ਚੰਡੀਗੜ੍ਹ : ਹਰਿਆਣਾ ਦੇ ਲੋਕ ਨਿਰਮਾਣ ਅਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਦਸਿਆ ਕਿ ਵੱਖ-ਵੱਖ ਪਿੰਡਾਂ ਵਿੱਚ ਹੋਏ ਜਲਭਰਾਵ ਦੇ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦੇ ਰਜਿਸਟ੍ਰੇਸ਼ਣ ਤਹਿਤ ਹਿਸਾਰ ਜਿਲ੍ਹੇ ਦੇ 276 ਪਿੰਡਾਂ ਲਈ ਈ-ਸ਼ਤੀਪੂਰਤੀ ਪੋਰਟਲ ਖੋਲਿਆ ਗਿਆ ਹੈ। ਇਸ ਤੋਂ ਪਹਿਲਾਂ ਇਹ ਪੋਰਟਲ 81 ਪਿੰਡਾਂ ਲਈ ਖੋਲਿਆ ਸੀ ਉੱਥੇ ਹੀ ਹੁਣ 276 ਪਿੰਡਾਂ ਦੇ ਕਿਸਾਨ ਇਸ ਪੋਰਟਲ 'ਤੇ ਫਸਲਾਂ ਨੂੰ ਹੋਏ ਖਰਾਬੇ ਨੂੰ ਦਰਜ ਕਰ ਸਕਦੇ ਹਨ।
ਕੈਬੀਨੇਟ ਮੰਤਰੀ ਸ੍ਰੀ ਗੰਗਵਾ ਨੇ ਸ਼ੁਕਰਵਾਰ ਨੂੰ ਬਰਵਾਲਾ, ਹਿਸਾਰ ਤੇ ਪਿੰਡ ਗੰਗਵਾ ਵਿੱਚ ਡੇ੍ਰਨ ਨੂੰ ਠੀਕ ਕਰਨ ਦੇ ਪ੍ਰਬੰਧਾਂ ਦੀ ਸਮੀਖਿਆ ਦੌਰਾਨ ਪਿੰਡਵਾਸੀਆਂ ਦੇ ਨਾਲ ਗਲਬਾਤ ਵਿੱਚ ਇਹ ਜਾਣਕਾਰੀ ਦਿੱਤੀ। ਈ-ਸ਼ਤੀਪੂਰਤੀ 'ਤੇ ਪਾਏ ਗਏ 276 ਪਿੰਡਾਂ ਵਿੱਚ ਆਦਮਪੁਰ ਤਹਿਸੀਲ ਦੇ 30, ਬਾਲਸਮੰਦ ਦੇ 19, ਬਰਵਾਲਾ ਦੇ 28, ਬਾਂਸ ਦੇ 19, ਹਾਂਸੀ ਦੇ 43, ਹਿਸਾਰ ਦੇ 87, ਖੇੜਾ ਜਾਲਬ ਦੇ 17, ਨਾਰਨੌਂਦ ਦੇ 18 ਅਤੇ ਉਕਲਾਨਾ ਤਹਿਸੀਲ ਦੇ ਤਹਿਤ 15 ਪਿੰਡ ਸ਼ਾਮਿਲ ਹਨ। ਹੁਣ ਤੱਕ ਲਗਭਗ 25 ਹਜਾਰ ਕਿਸਾਨਾਂ ਨੇ 1 ਲੱਖ 45 ਹਜਾਰ ਏਕੜ ਦਾ ਖਰਾਬਾ ਦਰਜ ਕਰ ਦਿੱਤਾ ਹੈ।
ਉਨ੍ਹਾਂ ਨੇ ਹੋਰ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਜਲਦੀ ਤੋਂ ਜਲਦੀ ਆਪਣੀ ਫਸਲਾਂ ਦੇ ਹੋਏ ਨੁਕਸਾਨ ਦੀ ਖੁਦ ਤਸਦੀਕ ਈ-ਸ਼ਤੀਪੂਰਤੀ ਪੋਰਟਲ 'ਤੇ ਕਰਨ।