Monday, September 01, 2025

Haryana

ਬਰਸਾਤ ਦੇ ਮੌਸਮ ਨਾਲ ਨਜਿਠਣ ਲਈ ਸੂਬਾ ਸਰਕਾਰ ਅਤੇ ਪ੍ਰਸਾਸ਼ਨ ਪੁਰੀ ਤਰ੍ਹਾ ਅਲਰਟ : ਨਾਇਬ ਸਿੰਘ ਸੈਣੀ

August 31, 2025 02:32 PM
SehajTimes

ਪੀਐਮ ਦੇ ਜਨਮਦਿਨ ਤੋਂ ਸ਼ੁਰੂ ਕੀਤਾ ਜਾਵੇਗਾ ਸੇਵਾ ਪਖਵਾੜਾ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਬਰਸਾਤ ਦੇ ਮੌਸਮ ਨੂੰ ਲੈ ਕੇ ਸੂਬਾ ਸਰਕਾਰ ਅਤੇ ਪ੍ਰਸਾਸ਼ਨ ਪੂਰੀ ਤਰ੍ਹਾ ਅਲਰਟ ਹੈ ਅਤੇ ਹਰ ਹਾਲਾਤ ਨਾਲ ਨਜਿਠਣ ਨੂੰ ਤਿਆਰ ਹੈ। ਸਰਕਾਰ ਦਾ ਯਤਨ ਹੈ ਕਿ ਸੂਬੇ ਦੇ ਕਿਸੇ ਵੀ ਨਾਗਰਿਕ ਨੂੰ ਕੋਈ ਹਾਨੀ ਨਾ ਪਹੁੰਚੇ। ਉਨ੍ਹਾਂ ਨੇ ਸੂਬਾਵਾਸੀਆਂ ਨੂੰ ਅਪੀਲ ਕੀਤੀ ਕਿ ਅਜਿਹੇ ਮੌਸਮ ਵਿੱਚ ਜਨਤਾ ਵੀ ਸਾਵਧਾਨੀ ਵਰਤੇ। ਪਹਾੜੀ ਖੇਤਰ ਵਿੱਚ ਜਾਣ ਤੋਂ ਬੱਚਣ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਕੁਰੂਕਸ਼ੇਤਰ ਦੇ ਦਰੋਣਾਚਾਰਿਆ ਖੇਡ ਸਟੇਡੀਅਮ ਵਿੱਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਮੁੱਖ ਮੰਤਰੀ ਨੇ ਖੇਡ ਪਰਿਸਰ ਵਿੱਚ ਖਿਡਾਰੀਆਂ ਨਾਲ ਵਾਲੀਬਾਲ ਵੀ ਖੇਡਿਆ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਸ਼ਵ ਵਿੱਚ ਦੇਸ਼ ਦਾ ਮਾਨ-ਸਨਮਾਨ ਵਧਾਇਆ ਹੈ। ਦੇਸ਼ ਦੇ ਜਰੂਰਤਮੰਦ ਅਤੇ ਗਰੀਬਾਂ ਦੀ ਮਦਦ ਕੀਤੀ ਹੈ। ਇਸ ਗੱਲ ਨੂੰ ਵਿਪੱਖ ਹਜਮ ਨਹੀਂ ਕਰ ਪਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੀ ਭੂਮੀ ਤੋਂ ਭਗਵਾਨ ਬੁੱਧ ਨੇ ਆਪਣਾ ਸੰਦੇਸ਼ ਦਿੱਤਾ। ਚਾਣਕਯ ਵਰਗੇ ਸਿਆਣੇ ਨੀਤੀਕਾਰ ਪੈਦਾ ਕੀਤੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਹਾਰ ਤੋਂ ਪ੍ਰਕਾਸ਼ ਫੈਲਾਇਆ। ਅਜਿਹੀ ਪਵਿੱਤਰ ਧਰਤੀ 'ਤੇ ਕਾਂਗਰਸ ਦੇ ਸਿਖਰ ਨੇਤਾ ਰਾਹੁਲ ਗਾਂਧੀ ਦੀ ਟਿੱਪਣੀ ਢੁੱਕਵੀਂ ਨਹੀਂ ਹੈ। ਉਨ੍ਹਾਂ ਨੂੰ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਣੀ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਪੱਖ ਆਪਣੇ ਕਾਰਜਕਾਲ ਵਿੱਚ ਕੀਤੇ ਗਏ ਵਿਕਾਸ ਕੰਮਾਂ ਅਤੇ ਉਪਲਬਧੀਆਂ ਨੂੰ ਦੱਸਣ ਦਾ ਕੰਮ ਕਰੇ। ਜੇਕਰ ਉਦੋਂ ਕੰਮ ਕੀਤੇ ਹੁੰਦੇ ਤਾਂ ਅੱਜ ਈਵੀਐਮ ਨੂੰ ਦੋਸ਼ ਨਾਲ ਦਿੰਦੇ। ਉਨ੍ਹਾਂ ਨੇ ਕਿਹਾ ਕਿ ਜਨਤਾ ਕਾਂਗਰਸ ਦੇ ਸੱਚ ਨੂੰ ਜਾਣ ਕੇ ਨਾਕਾਰ ਚੁੱਕੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੈ 11 ਸਾਲਾਂ ਵਿੱਚ ਦੇਸ਼ ਵਿੱਚ ਵਿਲੱਖਣ ਵਿਕਾਸ ਕਰ ਪੂਰੇ ਵਿਸ਼ਵ ਵਿੱਚ ਸਨਮਾਨ ਦਿਵਾਉਣ ਦਾ ਕੰਮ ਕੀਤਾ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਜ਼ਰਾਇਲ ਯੁੱਧ 'ਤੇ ਪੁੱਛੇ ਗਏ ਸੁਆਲ ਦੇ ਜਵਾਬ ਵਿੱਚ ਕਿਹਾ ਕਿ ਯੁੱਧ ਵਿੱਚ ਹਾਨੀਆਂ ਹੋਣਾ ਤੈਅ ਹੈ, ਕਿਤੇ ਜਾਨ ਤਾਂ ਕਿਤੇ ਮਾਲ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਟੈਰਿਫ 'ਤੇ ਪੁੱਛੇ ਗਏ ਸੁਆਲ 'ਤੇ ਕਿਹਾ ਕਿ ਦੇਸ਼ ਦੀ ਅਗਵਾਈ ਮਜਬੂਤ ਹੱਥਾਂ ਵਿੱਚ ਹੈ। ਭਾਰਤ ਕਿਸੇ ਵੀ ਹਾਲਾਤ ਨਾਲ ਨਜਿਠਣ ਦੀ ਸਮਰੱਥਾ ਰੱਖਦਾ ਹੈ। ਲਗਾਤਾਰ ਦੇਸ਼ ਦੀ ਜੀਡੀਪੀ ਵਿੱਚ ਸੁਧਾਰ ਹੋ ਰਿਹਾ ਹੈ। ਦੇਸ਼ ਵਿੱਚ ਲਗਾਤਾਰ ਰਾਸ਼ਟਰੀ ਰਾਜਮਾਰਗ, ਰੇਲਵੇ ਮਾਰਗ, ਯੂਨੀਵਰਸਿਟੀ ਸਮੇਤ ਅਨੇਕ ਵਿਕਾਸ ਕੰਮਾਂ ਨੂੰ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ।

25 ਦਸੰਬਰ ਨੂੰ ਲਾਂਚ ਹੋਵੇਗਾ ਦੀਨਦਿਆਲ ਲਾਡੋ ਲੱਛਮੀ ਯੋਜਨਾ ਪੋਰਟਲ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਚੋਣ ਤੋਂ ਪਹਿਲਾਂ ਸੰਕਲਪ ਪੱਤਰ ਵਿੱਚ ਭੈਣਾ ਨੂੰ 2100 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਜਿਸ ਦੇ ਲਈ ਇਸ ਸਾਲ ਦੇ ਬਜਟ ਵਿੱਚ 5000 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਹੁਣ 25 ਸਤੰਬਰ ਨੂੰ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜੈਯੰਤੀ 'ਤੇ ਦੀਨਦਿਆਲ ਲਾਡੋ ਲੱਛਮੀ ਯੋਜਨਾ ਦਾ ਪੋਰਟਲ ਲਾਂਚ ਕੀਤਾ ਜਾਵੇਗਾ। ਇਸ ਪੋਰਟਲ ਨਾਲ ਭੈਣਾ ਆਪਣਾ ਬਿਨੈ ਕਰ ਸਕਦੀਆਂ ਹਨ। ਪਹਿਲੇ ਫੇਜ਼ ਵਿੱਚ 20 ਲੱਖ ਮਹਿਲਾਵਾਂ ਨੂੰ ਇਸ ਦਾ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਅਦ ਦੂਜਾ ਫ਼ੇਜ਼ ਲਿਆਇਆ ਜਾਵੇਗਾ ਅਤੇ ਫਿਰ ਤੀਜਾ ਫ਼ੇਜ਼ ਵੀ ਆਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਵੀ ਮਹਿਲਾਵਾਂ ਨੂੰ ਸਨਮਾਨ ਦਿੱਤੇ ਜਾਣ ਦਾ ਐਲਾਨ ਕੀਤਾ ਸੀ, ਜਿਨ੍ਹਾਂ ਸੂਬਿਆਂ ਵਿੱਚ ਕਾਂਗਰਸ ਦੀ ਸਰਕਾਰ ਹੈ ਮਹਿਲਾਵਾਂ ਲਈ ਕੋਈ ਯੋਜਨਾ ਸ਼ੁਰੂ ਨਹੀਂ ਕੀਤੀ ਗਈੀ।

ਪੀਐਮ ਦੇ ਜਨਮਦਿਨ ਤੋਂ ਸ਼ੁਰੂ ਕੀਤਾ ਜਾਵੇਗਾ ਸੇਵਾ ਪੱਖਵਾੜਾ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 17 ਸਤੰਬਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਜਨਮਦਿਨ ਹੈ, ਇਸ ਦਿਨ ਤੋਂ ਸੇਵਾ ਪੱਖਵਾੜਾ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਸੇਵਾ ਪੱਖਵਾੜਾ ਰਾਹੀਂ ਗਰੀਬ, ਜਰੂਰਤਮੰਦ, ਦਿਵਆਂਗਜਨਾਂ ਦੀ ਸੇਵਾ ਕੀਤੀ ਜਾਵੇਗੀ। ਮੁਹਿੰਮ ਵਿੱਚ ਵੈਲਫੇਅਰ ਸੋਸਾਇਟੀ, ਵਪਾਰੀਆਂ ਸਮੇਤ ਹੋਰ ਅਦਾਰਿਆਂ ਨੂੰ ਸ਼ਾਮਿਲ ਕਰ ਇਹ 2 ਅਕਤੂਬਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮਦਿਨ ਤੱਕ ਚੱਲੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਆਮਜਨਤਾ ਆਪਣੀ ਰੋਜ਼ਾਨਾ ਜਿੰਦਗੀ ਵਿੱਚ ਅਪਨਾਉਣ ਦਾ ਕੰਮ ਕਰਨ। ਇਸ ਮੌਕੇ 'ਤੇ ਸਾਬਕਾ ਰਾਜਮੰਤਰੀ ਸ੍ਰੀ ਸੁਭਾਸ਼ ਸੁਧਾ, ਅੰਬਾਲਾ ਕਮਿਸ਼ਨਰ ਸ੍ਰੀ ਸੰਜੀਵ ਵਰਮਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੁਦ ਰਹੇ।

Have something to say? Post your comment

 

More in Haryana

ਹਰਿਆਣਾ ਸ਼ਹਿਰ ਸਵੱਛਤਾ ਮੁਹਿੰਮ-2025: ਪੀਐਮਡੀਏ ਸੀਈਓ ਨੇ ਕੀਤਾ ਪੰਚਕੂਲਾ ਸ਼ਹਿਰ ਦਾ ਨਿਰੀਖਣ

ਮੁੱਖ ਮੰਤਰੀ ਦਾ ਕਿਸਾਨ ਹਿਤੇਸ਼ੀ ਫੈਸਲਾ

ਯੁਵਾ ਖੇਡ ਨੂੰ ਆਪਣੇ ਜੀਵਨ ਦਾ ਅਭਿੰਨ ਅੰਗ ਬਨਾਉਣ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਮੇਜਰ ਧਿਆਨਚੰਦ ਦੀ ਜੈਯੰਤੀ 'ਤੇ ਹਰਿਆਣਾ ਵਿੱਚ ਤਿੰਨ ਦਿਵਸੀ ਕੌਮੀ ਖੇਡ ਦਿਵਸ ਦਾ ਆਯੋਜਨ

ਦੀਨਦਿਆਲ ਲਾਡੋ ਲਛਮੀ ਯੋਜਨਾ ਨਾਲ ਮਹਿਲਾਵਾਂ ਹੋਣਗੀਆਂ ਸਸ਼ਕਤ : ਖੇਡ ਮੰਤਰੀ ਗੌਰਵ ਗੌਤਮ

ਦੀਨਦਿਆਲ ਲਾਡੋ ਲਛਮੀ ਯੋਜਨਾ ਗਰੀਬ ਮਹਿਲਾਵਾਂ ਲਈ ਬਣੇਗੀ ਆਰਥਿਕ ਸਹਾਰਾ : ਸਿੱਖਿਆ ਮੰਤਰੀ

ਹਰਿਆਣਾ ਸ਼ਹਿਰ ਸਵੱਛਤਾ ਅਭਿਆਨ-2025 ਤਹਿਤ ਸ਼ਹਿਰੀ ਖੇਤਰਾਂ ਨੂੰ ਮਿਲੇਗਾ ਸਵੱਛ ਅਤੇ ਸੁੰਦਰ ਰੂਪ

ਗਰੀਬ ਮਹਿਲਾਵਾਂ ਨੂੰ ਵੱਡਾ ਸਹਾਰਾ ਦੇਵੇਗੀ ਲਾਡੋ ਲਛਮੀ ਯੋਜਨਾ : ਸ਼ਿਆਮ ਸਿੰਘ ਰਾਣਾ

ਦੀਨਦਿਆਲ ਲਾਡੋ ਲਛਮੀ ਯੋਜਨਾ ਹਰਿਆਣਾ ਦੀ ਮਹਿਲਾਵਾਂ ਲਈ ਸੁਖਦ ਸਨੇਹਾ : ਰਾਜੇਸ਼ ਨਾਗਰ

ਭਾਰਤ-ਅਫਰੀਕਾ ਪੰਜ ਵਪਾਰਕ ਭਾਗੀਦਾਰਾਂ ਵਿੱਚ ਸਿਖਰ 'ਤੇ : ਨਾਇਬ ਸਿੰਘ ਸੈਣੀ