ਮਹਿਲ ਕਲਾਂ : ਅੱਜ ਪਿੰਡ ਹਰਦਾਸਪੁਰਾ ਦੇ ਵਿੱਚ ਸੱਤ ਨੂੰ ਜਾਣ ਵਾਲੇ ਰਸਤੇ ਵਿੱਚ ਜੋ ਪੁਲੀ ਲੰਬੇ ਸਮੇਂ ਤੋਂ ਟੁੱਟੀ ਹੋਈ ਸੀ। ਉਸ ਰਸਤੇ ਜਾਣ ਵਾਲੇ ਹਰ ਰੋਜ਼ ਪੁਲੀ ਟੁੱਟੀ ਹੋਣ ਕਾਰਣ ਸੱਟਾਂ ਲੱਗਦੀਆਂ ਸਨ। ਕੱਲ ਰਾਤ ਵੀ ਇੱਕ ਮੋਟਰਸਾਇਕਲ ਵਾਲੇ ਦੇ ਨਾਲੀ ਵਿੱਚ ਡਿੱਗਣ ਕਾਰਣ ਕਾਫ਼ੀ ਸੱਟਾ ਲੱਗੀਆਂ। ਲੰਬੇ ਸਮੇਂ ਤੋਂ ਪੁਲੀ ਬਣਉਣ ਲਈ ਕਿਹਾ ਸੀ ਪਰ ਪ੍ਸ਼ਾਸਨ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਬਰਨਾਲਾ ਦੇ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਅੱਗੇ ਲੱਗ ਕੇ ਲੋਕਾਂ ਦੇ ਸਹਿਯੋਗ ਨਾਲ ਟੁੱਟੀ ਹੋਈ ਪੁੱਲੀ ਨੂੰ ਬਣਾਇਆ ਗਿਆ ਜਿਵੇਂ ਜੱਥੇਬੰਦੀਆਂ ਲਗਾਤਾਰ ਕਹਿੰਦੀਆਂ ਆ ਰਹੀਆਂ ਹਨ ਕਿ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਵਾਲਾ ਨਾਅਰਾ ਸੱਚ ਸਾਬਤ ਹੋਇਆ ਹੈ, ਅੱਕੇ ਲੋਕਾਂ ਨੂੰ ਆਪ ਹੀ ਟੁੱਟੀ ਹੋਈ ਸਰਕਾਰੀ ਪੁੱਲੀ ਬਣਾਉਣ ਲਈ ਮਜ਼ਬੂਰ ਹੋਣਾ ਪਿਆ ਤਾਂ ਜੋ ਰਾਤ ਬਰਾਤੇ ਕੰਮ ਧੰਦੇ ਜਾਣ ਵਾਲੇ ਸੱਟਾਂ ਤੋਂ। ਬਚ ਸਕਣ। ਜਗਰਾਜ ਸਿੰਘ ਹਰਦਾਸਪੁਰਾ ਤੋਂ ਇਲਾਵਾ ਭਰਪੂਰ ਸਿੰਘ ਸਾਬਕਾ ਪੰਚ, ਅਮਰਜੀਤ ਸਿੰਘ ਸਾਬਕਾ ਪੰਚ, ਨਿਰਮਲ ਸਿੰਘ, ਸੁਖਜੀਤ ਸਿੰਘ ਲਾਡੀ, ਪਰਮਜੀਤ ਸਿੰਘ ਦਿਉਲ, ਬੂਟਾ ਸਿੰਘ ਸੋਹਲ, ਸੁਮਨਦੀਪ ਸਿੰਘ ਸੋਨੀ ਸੋਹਲ, ਵਿਜੈ ਕੁਮਾਰ ਬਿੱਲੂ ਪੰਡਤ, ਸਿਵਚੰਦਰ ਸਿੰਘ ਸੋਹਲ, ਰਾਜਵਿੰਦਰ ਸਿੰਘ ਰਾਜੂ ਸੋਹਲ, ਰਾਜੂ ਮਹਿਰਾ ਮਿਸਤਰੀ, ਬਲਜੀਤ ਸਿੰਘ ਡੇਅਰੀ ਵਾਲਾ ਦੇ ਸਹਿਯੋਗ ਨਾਲ ਕੰਮ ਨੇਪਰੇ ਚਾੜਿਆ ਗਿਆ।