦ ਇਟਲੀ ਉਨ੍ਹਾਂ ਦੇ ਸਮੂਹ ਵਿਚ ਸਿਖਰ 'ਤੇ ਹੈ। ਤੁਰਕੀ ਦਾ ਮੁਕਾਬਲਾ ਬੁੱਧਵਾਰ ਨੂੰ ਗਰੁੱਪ ਏ ਵਿੱਚ ਵੇਲਜ਼ ਨਾਲ ਹੋਵੇਗਾ ਜਦਕਿ ਇਟਲੀ ਦਾ ਮੁਕਾਬਲਾ ਰੋਮ ਵਿੱਚ ਸਵਿਟਜ਼ਰਲੈਂਡ ਨਾਲ ਹੋਵੇਗਾ।

Have something to say? Post your comment