ਕੋਸਲੀ ਵਿਧਾਨਸਭਾ ਖੇਤਰ ਵਿੱਚ ਬਨਣਗੇ 5 ਉਪ-ਸਿਹਤ ਕੇਂਦਰ ਅਤੇ 1 ਬਲਾਕ ਪ੍ਰਾਥਮਿਕ ਸਿਹਤ ਇਕਾਈ
ਚੰਡੀਗੜ੍ਹ : ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਦੀ ਅਗਵਾਈ ਹੇਠ ਸੂਬੇ ਵਿੱਚ ਸਿਹਤ ਢਾਂਚੇ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਵੱਡੇ ਕਦਮ ਚੁੱਕੇ ਜਾ ਰਹੇ ਹਨ। ਰੇਵਾੜੀ ਜ਼ਿਲ੍ਹੇ ਦੇ ਕੋਸਲੀ ਵਿਧਾਨਸਭਾ ਖੇਤਰ ਵਿੱਚ ਲਗਭਗ 2.93 ਕਰੋੜ ਰੁਪਏ ਦੀ ਲਾਗਤ ਨਾਲ ਉਪ-ਸਿਹਤ ਕੇਂਦਰਾਂ ਅਤੇ ਬਲਾਕ ਪ੍ਰਾਥਮਿਕ ਸਿਹਤ ਇਕਾਈ ਦੇ ਨਿਰਮਾਣ ਕੰਮ ਸ਼ੁਰੂ ਹੋ ਗਏ ਹਨ। ਜਾਟੂਸਾਨਾ ਬਲਾਕ ਦੇ ਚੌਕੀ ਨੰਬਰ-2 ਪਿੰਡ, ਡਹਿਨਾ ਬਲਾਕ ਦੇ ਮੌਤਲਾ ਕਲਾਂ ਪਿੰਡ ਅਤੇ ਨਾਹੜ ਬਲਾਕ ਦੇ ਲੂਖੀ ਪਿੰਡ ਵਿੱਚ ਉਪ- ਸਿਹਤ ਕੇਂਦਰਾਂ ਦਾ ਕੰਮ ਪ੍ਰਗਤੀ 'ਤੇ ਹੈ। ਇਸ ਦੇ ਨਾਲ ਹੀ ਨਾਹੜ ਬਲਾਕ ਦੇ ਕੋਸਲੀ ਪਿੰਡ ਵਿੱਚ ਇੱਕ ਬਲਾਕ ਪ੍ਰਾਥਮਿਕ ਸਿਹਤ ਇਕਾਈ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਨਾਹੜ ਕੋਸਲੀ ਦੇ ਨੇਹਰੂਗੜ੍ਹ (ਗਾਮੜੀ) ਪਿੰਡ ਅਤੇ ਡਹਿਨਾ ਬਲਾਕ ਦੇ ਧਾਵਨਾ ਪਿੰਡ ਵਿੱਚ ਵੀ ਉਪ-ਸਿਹਤ ਕੇਂਦਰ ਬਣਾਏ ਜਾ ਰਹੇ ਹਨ।ਇਹ ਪਰਿਯੋਜਨਾਵਾਂ ਰਾਜ ਸਰਕਾਰ ਦੀ ਉਨ੍ਹਾਂ ਵਿਆਪਕ ਯੋਜਨਾ ਦਾ ਹਿੱਸਾ ਹੈ ਜਿਸ ਦੇ ਤਹਿਤ ਪੂਰੇ ਸੂਬੇ ਵਿੱਚ ਸਿਹਤ ਢਾਂਚੇ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਨਵੀਂ ਸਿਹਤ ਸਹੂਲਤਾਂ ਨਾਲ ਪੇਂਡੂ ਅਤੇ ਸ਼ਹਿਰੀ ਲੋਕਾਂ ਨੂੰ ਇਲਾਜ ਦੇ ਨਾਲ ਨਾਲ ਰੁਜਗਾਰ ਦੇ ਮੌਕੇ ਵੀ ਪੈਦਾ ਹੋਣਗੇ।