Tuesday, March 17, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Chandigarh

'ਵਨ ਹੈਲਥ' ਪਹੁੰਚ: ਐਂਟੀਬਾਇਓਟਿਕਸ ਦੀ ਲੋੜੋਂ ਵੱਧ ਵਰਤੋਂ ਨੂੰ ਰੋਕਣ ਲਈ, ਪੰਜਾਬ ਵਿੱਚ ਐਂਟੀਮਾਈਕ੍ਰੋਬਾਇਲ ਰਸਿਸਟੈਂਸ ਕਾਰਜ ਯੋਜਨਾ ਲਾਂਚ

September 15, 2025 08:21 PM
SehajTimes

ਐਂਟੀਮਾਕ੍ਰੋਬੀਅਲ ਰਸਿਸਟੈਂਸ 'ਤੇ ਸੂਬਾ ਕਾਰਜ ਯੋਜਨਾ ਸ਼ੁਰੂ ਕਰਨ ਵਾਲਾ ਸੱਤਵਾਂ ਸੂਬਾ ਬਣਿਆ ਪੰਜਾਬ

ਕਾਰਜ ਯੋਜਨਾ ਨਿਗਰਾਨੀ, ਸਫ਼ਾਈ ਤੇ ਤੰਦਰੁਸਤ ਸਿਹਤ, ਅੰਤਰ-ਖੇਤਰੀ ਤਾਲਮੇਲ ਅਤੇ ਐਂਟੀਬਾਇਓਟਿਕਸ ਦੀ ਤਰਕਸੰਗਤ ਵਰਤੋਂ 'ਤੇ ਕੇਂਦਰਿਤ

ਚੰਡੀਗੜ੍ਹ : ਐਂਟੀਮਾਕ੍ਰੋਬੀਅਲ ਰਸਿਸਟੈਂਸ (ਏਐਮਆਰ) ਦੇ ਵਧ ਰਹੇ ਖ਼ਤਰੇ ਦੇ ਮੁਕਾਬਲੇ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇਥੇ ਐਂਟੀਮਾਕ੍ਰੋਬੀਅਲ ਰਸਿਸਟੈਂਸ (ਪੰਜਾਬ-ਸੈਪਕਾਰ) ਦੀ ਰੋਕਥਾਮ ਲਈ ਸਮਰਪਿਤ ਪੰਜਾਬ ਰਾਜ ਕਾਰਜ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਨਾਲ ਪੰਜਾਬ ਭਾਰਤ ਦਾ ਸੱਤਵਾਂ ਅਤੇ ਖਿੱਤੇ ਦਾ ਮੋਹਰੀ ਸੂਬਾ ਬਣ ਗਿਆ ਹੈ ਜਿਸਨੇ ਐਂਟੀਬਾਇਓਟਿਕਸ, ਜੋ ਕਿ ਇੱਕ ਗੰਭਰ ਆਲਮੀ ਸਿਹਤ ਚੁਣੌਤੀ ਹੈ, ਦੀ ਲੋੜੋਂ ਵੱਧ ਵਰਤੋਂ ਨੂੰ ਰੋਕਣ ਲਈ ਇੱਕ ਸਮਰਪਿਤ ਨੀਤੀ ਅਪਣਾਈ ਹੈ। ਇਹ ਵਿਆਪਕ ਯੋਜਨਾ ਸੂਬੇ ਨੂੰ ਕੌਮੀ ਅਤੇ ਆਲਮੀ ਸਿਹਤ ਤਰਜੀਹਾਂ ਨਾਲ ਜੋੜਦਿਆਂ 'ਵਨ ਹੈਲਥ' ਪਹੁੰਚ ਨੂੰ ਅਪਨਾਉਣ 'ਤੇ ਕੇਂਦਰਿਤ ਹੈ, ਜੋ ਮਨੁੱਖੀ ਤੇ ਜਾਨਵਰਾਂ ਦੀ ਸਿਹਤ, ਖੇਤੀਬਾੜੀ ਅਤੇ ਵਾਤਾਵਰਣ ਖੇਤਰਾਂ ਵਿੱਚ ਯਤਨਾਂ ਨੂੰ ਇੱਕਜੁੱਟ ਕਰਦੀ ਹੈ ਤਾਂ ਜੋ ਏਐਮਆਰ ਚੁਣੌਤੀ ਦਾ ਸਮੂਹਿਕ ਯਤਨਾਂ ਨਾਲ ਮੁਕਾਬਲਾ ਕੀਤਾ ਜਾ ਸਕੇ।

ਪੰਜਾਬ ਦੀ ਏਐਮਆਰ ਕਾਰਜ-ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਰਸਿਸਟੈਂਸ ਪੈਟਰਨਾਂ ਨੂੰ ਟਰੈਕ ਕਰਨ ਵਾਸਤੇ ਲੈਬਾਟਰੀ ਨੈਟਵਰਕਾਂ ਰਾਹੀਂ ਸਰਕਾਰੀ ਸਿਹਤ ਸਹੂਲਤਾਂ ਤੋਂ ਨਮੂਨਿਆਂ ਦੀ ਮੌਨਿਟਰਿੰਗ ਅਤੇ ਜਾਂਚ ਜ਼ਰੀਏ ਨਿਗਰਾਨੀ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ। ਇਹ ਜਨਤਕ ਥਾਵਾਂ 'ਤੇ ਲਾਗ ਦੇ ਜੋਖਮਾਂ ਨੂੰ ਘਟਾਉਣ ਲਈ ਹਸਪਤਾਲਾਂ, ਕਲੀਨਿਕਾਂ ਅਤੇ ਫੂਡ ਵੈਂਡਰਾਂ ਵਿੱਚ ਸਫ਼ਾਈ ਅਤੇ ਸਿਹਤ ਦੇ ਉੱਚ ਮਿਆਰਾਂ ਨੂੰ ਲਾਜ਼ਮੀ ਬਣਾਉਂਦਾ ਹੈ। ਇਸ ਯੋਜਨਾ ਦਾ ਵਿਸ਼ੇਸ਼ ਧਿਆਨ ਇਕਜੁੱਟ ਕਾਰਵਾਈ ਲਈ ਸਿਹਤ, ਵੈਟਰਨਰੀ, ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਵਿਭਾਗਾਂ ਦਰਮਿਆਨ ਮਜ਼ਬੂਤ ਅੰਤਰ-ਵਿਭਾਗੀ ਤਾਲਮੇਲ ਯਕੀਨੀ ਬਣਾਉਣਾ ਹੈ। ਇਹ ਯੋਜਨਾ ਕਲੀਨਿਕਲ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਂਟੀਬਾਇਓਟਿਕਸ ਦੀ ਪਰਸਕ੍ਰਿਪਸ਼ਨ-ਅਧਾਰਤ ਅਤੇ ਤਰਕਸੰਗਤ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਵਕਾਲਤ ਕਰਦੀ ਹੈ ਤਾਂ ਜੋ ਇਸਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਇਹ ਜ਼ਿਲ੍ਹਾ ਹਸਪਤਾਲਾਂ, ਸਬ-ਡਿਵੀਜ਼ਨਲ ਹਸਪਤਾਲਾਂ ਅਤੇ ਪ੍ਰਾਇਮਰੀ ਹੈਲਥ ਕੇਅਰ ਸੈਂਟਰ, ਜਿਨ੍ਹਾਂ ਵਿੱਚ ਆਮ ਆਦਮੀ ਕਲੀਨਿ ਸ਼ਾਮਲ ਹਨ, ਸਮੇਤ ਹੋਰ ਸਰਕਾਰੀ ਸਿਹਤ ਸਹੂਲਤਾਂ ਵਿੱਚ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਮੁਹਿੰਮਾਂ ਦੇ ਵੱਧ ਤੋਂ ਵੱਧ ਪ੍ਰਸਾਰ 'ਤੇ ਵੀ ਧਿਆਨ ਕੇਂਦਰਿਤ ਕਰਦੀ ਹੈ ਤਾਂ ਜੋ ਨਾਗਰਿਕਾਂ ਨੂੰ ਸਵੈ-ਮੈਡੀਕੇਸ਼ਨ ਦੇ ਖ਼ਤਰਿਆਂ ਅਤੇ ਇਲਾਜ ਕੋਰਸਾਂ ਨੂੰ ਪੂਰਾ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਸਕੇ।

ਇਸਦਾ ਉਦੇਸ਼ ਸੁਰੱਖਿਅਤ ਵਿਕਲਪਾਂ ਨੂੰ ਉਤਸ਼ਾਹਿਤ ਕਰਕੇ ਪਸ਼ੂਆਂ ਅਤੇ ਖੇਤੀਬਾੜੀ ਲਈ ਨਾਨ-ਥੈਰਪਿਓਟਿਕ ਐਂਟੀਬਾਇਓਟਿਕ ਵਰਤੋਂ ਨੂੰ ਘਟਾਉਣਾ ਹੈ ਅਤੇ ਯੂਨੀਵਰਸਲ ਹੈਲਥ ਕਵਰੇਜ ਤਹਿਤ ਪ੍ਰਾਇਮਰੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਬਿਮਾਰੀ ਦਾ ਪਤਾ ਲਗਾ ਕੇ ਸਹੀ ਇਲਾਜ ਦੇਣਾ ਯਕੀਨੀ ਬਣਾਉਣ ਦੇ ਨਾਲ-ਨਾਲ ਬੇਲੋੜੀ ਐਂਟੀਬਾਇਓਟਿਕ ਦੀ ਵਰਤੋਂ ਘਟਾਈ ਜਾ ਸਕੇ। ਇਸ ਮੌਕੇ ਬੋਲਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦਾ ਏਐਮਆਰ ਐਕਸ਼ਨ ਪਲਾਨ ਸਿਹਤ ਸੰਭਾਲ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਸਤੇ ਇੱਕ ਫੈਸਲਾਕੁੰਨ ਕਦਮ ਹੈ। ਉਨ੍ਹਾਂ ਕਿਹਾ ਕਿ ਵਨ ਹੈਲਥ ਪਹੁੰਚ ਅਪਣਾ ਕੇ ਅਤੇ ਵਿਸ਼ਵਵਿਆਪੀ ਤਾਲਮੇਲ ਰਾਹੀਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਜੀਵਨ-ਰੱਖਿਅਕ ਇਲਾਜ ਪ੍ਰਣਾਲੀਆਂ ਦੀ ਪ੍ਰਭਾਵਸ਼ੀਲਤਾ ਨੂੰ ਕਾਇਮ ਰੱਖਣ ਲਈ ਦ੍ਰਿੜ ਹਾਂ। ਉਨ੍ਹਾਂ ਅੱਗੇ ਕਿਹਾ ਕਿ ਇਸ ਮਕਸਦ ਲਈ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰੀ ਸਿਹਤ ਸਹੂਲਤਾਂ ਵਿਖੇ ਲੋਕਾਂ ਨੂੰ ਆਪਣੇ-ਆਪ ਜਾਂ ਅਧੂਰਾ ਇਲਾਜ ਤੋਂ ਪਰਹੇਜ਼ ਕਰਨ ਸਬੰਧੀ ਜਾਗਰੂਕਤਾ ਯਤਨਾਂ ਨੂੰ ਤੇਜ਼ ਕਰਾਂਗੇ, ਕਿਉਂਕਿ ਇਸ ਨਾਲ ਐਂਟੀਬਾਇਓਟਿਕ ਰਸਿਸਟੈਂਸ ਦਾ ਖਤਰਾ ਵਧਦਾ ਹੈ। ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ ਨੇ ਕਿਹਾ ਕਿ ਸੂਬੇ ਦਾ ਮੁੱਖ ਧਿਆਨ ਆਮ ਆਦਮੀ ਕਲੀਨਿਕਾਂ ਤੋਂ ਲੈ ਕੇ ਲੈਬਾਰਟਰੀਆਂ ਤੱਕ ਨਿਗਰਾਨੀ ਤੇ ਸਰਵੇਖਣ, ਸਫਾਈ ਅਤੇ ਮਿਆਰੀ ਇਲਾਜ ਪ੍ਰੋਟੋਕੋਲ ‘ਤੇ ਕੇਂਦਰਤ ਹੋਵੇਗਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲਾਗ ਦੇ ਜੋਖਮ ਨੂੰ ਘਟਾਉਣ ਲਈ ਹਸਪਤਾਲਾਂ ਅਤੇ ਫੂਡ ਵੈਂਡਰਾਂ 'ਤੇ ਸਫ਼ਾਈ ਬੇਹੱਦ ਜ਼ਰੂਰੀ ਹੈ।

ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ (ਐਨਐਚਐਮ) ਘਨਸ਼ਿਆਮ ਥੋਰੀ ਨੇ ਅੱਗੇ ਦੱਸਿਆ ਕਿ ਸਮੁੱਚੀ ਕਾਰਜ ਯੋਜਨਾ ਅੰਤਰ-ਵਿਭਾਗੀ ਤਾਲਮੇਲ 'ਤੇ ਨਿਰਭਰ ਕਰਦੀ ਹੈ, ਜਿਸ ਲਈ ਸਿਹਤ, ਵੈਟਰਨਰੀ, ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਵਿਭਾਗਾਂ ਨੂੰ ਆਪਸੀ ਤਾਲਮੇਲ ਰਾਹੀਂ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਕਲੀਨਿਕਲ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਐਂਟੀਬਾਇਓਟਿਕਸ ਦੀ ਤਰਕਸੰਗਤ ਵਰਤੋਂ ਇਸਦੀ ਦੁਰਵਰਤੋਂ ਨੂੰ ਰੋਕਣ ਵਿੱਚ ਸਹਾਈ ਹੋਵੇਗੀ। ਇਸ ਸਮਾਗਮ ਵਿੱਚ ਪ੍ਰਮੁੱਖ ਸੰਸਥਾਵਾਂ ਦੇ ਮਾਹਿਰਾਂ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਡਾ. ਜਸਬੀਰ ਸਿੰਘ ਬੇਦੀ - ਪ੍ਰੋਫੈਸਰ ਅਤੇ ਡਾਇਰੈਕਟਰ, ਸੈਂਟਰ ਫਾਰ ਵਨ ਹੈਲਥ, ਗਡਵਾਸੂ; ਡਾ. ਅਨੀਤਾ ਸ਼ਰਮਾ - ਡਾਇਰੈਕਟਰ, ਲੈਬ ਮੈਡੀਸਨ, ਫੋਰਟਿਸ ਹਸਪਤਾਲ, ਮੋਹਾਲੀ; ਡਾ. ਵਰਸ਼ਾ ਗੁਪਤਾ - ਪ੍ਰੋਫੈਸਰ ਅਤੇ ਮੁਖੀ, ਮਾਈਕ੍ਰੋਬਾਇਓਲੋਜੀ ਵਿਭਾਗ, ਜੀਐਮਸੀਐਚ 32, ਚੰਡੀਗੜ੍ਹ; ਡਾ. ਲਵੀਨਾ ਓਬਰਾਏ - ਪ੍ਰੋਫੈਸਰ ਅਤੇ ਮੁਖੀ, ਮਾਈਕ੍ਰੋਬਾਇਓਲੋਜੀ, ਜੀਐਮਸੀਐਚ ਅੰਮ੍ਰਿਤਸਰ; ਡਾ. ਨੁਸਰਤ ਸ਼ਫੀਕ - ਪ੍ਰੋਫੈਸਰ, ਫਾਰਮਾਕੋਲੋਜੀ, ਪੀਜੀਆਈਐਮਈਆਰ ਚੰਡੀਗੜ੍ਹ (ਆਨਲਾਈਨ); ਡਾ. ਪਰਵਿੰਦਰ ਚਾਵਲਾ - ਸੀਨੀਅਰ ਸਲਾਹਕਾਰ, ਇੰਟਰਨਲ ਮੈਡੀਸਨ, ਫੋਰਟਿਸ ਮੋਹਾਲੀ; ਪ੍ਰੋਫੈਸਰ ਰੁਪਿੰਦਰ ਬਖਸ਼ੀ - ਪ੍ਰੋਫੈਸਰ ਅਤੇ ਮੁਖੀ, ਮਾਈਕ੍ਰੋਬਾਇਓਲੋਜੀ ਵਿਭਾਗ, ਜੀਐਮਸੀਐਚ ਪਟਿਆਲਾ; ਡਾ. ਰਿਤੂ ਗਰਗ - ਪ੍ਰੋਫੈਸਰ ਅਤੇ ਮੁਖੀ, ਏਆਈਐਮਐਸ ਮੋਹਾਲੀ; ਅਤੇ ਡਾ. ਅਮਿਤ ਮੰਡਲ - ਫੋਰਟਿਸ ਹਸਪਤਾਲ ਸ਼ਾਮਲ ਸਨ। ਇਸ ਮੌਕੇ ਡਾਇਰੈਕਟਰ ਸਿਹਤ ਡਾ: ਹਿਤਿੰਦਰ ਕੌਰ, ਡਾ: ਰੋਹਿਣੀ ਗੋਇਲ, ਡਾ: ਮੰਜੂ ਬਾਂਸਲ, ਡਾ: ਹਰਪਾਲ ਸਿੰਘ, ਯੁਗੇਸ਼ ਕੁਮਾਰ ਰਾਏ, ਸ੍ਰਜੀਤਾ ਚੱਕਰਵਰਤੀ ਅਤੇ ਡਾ: ਨੇਹਾ ਚੌਧਰੀ ਸਮੇਤ ਸਿਹਤ ਸੇਵਾਵਾਂ ਵਿਭਾਗ ਅਤੇ ਐਨ.ਐਚ.ਐਮ. ਪੰਜਾਬ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ।

Have something to say? Post your comment

 

More in Chandigarh

ਗੈਂਗਸਟਰਾਂ ‘ਤੇ ਵਾਰ ਦਾ 55ਵਾਂ ਦਿਨ: ਪੰਜਾਬ ਪੁਲਿਸ ਨੇ 363 ਥਾਵਾਂ ‘ਤੇ ਕੀਤੀ ਛਾਪੇਮਾਰੀ; 172 ਗ੍ਰਿਫ਼ਤਾਰ

ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਲਈ ਪੰਜਾਬ ਬਜਟ 2026-27 ਵਿੱਚ 2,000 ਕਰੋੜ ਰੁਪਏ ਦਾ ਉਪਬੰਧ ਇਸਨੂੰ ਹੋਰ ਮਜ਼ਬੂਤੀ ਦੇਵੇਗਾ

‘ਆਪ’ ਸਰਕਾਰ ਦੀ ‘ਕੰਮ ਕਰਨ ਦੀ ਸਿਆਸਤ’ ਨੇ ਸਿਰਫ ਚਾਰ ਸਾਲਾਂ ਵਿੱਚ ਸਾਰੀਆਂ ਗਾਰੰਟੀਆਂ ਪੂਰੀਆਂ ਕੀਤੀਆਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਵਿਧਾਨ ਸਭਾ ਵੱਲੋਂ ਦੋ ਅਹਿਮ ਬਿੱਲ ਪਾਸ

ਆਂਗਣਵਾੜੀ ਸੈਂਟਰਾਂ ਵਿੱਚ ਸਵੱਛਤਾ ਅਤੇ ਸਫਾਈ ਸੁਵਿਧਾਵਾਂ ਮਜ਼ਬੂਤ ਕਰਨ ਵੱਲ ਪੰਜਾਬ ਸਰਕਾਰ ਦਾ ਵੱਡਾ ਕਦਮ

ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ 2026 ਦੌਰਾਨ ਆਈਟੀ ਅਤੇ ਆਈਟੀਈਐਸ ਖੇਤਰ ਨੂੰ ਮਿਲਿਆ ਭਰਪੂਰ ਹੁੰਗਾਰਾ

ਲਾਈਟ, ਕੈਮਰਾ, ਐਕਸ਼ਨ: ਪੰਜਾਬ ਦੀ ਸਿਲਵਰ ਸਕਰੀਨ ਦੇ ਸੁਪਨੇ ਨਵੀਂ ਫਿਲਮ ਨੀਤੀ ਨਾਲ ਉਡਾਣ ਭਰਨ ਲਈ ਤਿਆਰ

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਫਰਨੀਚਰ ਅਤੇ ਪਲਾਈ ਉਦਯੋਗ 'ਤੇ ਸੈਸ਼ਨ

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਨਖਿੱਧ ਵਿਦੇਸ਼ ਨੀਤੀ ਨੇ ਦੇਸ਼ ਨੂੰ ਤੇਲ ਤੇ ਗੈਸ ਸੰਕਟ ਵਿੱਚ ਧੱਕਿਆ :ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਵਿੱਚ ਨਿਵੇਸ਼ ਕਰੋ, ਸਰਕਾਰ ਤੁਹਾਨੂੰ ਪੂਰਾ ਸਹਿਯੋਗ ਅਤੇ ਰਿਆਇਤਾਂ ਦੇਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ