Wednesday, December 03, 2025

Malwa

ਸ਼੍ਰੋਮਣੀ ਅਕਾਲੀ ਦਲ ਇਕੱਲਾ ਹੀ 2027 ਵਿਚ ਚੋਣਾਂ ਲੜੇਗਾ ਤੇ ਜਿੱਤੇਗਾ ਵੀ : ਸੁਖਬੀਰ ਬਾਦਲ

December 03, 2025 03:15 PM
SehajTimes
ਪਾਰਟੀ ਵਰਕਰਾਂ ਤੇ ਆਗੂਆਂ ਨੂੰ ਸਰਕਾਰ ਦੇ ਤਾਨਾਸ਼ਾਹੀ ਤੇ ਜਬਰ ਜ਼ੁਲਮ ਦਾ ਮੁਕਾਬਲਾ ਕਰਨ ਦਾ ਦਿੱਤਾ ਸੱਦਾ : ਬਾਦਲ
 
ਮਹਿਲ ਕਲਾਂ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਜ਼ਿਲ੍ਹਾ ਪ੍ਰੀਸਦ ਅਤੇ ਬਲਾਕ ਸੰਮਤੀ ਦੀਆ ਚੋਟਾ ਸ਼੍ਰੋਮਣੀ ਅਕਾਲੀ ਦਲ ਇਕੱਲੇ ਲੜੇਗਾ ਵੀ ਅਤੇ ਜਿੱਤੇਗਾ ਵੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਪਿਆਰ ਅਤੇ ਭਰੋਸਾ ਅਕਾਲੀ ਦਲ ਨਾਲ ਹੈ। ਇਸੇ ਬਦੌਲਤ ਪੰਜਾਬ ਦੀ ਖੇਤਰੀ ਪਾਰਟੀ ਪੰਜਾਬੀਆਂ ਲਈ ਆਪਣੇ ਦਮ 'ਤੇ ਇਹ ਚੋਣਾਂ ਲੜੇਗੀ। ਭਾਜਪਾ ਨਾਲ ਮੁੜ ਸਾਂਝ ਪਾਉਣ ਦੀ ਗੱਲ 'ਤੇ ਉਨ੍ਹਾਂ ਕਿਹਾ ਕਿ ਇਹ ਸਭ ਹੁਣ ਇਨ੍ਹਾਂ ਚੋਣਾਂ ਤੋਂ ਬਾਅਦ ਸੋਚਿਆ ਜਾਵੇਗਾ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਕਿਸੇ ਨਾਲ ਵੀ ਸਮਝੌਤੇ ਦੌਰਾਨ ਪੰਜਾਬ ਦੇ ਹਿੱਤਾ ਨੂੰ ਪਹਿਲਾਂ ਰੱਖਿਆ ਜਾਵੇਗਾ, ਪੰਜਾਬ ਦੇ ਹਿੱਤਾਂ ਦੀ ਹਾਮੀ ਭਰਨ ਵਾਲੀ ਪਾਰਟੀ ਨਾਲ ਹੀ ਕਿਸੇ ਤਰ੍ਹਾਂ ਦੀ ਸਾਂਝ 'ਤੇ ਸੋਚਿਆ ਜਾਵੇਗਾ। ਫਿਲਹਾਲ ਪੰਜਾਬੀਆ ਦੀ ਖੇਤਰੀ ਪਾਰਟੀ ਅਕਾਲੀ ਦਲ ਪੰਜਾਬੀਆਂ ਲਈ ਚੈਟ ਮੈਦਾਨ ਵਿਚ ਪੂਰੀ ਤਿਆਰੀ ਨਾਲ ਨਿੱਤਰ ਆਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਿੰਡ ਬੀਹਲਾ ਵਿਖੇ ਇਸਤਰੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਬੇਅੰਤ ਕੌਰ ਖਹਿਰਾ ਦੇ ਗਹਿ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਸ਼੍ਰ. ਇਸ ਮੌਕੇ ਸੁਖਬੀਰ ਸਿੰਘ ਬਾਦਲ ਨੰ ਤਰਨਤਾਰਨ ਉਪ ਚੋਣ ਵਿਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਗੱਲ ਕਰਦਿਆਂ ਕਿਹਾ ਕਿ 70 ਪਰਚੇ ਅਕਾਲੀ ਦਲ ਦੇ ਅਗੂਆ ਅਤੇ ਵਰਕਰਾਂ 'ਤੇ ਨਾਜਾਇਜ਼ ਦਰਜ ਕੀਤੇ ਗਏ ਹਨ। ਇਸ ਸਰਕਾਰ ਨੇ ਅਕਾਲੀ ਦਲ 'ਤੇ ਜ਼ਿਆਦਤੀਆਂ ਕਰਨ ਦਾ ਰਿਕਾਰਡ ਤੋੜ ਦਿੱਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜੋ ਵੱਡੇ-ਵੱਡੇ ਘੋਲਾ ਵਿਚ ਦੀ ਲੰਘ ਕੇ ਲੋਕਾਂ ਦੇ ਹਮਦਰਦ ਬਣੇ ਹਨ, ਨੂੰ ਇਸ ਦੀ ਪ੍ਰਵਾਹ ਨਹੀਂ। ਉਨ੍ਹਾਂ ਪੰਜਾਬ 'ਚ ਮੌਜੂਦਾ ਰਾਜਨੀਤਿਕ ਮਾਹੌਲ 'ਤੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਦਾ ਆਵਾਮ ਕੇਦਰੀ ਪਾਰਟੀਆਂ ਤੋਂ ਅੱਕ ਚੁੱਕਾ ਹੈ। ਇਨ੍ਹਾਂ ਪਾਰਟੀਆਂ ਨੇ ਪੰਜਾਬ ਨੂੰ ਲੁੱਟਿਆ ਅਤੇ ਪੰਜਾਬੀਆ ਨੂੰ ਕੁੱਟਿਆ ਹੈ।
 
ਇਸੇ ਸਦਕਾ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਸੂਬੇ ਦਾ ਆਵਾਮ ਮੁੜ ਚੇਤੇ ਕਰ ਰਿਹਾ ਹੈ। ਲੋਕ ਅਕਾਲੀ ਦਲ ਦੀ ਸਰਕਾਰ ਸਮੇਂ ਦੇ ਰਾਜਭਗ ਜਿਸ ਵਿਚ ਹਰ ਵਰਗ ਦੀ ਗੱਲ ਹੁੰਦੀ ਸੀ, ਵਿਕਾਸ ਦੀ ਹਨੇਰੀ ਚੱਲਦੀ ਸੀ, ਅਮਨ ਸ਼ਾਂਤੀ ਦਾ ਮਾਹੌਲ ਸੀ, ਪੁਲਿਸ ਰਾਜ ਦਾ ਨਾਮੋ ਨਿਸ਼ਾਨ ਨਹੀਂ ਸੀ, ਪ੍ਰਸ਼ਾਸਨਿਕ ਦਫ਼ਤਰਾ ਵਿਚ ਲੋਕਾਂ ਦੀ ਗੱਲ ਸੁਣੀ ਜਾਂਦੀ ਸੀ, ਨੂੰ ਯਾਦ ਕਰ ਰਹੇ ਹਨ। ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ, ਉਸ ਤੋਂ ਸਾਫ ਹੈ ਕਿ ਆਉਣ ਵਾਲਾ ਸਮਾ ਅਕਾਲੀ ਦਲ ਦਾ ਹੈ ਅਤੇ ਜਿਸ ਦਿਨ ਅਕਾਲੀ ਦਲ ਪੰਜਾਬ ਦੀ ਸੱਤ ਵਿਚ ਮੁੜ ਆ ਗਿਆ ਉਸ ਦਿਨ ਤੋਂ ਹੀ ਪਹਿਲੇ ਰਾਜਭਾਗ ਵਾਂਗ ਸਭ ਬਦਲ ਜਾਵੇਗਾ। ਇਸ ਮੋਕੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਭਦੌੜ ਇੰਚਾਰਜ ਸਤਨਾਮ ਸਿੰਘ ਰਾਹੀ ਨੇ ਭਰੋਸਾ ਦਿਵਾਇਆ ਕਿ ਵਰਕਰਾਂ ਦੀਆਂ ਟੋਲੀਆਂ ਪਿੰਡ-ਪਿੰਡ ਤੱਕ ਮਜ਼ਬੂਤ ਤਰੀਕੇ ਨਾਲ ਚੋਣ ਮੁਹਿੰਮ ਚਲਾ ਰਹੀਆਂ ਹਨ। ਹਲਕਾ ਮਹਿਲ ਕਲਾਂ ਦੇ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਕਿਹਾ ਕਿ ਹਲਕੇ ਦੇ ਹਰ ਪਿੰਡ, ਹਰ ਬੂਥ 'ਤੇ ਪੂਰੀ ਚੋਣ ਤਿਆਰੀ ਹੈ ਅਤੇ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਜ਼ਬੂਤ ਯੋਜਨਾ ਤਿਆਰ ਕੀਤੀ ਗਈ ਹੈ ਤਾਂ ਜੋ ਅਕਾਲੀ ਦਲ ਇਨ੍ਹਾਂ ਚੋਣਾਂ ਵਿਚ ਵੱਡੀ ਜਿੱਤ ਦਰਜ ਕਰ ਸਕੇ । ਇਸ ਮੌਕੇ ਬੀਰਇੰਦਰ ਸਿੰਘ ਜ਼ੈਲਦਾਰ ਮੈਂਬਰ ਵਰਕਿੰਗ ਕਮੇਟੀ, ਜਥੇਦਾਰ ਸੁਖਵਿੰਦਰ ਸਿੰਘ ਸੁੱਖਾ, ਜਗਦੇਵ ਸਿੰਘ, ਜਗਰੂਪ ਸਿੰਘ ਸਿੱਧੂ, ਸੋਨੀ ਸਿੱਧੂ, ਜੋਗਿੰਦਰ ਸਿੰਘ ਟੱਲੇਵਾਲ, ਵਜੀਰ ਚੰਦ ਬਿੱਟੂ, ਭਿੰਦਰ ਸਿੰਘ ਕਾਲਾ, ਸਰਪੰਚ ਕੁਲਵਿੰਦਰ ਸਿੰਘ ਕਿੰਦੀ, ਸੋਨੀ ਭੁੱਲਰ, ਰਮਨਦੀਪ ਸਿੰਘ ਦੀਵਾਨਾ, ਹਰਵਿੰਦਰ ਸਿੰਘ, ਬਲਵਿੰਦਰ ਸਿੰਘ ਭੋਲਾ ਭੋਤਨਾ, ਗੁਰਭਜਨ ਸਿੰਘ, ਕੁਲਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।

Have something to say? Post your comment