5500 ਕਰੋੜ ਦੀ ਲਗਾਤ ਨਾਲ 28.5 ਕਿਲੋਮੀਟਰ ਲੰਬਾ ਮੈਟਰੋ ਕੋਰੀਡੋਰ ਬਣੇਗਾ
ਕੇਂਦਰੀ ਆਵਾਸ ਮੰਤਰੀ ਮਨੋਹਰ ਲਾਲ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਕੀਤਾ ਗੁਰੂਗ੍ਰਾਮ ਮੈਟਰੋ ਦਾ ਭੁਮੀ ਪੂਜਨ
ਚੰਡੀਗੜ੍ਹ : ਕੇਂਦਰੀ ਬਿਜਲੀ ਅਤੇ ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਮੈਟਰੋ ਸੇਵਾ ਦਾ ਤੇਜੀ ਨਾਲ ਵਿਸਤਾਰ ਹੋ ਰਿਹਾ ਹੈ। ਜਿੱਥੇ 2014 ਤੱਕ ਸਿਰਫ 5 ਸ਼ਹਿਰਾਂ ਵਿੱਚ 248 ਕਿਲੋਮੀਟਰ ਮੈਟਰੋ ਸੇਵਾ ਸੀ ਉਸ ਨੂੰ ਹੁਣ ਵਧਾ ਕੇ 24 ਸ਼ਹਿਰਾਂ ਵਿੱਚ 1066 ਕਿਲੋਮੀਟਰ ਦੀ ਮੈਟਰੋ ਸੇਵਾ ਉਪਲਬਧ ਹੈ ਅਤੇ 970 ਕਿਲੋਮੀਟਰ ਮੈਟਰੋ ਸੇਵਾ ਦਾ ਕੰਮ ਪਾਇਪਲਾਇਨ ਵਿੱਚ ਹੈ ਜਿਸ ਦੇ ਪੂਰਾ ਹੋਣ ਦੇ ਬਾਅਦ ਭਾਰਤ ਦੁਨੀਆ ਦਾ ਨੰਬਰ ਵਨ ਦੇਸ਼ ਮੈਟਰੋ ਸੇਵਾ ਪ੍ਰਦਾਨ ਕਰਨ ਵਿੱਚ ਬਣ ਜਾਵੇਗਾ।
ਸ੍ਰੀ ਮਨੋਹਰ ਲਾਲ ਸ਼ੁਕਰਵਾਰ ਨੂੰ ਗੁਰੂਗ੍ਰਾਮ ਯੂਨੀਵਰਸਿਟੀ ਪਰਿਸਰ ਓਡੀਟੋਰਿਅਮ ਵਿੱਚ ਗੁਰੂਗ੍ਰਾਮ ਮੈਟਰੋ ਰੇਲ ਲਿਮੀਟੇਡ ਦੀ ਸਰਪ੍ਰਸਤੀ ਹੇਠ ਆਯੋਜਿਤ ਗੁਰੂਗ੍ਰਾਮ ਮੈਟਰੋ ਭੂਮੀ ਪੂਜਨ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਪ੍ਰੋਗਰਾਮ ਦੀ ਅਗਵਾਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੀਤੀ ਜਦੋਂ ਕਿ ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਵਿਧਾਇਕ ਗੁਰੂਗ੍ਰਾਮ ਮੁਕੇਸ਼ ਸ਼ਰਮਾ, ਸੋਹਨਾ ਵਿਧਾਇਕ ਤੇਜਪਾਲ ਤੰਵਰ ਤੇ ਪਟੌਦੀ ਵਿਧਾਇਕ ਬਿਮਲਾ ਚੌਧਰੀ ਦੀ ਮਾਣਯੋਗ ਮੌਜੂਦਗੀ ਰਹੀ। ਕੇਂਦਰੀ ਮੰਤਰੀ ਤੇ ਮੁੱਖ ਮੰਤਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਜਨਸਮੂਹ ਨੂੰ ਅਧਿਆਪਕ ਦਿਵਸ, ਓਣਮ ਅਤੇ ਈਦ ਦੇ ਪਵਿੱਤਰ ਉਤਸਵ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਤੋਂ ਪਹਿਲਾਂ ਸੈਕਟਰ-44 ਵਿੱਚ ਮੈਟਰੋ ਸੇਵਾ ਦਾ ਭੁਮੀ ਪੂਜਨ ਕਰਦੇ ਹੋਏ ਨਿਰਮਾਣ ਕੰਮ ਦੀ ਸ਼ੁਰੂਆਤ ਕੀਤੀ ਗਈ।
ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਕੇਂਦਰੀ ਆਵਾਸ ਮੰਤਰੀ ਸ੍ਰੀ ਮਨੋਹਰ ਲਾਲ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਨਾਲ ਕਬੀਰ 5500 ਕਰੋੜ ਰੁਪਏ ਦੀ ਲਾਗਤ ਨਾਲ ਮਿਲੇਨਿਯਮ ਸਿਟੀ ਸੈਂਟਰ ਤੋਂ ਸਾਈਬਰ ਸਿਟੀ ਤੱਕ, ਦਵਾਰਕਾ ਐਕਸਪ੍ਰੈਸ ਵੇ ਤੱਕ ੧ਾਣ ਵਾਲੇ 28.5 ਕਿਲੋਮੀਟਰ ਲੰਬੇ ਮੈਟਰੋ ਕੋਰੀਡੋਰ ਦਾ ਭੁਮੀ ਪੂਜਨ ਕੀਤਾ, ਇਸ ਪ੍ਰੋਜੈਕਟ 'ਤੇ 27 ਸਟੇਸ਼ਨ ਬਨਣਗੇ। ਇਹ ਮੈਟਰੋ ਸੇਵਾ ਨਵੇਂ ਅਤੇ ਪੁਰਾਣੇ ਗੁਰੂਗ੍ਰਾਮ ਨੂੰ ਜੋੜੇਗੀ।
ਮੈਟਰੋ ਦੀ ਜਿੱਥੇ ਜਰੂਰਤ ਹੋਵੇਗੀ ਸ਼ਹਿਰੀ ਮੰਤਰਾਲਾ ਉਸ ਨੂੰ ਪੂਰਾ ਕਰੇਗਾ : ਸ਼ਹਿਰੀ ਆਵਾਸ ਮੰਤਰੀ
ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੈਟਰੋ ਸੇਵਾ ਆਮਜਨਤਾ ਦੀ ਸਹੂਲਤ ਲਈ ਪ੍ਰਦਾਨ ਕੀਤੀ ਜਾ ਰਹੀ ਹੈ। ਉਹ ਭਰੋਸਾ ਦਵਾਉਂਦੇ ਹਨ ਕਿ ਦੇਸ਼ ਵਿੱਚ ਜਿਨ੍ਹਾਂ ਸ਼ਹਿਰਾਂ ਵਿੱਚ ਮੈਟਰੋ ਕਨੈਕਟੀਵਿਟੀ ਦੀ ਜਰੂਰਤ ਹੋਵੇਗੀ ਤਾਂ ਸ਼ਹਿਰੀ ਮੰਤਰਾਲਾ ਮੈਟਰੋ ਸੇਵਾ ਦੀ ਮੰਜੂਰੀ ਦਿੰਦੇ ਹੋਏ ਉਸ ਨੂੰ ਪੂਰਾ ਕਰਨ ਦਾ ਕੰਮ ਕਰੇਗਾ। ਉਨ੍ਹਾਂ ਨੇ ਗੁਰੂਗ੍ਰਾਮ ਦੇ ਲੋਕਾਂ ਨੂੰ ਇਸ ਨਵੀਂ ਮੈਟਰੋ ਸੇਵਾ ਪ੍ਰੋਜੈਕਟ ਦੇ ਨਿਰਮਾਣ ਕੰਮ ਦੀ ਉਦਘਾਟਨ ਹੌਣ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਮੈਟਰੋ ਰਾਹੀਂ ਬਿਹਤਰ ਢੰਗ ਨਾਲ ਲੋਕਾਂ ਨੂੰ ਆਵਾਜਾਈ ਸਹੂਲਤ ਪ੍ਰਦਾਨ ਹੋਣ ਨਾਲ ਸਮੇਂ ਤੇ ਧਨ ਦੀ ਬਚੱਤ ਹੋਵੇਗੀ। ਉਨ੍ਹਾਂ ਨੇ ਦਸਿਆ ਕਿ ਸ਼ਹਿਰੀ ਮੰਤਰਾਲਾ ਵੱਲੋਂ ਦੇਸ਼ ਵਿੱਚ 10 ਹਜਾਰ ਬੱਸਾਂ ਰਿਆਇਤੀ ਦਰਾਂ 'ਤੇ ਉਪਲਬਧ ਕਰਾਈ ਜਾਣਗੀਆਂ ਇਸ ਵਿੱਚੋਂ 450 ਬੱਸਾਂ ਹਰਿਆਣਾ ਨੂੰ ਮਿਲਣਗੀਆਂ ਅਤੇ ਇਸ ਵਿੱਚੋਂ 100 ਬੱਸਾਂ ਗੁਰੂਗ੍ਰਾਮ ਸ਼ਹਿਰੀ ਖੇਤਰ ਦੇ ਲੋਕਾਂ ਦੀ ਸਹੂਲਤ ਲਈ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਦਸਿਆ ਕਿ ਮੈਟਰੋ ਸਟੇਸ਼ਨ ਦੀ ਬਿਹਤਰ ਕਨੈਕਟੀਵਿਟੀ ਲਈ ਐਪ ਰਾਹੀਂ ਆਵਾਜਾਈ ਸਹੂਲਤ ਯਾਤਰੀਆਂ ਨੂੰ ਮਹੁਇਆ ਕਰਾਈ ਜਾਵੇਗੀ। ਜਿਸ ਵਿੱਚ ਸੁਰੱਖਿਆ ਦੀ ਵੀ ਗਾਰੰਟੀ ਯਕੀਨੀ ਰਹੇਗੀ ਤੇ ਮੈਟਰੋ ਕਾਰਡ ਨਾਲ ਹੀ ਕਿਰਾਇਆ ਵੀ ਦਿੱਤਾ ਜਾ ਸਕੇਗਾ। ਇਸ ਨਾਲ ਪਾਰਕਿੰਗ ਦੀ ਸਮਸਿਆ ਤੋਂ ਨਿਜਾਤ ਮਿਲੇਗੀ।
ਸਵੱਛਤਾ ਵਿੱਚ ਨੰਬਰ ਵਨ ਲਿਆਉਣ ਦਾ ਕੀਤਾ ਸੰਕਲਪ
ਕੇਂਦਰੀ ਸ਼ਹਿਰੀ ਮੰਤਰੀ ਮਨੋਹਰ ਲਾਲ ਨੇ ਪ੍ਰੋਗਰਾਮ ਵਿੱਚ ਆਮਜਨਤਾ ਨੂੰ ਸਵੱਛਤਾ ਨੂੰ ਆਪਣੇ ਸਵਭਾਵ ਵਿੱਚ ਸ਼ਾਮਿਲ ਕਰਨ ਦਾ ਸੰਕਲਪ ਦਿਵਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਸਮਾਜਿਕ, ਵਪਾਰਕ ਸੰਗਠਨਾਂ ਦੇ ਸਹਿਯੋਗ ਨਾਲ ਸਾਰਿਆਂ ਨੂੰ ਮਿਲ ਕੇ ਆਪਣੇ ਖੇਤਰ ਨੂੰ ਸਵੱਛ ਬਨਾਉਣਾ ਹੈ। ਉਨ੍ਹਾਂ ਨੇ ਦਸਿਆ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਭਰੋਸਾ ਦੇ ਚੁੱਕੇ ਹਨ ਕਿ ਗੁਰੂਗ੍ਰਾਮ ਸ਼ਹਿਰੀ ਖੇਤਰ ਨੂੰ ਸਵੱਛਤਾ ਰੈਂਕਿੰਗ ਵਿੱਚ ਨੰਬਰ ਵਨ ਲਿਆਉਣ ਵਿੱਚ ਸਾਰੇ ਆਪਣਾ ਯੋਗਦਾਨ ਦੇਣਗੇ। ਉਨ੍ਹਾਂ ਨੇ ਹਾਲ ਹੀ ਵਿੱਚ ਜੀਐਸਟੀ ਦੇ ਦੋ ਸਲੈਬ ਬਨਾਉਣ 'ਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
ਮੈਟਰੋ ਕੋਰੀਡੋਰ ਦਵੇਗਾ ਗੁਰੂਗ੍ਰਾਮ ਨੂੰ ਵੱਖ ਪਹਿਚਾਣ : ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੇਂਦਰੀ ਆਵਾਸ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਦਾ ਗੁਰੂਗ੍ਰਾਮ ਪਹੁੰਚਣ 'ਤੇ ਸਵਾਗਤ ਕੀਤਾ ਅਤੇ ਕਿਹਾ ਕਿ ਗੁਰੂਗ੍ਰਾਮ ਨੂੰ ਨਵੀਂ ਮੈਟਰੋ ਪਰਿਯੋਜਨਾ ਦੀ ਸੌਗਾਤ ਦੇਣ ਲਈ ਉਹ ਕੇਂਦਰ ਸਰਕਾਰ ਦੇ ਧੰਨਵਾਦੀ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਗੁਰੂਗ੍ਰਾਮ ਲਈ ਬਹੁਤ ੲਤਿਹਾਸਕ ਦਿਨ ਹੈ। ਅਸੀਂ ਸਾਰੇ ਮਿਲ ਕੇ ਉਸ ਸਪਨੇ ਦੀ ਸ਼ੁਰੂਆਤ ਕਰ ਰਹੇ ਹਨ, ਜਿਸ ਦਾ ਸਾਲਾਂ ਤੋਂ ਇੰਤਜਾਰ ਸੀ। ਇਸ ਮੈਟਰੋ ਸੇਵਾ ਦੇ ਲਾਭ ਹਰ ਨਾਗਰਿਕ ਦੀ ਜਿੰਦਗੀ ਵਿੱਚ ਮਹਿਸੂਸ ਹੋਣਗੇੇ। ਸੜਕ 'ਤੇ ਜਾਮ ਘੱਟ ਹੋਵੇਗਾ, ਯਾਤਰਾ ਦਾ ਸਮੇਂ ਬਚੇਗਾ, ਅਤੇ ਪ੍ਰਦੂਸ਼ਣ ਘਟੇਗਾ ਤੇ ਰੁਜਗਾਰ ਦੇ ਨਵੇਂ ਮੌਕੇ ਬਨਣਗੇ। ਉਨ੍ਹਾਂ ਨੇ ਦਸਿਆ ਕਿ ਮੈਟਰੋ ਸਟੇਸ਼ਨ ਨੂੰ ਸੋਚ-ਸਮਝਕੇ ਉੱਥੇ ਰੱਖਿਆ ਗਿਆ ਹੈ ਜਿੱਥੇ ਸੱਭ ਤੋਂ ਵੱਧ ਜਰੂਰਤ ਹੈ। ਇੰਨ੍ਹਾਂ ਵਿੱਚ ਸੁਭਾਸ਼ ਚੌਕ, ਹੀਰੋ ਹੋਂਡਾ ਚੌਕ, ਉਦਯੋਗ ਵਿਹਾਰ, ਪਾਲਮ ਵਿਹਾਰ, ਰੇਲਵੇ ਸਟੇਸ਼ਨ ਸ਼ਾਮਿਲ ਹਨ। ਉਨ੍ਹਾਂ ਨੇ ਦਸਿਆ ਕਿ ਅਗਲੇ ਚਾਰ ਸਾਲ ਵਿੱਚ ਇਹ ਪਰਿਯੋਜਨਾ ਪੂਰੀ ਹੋ ਜਾਵੇਗੀ ਅਤੇ ਇਹ ਕੋਰੀਡੋਰ ਗੁਰੂਗ੍ਰਾਮ ਨੂੰ ਨਵੀਂ ਪਹਿਚਾਣ ਬਣਾਏਗਾ। ਉਨ੍ਹਾ ਨੇ ਕਿਹਾ ਕਿ ਰੇਜਾਂਗਲਾ ਚੌਕ ਤੋਂ ਦਵਾਰਕਾ ਸੈਕਟਰ-21 ਤੱਕ, ਸੈਕਟਰ-56 ਤੋਂ ਪੰਚਗਾਂਓ ਤੱਕ ਅਤੇ ਨਾਲ ਹੀ ਨਮੋ ਮੇਟਰੋ ਕੋਰੀਡੋਰ ਦਿੱਲੀ ਤੋਂ ਕਰਲਾਲ, ਦਿੱਲੀ ਤੋਂ ਨੀਮਰਾਨਾ ਅਤੇ ਗੁਰੂਗ੍ਰਾਮ ਤੋਂ ਫਰੀਦਾਬਾਦ ਦੇ ਰਸਤੇ ਨੋਇਡਾ ਤੱਕ ਮੈਟਰੋ ਸੇਵਾ ਸਾਡੀ ਯੋਜਨਾ ਵਿੱਚ ਸ਼ਾਮਿਲ ਹੈ। ਇੰਨ੍ਹਾਂ ਪਰਿਯੋਜਨਾਵਾਂ ਨਾਲ ਗੁਰੂਗ੍ਰਾਮ ਅਤੇ ਪੂਰੇ ਐਨਸੀਆਰ ਨਾਲ ਹੋਰ ਗਹਿਰਾਈ ਨਾਲ ਜੁੜੇਗਾ। ਇਹ ਮੈਟਰੋ ਸਿਰਫ ਇੱਕ ਟ੍ਰਾਂਸਪੋਰਟ ਦਾ ਸਾਧਨ ਨਹੀਂ ਹੈ ਸਗੋ ਇਹ ਪ੍ਰਗਤੀ ਦਾ ਪ੍ਰਤੀਕ ਹੈ।
ਆਰਥਕ ਸ਼ਕਤੀ ਦਾ ਕੇਂਦਰ ਬਿੰਦੂ ਬਣ ਰਿਹਾ ਗੁਰੂਗ੍ਰਾਮ : ਨਾਇਬ ਸਿੰਘ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੁਰੂਗ੍ਰਾਮ ਭਾਰਤ ਦੀ ਆਰਥਕ ਸ਼ਕਤੀ ਦਾ ਇੱਕ ਮਹਤੱਵਪੂਰਣ ਕੇਂਦਰ ਹੈ। ਇਹ ਪ੍ਰਮੁੱਖ ਕੰਪਨੀਆਂ -ਆਈਟੀ, ਬੀਪੀਓ, ਸਟਾਰਟਅੱਪਸ ਅਤੇ ਆਟੋਮੋਬਾਇਲ ਇੰਡਸਟਰੀ ਦਾ ਘਰ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਗੁਰੂਗ੍ਰਾਮ 250 ਤੋਂ ਵੱਧ ਫਾਰਚੂਨ 500 ਕੰਪਨੀਆਂ ਦਾ ਘਰ ਬਣ ਚੁੱਕਾ ਹੈ। ਇਹੀ ਨਹੀਂ, ਹਰਿਆਣਾ ਵਿੱਚ ਸਥਿਤ 19 ਯੂਨੀਕਾਰਨ ਵਿੱਚੋਂ ਜਿਆਦਾਤਰ ਗੁਰੂਗ੍ਰਾਮ ਵਿੱਚ ਸਥਾਪਿਤ ਹਨ। ਇੱਥੇ ਦੇਸ਼ ਅਤੇ ਦੁਨੀਆ ਭਰ ਤੋਂ ਲੱਖਾਂ ਲੋਕ ਰੁਜਗਾਰ, ਵਪਾਰ ਅਤੇ ਮੌਕਿਆਂ ਦੀ ਤਲਾਸ਼ ਵਿੱਚ ਆਉਂਦੇ ਹਨ। ਮੈਨੂੰ ਮਾਣ ਹੈ ਕਿ ਜਿਸ ਸ਼ਹਿਰ ਦੀ ਪਹਿਚਾਣ ਕਦੀ ਛੋਟੇ ਜਿਹੇ ਪਿੰਡ ਵਜੋ ਸੀ, ਉਹ ਅੱਜ ਮਿਲੇਨਿਯਮ ਸਿਟੀ ਦੇ ਨਾਲ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਮਾਣ ਨਾਲ ਕਿਹਾ ਕਿ ਭਾਰਤ ਵਿੱਚ ਪ੍ਰਤੀ ਵਿਅਕਤੀ ਆਮਦਨ ਵਿੱਚ ਚੰਡੀਗੜ੍ਹ ਅਤੇ ਮੁੰਬਈ ਦੇ ਬਾਅਦ ਗੁਰੂਗ੍ਰਾਮ ਨਗਰ ਦਾ ਤੀਜਾ ਸਥਾਨ ਹੈ।
ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਅੱਗੇ ਵੱਧ ਰਿਹਾ ਹਰਿਆਣਾ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅਸੀ ਅੱਗੇ ਵੱਧ ਰਹੇ ਹਨ। ਜੋ ਕਿਹਾ ਹੈ, ਉਹ ਕਰਾਂਗੇ। ਸਾਡੀ ਨੀਤੀ, ਨੀਅਤ ਅਤੇ ਅਗਵਾਈ ਸਪਸ਼ਟ ਹੈ। ਮੋਦੀ ਜੀ ਦੀ ਅਗਵਾਈ ਹੇਠ ਦੇਸ਼ ਵਿੱਚ ਇੱਕ ਨਿਰਣਾਇਕ ਅਤੇ ਪਾਰਦਰਸ਼ੀ ਸਰਕਾਰ ਦਾ ਤਜਰਬਾ ਕੀਤਾ ਹੈ। ਕਾਰਜ ਸਭਿਆਚਾਰ ਵਿੱਚ ਵਿਲੱਖਣ ਬਦਲਾਅ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਪੂਰੇ ਹਰਿਆਣਾਂ ਦਾ ਸੰਤੁਲਿਤ ਵਿਕਾਸ ਹੋਵੇਗਾ। ਉਹ ਭਰੋਸਾ ਦਿਵਾਉਂਦੇ ਹਨ ਕਿ ਹਰਿਆਣਾ ਸਰਕਾਰ ਗੁਰੂਗ੍ਰਾਮ ਦੇ ਵਿਕਾਸ ਵਿੱਚ ਵੀ ਕੋਈ ਕਸਰ ਨਹੀਂ ਛੱਡੇਗੀ। ਗੁਰੂਗ੍ਰਾਮ ਨੂੰ ਦੇਸ਼ ਦਾ ਸੱਭ ਤੋਂ ਵਿਕਸਿਤ ਨਗਰ ਬਨਾਉਣਗੇ।
ਪ੍ਰਦੂਸ਼ਣ 'ਤੇ ਹੋਵੇਗਾ ਕੰਟਰੋਲ, ਸੜਕਾਂ 'ਤੇ ਸੁਗਮ ਹੋਵੇਗਾ ਆਵਾਜਾਈ : ਰਾਓ ਨਰਬੀਰ ਸਿੰਘ, ਉਦਯੋਗ ਅਤੇ ਵਪਾਰ
ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਗੁਰੂਗ੍ਰਾਮ ਮੈਟਰੋ ਰੇਲ ਵਿਸਤਾਰ ਪਰਿਯੋਜਨਾ ਨੂੰ ਸ਼ਹਿਰ ਦੇ ਵਿਕਾਸ ਅਤੇ ਨਾਗਰਿਕਾਂ ਦੀ ਸਹੂਲਤ ਲਈ ਇੱਕ ਇਤਿਹਾਸਕ ਕਦਮ ਦਸਿਆ। ਉਨ੍ਹਾਂ ਨੇ ਕਿਹਾ ਕਿ ਇਹ ਪਰਿਯੋਜਨਾ ਯਾਤਰੀਆਂ ਨੂੰ ਸੁਰੱਖਿਅਤ, ਤੇਜ ਅਤੇ ਅਰਾਮਦਾਇਕ ਯਾਤਰਾ 'ਤੇ ਵਿਕਲਪ ਦਾ ਦਵੇਗੀ ਹੀ, ਨਾਲ ਹੀ ਪ੍ਰਦੂਸ਼ਣ ਕੰਟਰੋਲ ਅਤੇ ਟ੍ਰੈਫਿਕ ਜਾਮ ਦੀ ਸਮਸਿਆ ਨੂੰ ਘੱਟ ਕਰਨ ਵਿੱਚ ਵੀ ਸਹਾਇਕ ਹੋਵੇਗੀ। ਉਨ੍ਹਾਂ ਨੇ ਇਸ ਨੂੰ ਗੁਰੂਗ੍ਰਾਮ ਦੀ ਸਮਾਜਿਕ ਆਰਥਿਕ ਪ੍ਰਗਤੀ ਦਾ ਮਜਬੂਤ ਆਧਾਰ ਦੱਸਦੇ ਹੋਏ ਕਿਹਾ ਕਿ ਇਸ ਦੇ ਰਾਹੀਂ ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ ਨੂੰ ਨਵੀਂ ਗਤੀ ਮਿਲੇਗੀ ਅਤੇ ਨਿਵੇਸ਼ ਦੇ ਮੌਕੇ ਵੀ ਵੱਧਣਗੇ।
ਇਸ ਮੌਕੇ 'ਤੇ ਜੀਐਮਡੀਏ ਚੇਅਰਮੈਨ ਡੀਐਸ ਢੇਸੀ, ਜੀਐਮਆਰਐਲ ਦੇ ਸੀਈਓ ਚੰਦਰਸ਼ੇਖਰ ਖਰੇ, ਡਿਵੀਜਨਲ ਕਮਿਸ਼ਨਰ ਆਰ ਸੀ ਬਿਡਾਨ, ਸੀਪੀ ਵਿਕਾਸ ਅਰੋੜਾ, ਡੀਸੀ ਅਜੈ ਕੁਮਾਰ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਦਹਿਆ, ਭਾਜਪਾ ਜਿਲ੍ਹਾ ਪ੍ਰਧਾਨ ਸਰਵਪ੍ਰਿਯ ਤਿਆਗੀ ਤੇ ਅਜੀਤ ਯਾਦਵ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।