ਸਰਕਾਰੀ , ਪ੍ਰਾਈਵੇਟ ਦਫ਼ਤਰਾਂ, ਸੈਰ-ਸਪਾਟਾ ਸਥਾਨਾਂ 'ਤੇ ਚਲੇਗੀ ਸਵੱਛਤਾ ਡ੍ਰਾਇਵ
ਡੋਰ-ਟੂ-ਡੋਰ ਕਚਰਾ ਸੰਗ੍ਰਹਿਣ ਅਤੇ ਸੀ.ਐਂਡ.ਡੀ ਡੰਪਿੰਗ ਪਵਾਇੰਟ ਹੋਣਗੇ ਸਾਫ਼
ਚੰਡੀਗੜ੍ਹ : ਹਰਿਆਣਾ ਨੂੰ ਸਵੱਛ ਅਤੇ ਸੁੰਦਰ ਬਨਾਉਦ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਕੀਤੇ ਗਏ ਹਰਿਆਣਾ ਸ਼ਹਿਰ ਸਵੱਛਤਾ ਅਭਿਆਨ-2025 ਤਹਿਤ ਸ਼ਹਿਰੀ ਸਥਾਨਕ ਸਰਕਾਰ ਵਿਭਾਗ ਨੇ ਇੱਕ ਵਿਸਥਾਰ ਕਾਰਜ ਯੋਜਨਾ ਤਿਆਰ ਕੀਤੀ ਹੈ। ਇਸ ਅਭਿਆਨ ਦਾ ਟੀਚਾ ਸ਼ਹਿਰੀ ਖੇਤਰਾਂ ਵਿੱਚ ਸਵੱਛ ਅਤੇ ਸਿਹਤਮੰਦ ਵਾਤਾਵਰਨ ਯਕੀਨੀ ਕਰਨਾ, ਕੂੜਾ ਕਚਰਾ ਪ੍ਰਬੰਧਨ ਨੂੰ ਮਜਬੂਤ ਕਰਨਾ, ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰਨਾ ਅਤੇ ਨਾਗਰਿਕਾਂ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਵਧਾਉਣਾ ਹੈ।
ਸ਼ਹਿਰੀ ਸਥਾਨਕ ਸਰਕਾਰ ਵਿਭਾਗ ਤੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਅਭਿਆਨ ਤਹਿਤ ਸਰਕਾਰੀ , ਪ੍ਰਾਇਵੇਟ ਦਫ਼ਤਰਾਂ, ਸੈਰ-ਸਪਾਟਾ ਅਤੇ ਧਾਰਮਿਕ ਸਥਲਾਂ 'ਤੇ ਸਵੱਛਤਾ ਅਭਿਆਨ ਚਲਾ ਕੇ ਸਫਾਈ ਕੀਤੀ ਜਾਵੇਗੀ। ਨਾਲ ਹੀ ਸੜਕਾਂ, ਡ੍ਰੇਨਾਂ ਦੀ ਮਰੱਮਤ, ਸਟ੍ਰੀਟ ਲਾਇਟਾਂ ਦੀ ਦੇਖਭਾਲ ਅਤੇ ਸੜਕਾਂ 'ਤੇ ਉੱਚੀਤ ਸਾਇਨੇਜ ਦੀ ਵਿਵਸਥਾ ਯਕੀਨੀ ਕੀਤੀ ਜਾਵੇਗੀ। ਇਸ ਦੇ ਇਲਾਵਾ, ਸੌ ਫਿਸਦੀ ਡੋਰ-ਟੂ-ਡੋਰ ਕਚਰਾ ਸੰਗ੍ਰਹਿਣ ਕਰਨ ਦੇ ਨਾਲ ਨਾਲ ਸੀ.ਐਂਡ.ਡੀ ਡੰਪਿੰਗ ਪਵਾਇੰਟ, ਖੁਲ੍ਹੇ ਖੇਤਰਾਂ ਅਤੇ ਖਾਲੀ ਭੂਖੰਡਾਂ ਨੂੰ ਸਾਫ ਕੀਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਜਨਭਾਗੀਦਾਰੀ ਨੂੰ ਵਧਾਵਾ ਦੇਣ ਲਈ ਕਾਲੇਜ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਸਵੱਛਤਾ ਪzzਤੀ ਜਾਗਰੂਕ ਕੀਤਾ ਜਾਵੇਗਾ। ਨਾਲ ਹੀ ਰੇਜਿਡੇਂਟ ਵੇਲਫੇਅਰ ਐਸੋਸਇਏਸ਼ਨ, ਗੈਰ-ਸਰਕਾਰੀ ਸੰਸਥਾਵਾ ਦੇ ਮੈਂਬਰਾਂ ਲਈ ਸਮਰਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਗ੍ਰੀਨ ਅਤੇ ਸਵੱਛ ਹਰਿਆਣਾ ਤਹਿਤ ਕਲੋਨਿਆਂ, ਬਾਜਾਰਾਂ, ਸਕੂਲਾਂ, ਪਾਰਕਾਂ ਅਤੇ ਸੜਕਾਂ ਦੇ ਕਿਨਾਰੇ ਰੁੱਖ ਲਗਾਉਣ ਲਈ ਅਭਿਆਨ ਚਲਾਇਆ ਜਾਵੇਗਾ ਅਤੇ ਪਾਰਕਾਂ ਵਿੱਚ ਕੂੜੇਦਾਨ ਦੀ ਵਿਵਸਥਾ ਕੀਤੀ ਜਾਵੇਗੀ। ਸਫਾਈ ਮਿਤਰ ਵਾਕਥਾਨ ਦਾ ਆਯੋਜਨ ਵੀ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਸ਼ਹਿਰਾਂ ਵਿੱਚ ਵਿਸ਼ੇਸ਼ ਤੌਰ 'ਤੇ ਪਲਾਸਟਿਕ ਬੈਨ ਬਾਰੇ ਜਨ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣਗੇ। ਵਿਸ਼ੇਸ਼ ਪਹਿਲ ਕਰਦੇ ਹੋਏ ਬਾਜਾਰਾਂ/ ਮੰਡੀਆਂ ਵਿੱਚ ਵਿਸ਼ੇਸ਼ ਕੇਂਦਰ ਸਥਾਪਿਤ ਕੀਤੇ ਜਾਣਗੇ, ਜਿੱਥੇ ਨਾਗਰਿਕ ਪਲਾਸਟਿਕ ਕਚਰਾ ਜਮਾ ਕਰਣਗੇ ਅਤੇ ਉਸ ਦੇ ਬਦਲੇ ਉਨ੍ਹਾਂ ਨੂੰ ਕਪੜੇ ਦੇ ਥੈਲੇ ਅਤੇ ਪੌਧੇ ਵੰਡੇ ਜਾਣਗੇ।
ਬੁਲਾਰੇ ਨੇ ਦੱਸਿਆ ਕਿ ਹਰਿਆਣਾ ਸ਼ਹਿਰ ਸਵੱਤਤਾ ਅਭਿਆਨ-2025 ਤਹਿਤ ਸ਼ਹਿਰਾਂ ਨੂੰ ਬੇਸਹਾਰਾ ਪਸ਼ੂਆਂ ਤੋਂ ਮੁਕਤ ਕਰਨ ਲਈ ਬੇਸਹਾਰਾ ਪਸ਼ੁਆਂ ਨੂੰ ਫੜ ਕੇ ਗੌਸ਼ਾਲਾ/ਨੰਦੀਸ਼ਾਲਾ ਵਿੱਚ ਭੇਜਿਆ ਜਾਵੇਗਾ। ਇਸ ਦੇ ਇਲਾਵਾ ਨਵਰਾਤੇ, ਦਸ਼ਹਿਰਾ ਅਤੇ ਦਿਵਾਲੀ ਜਿਹੇ ਤਿਉਹਾਰਾਂ ਦੇ ਮੌਕੇ 'ਤੇ ਨਗਰ ਸੰਸਥਾਵਾਂ ਵਿਸ਼ੇਸ਼ ਅਭਿਆਨ ਚਲਾ ਕੇ ਜਨਭਾਗੀਦਾਰੀ ਨਾਲ ਸੜਕਾਂ, ਬਾਜਾਰਾਂ ਅਤੇ ਪਾਰਕਾਂ ਦੀ ਸਫਾਈ ਕਰਵਾਈ ਜਾਵੇਗੀ।
ਬੁਲਾਰੇ ਨੇ ਦੱਸਿਆ ਕਿ ਸਵੱਛਤਾ ਹਰ ਨਾਗਰਿਕ ਦੀ ਜਿੰਮੇਦਾਰੀ ਹੈ ਇਸ ਲਈ ਸੂਬੇਵਾਸੀ ਹਰਿਆਣਾ ਸ਼ਹਿਰ ਸਵੱਛਤਾ ਅਭਿਆਨ-2025 ਵਿੱਚ ਸਰਗਰਮ ਭਾਗੀਦਾਰੀ ਨਿਭਾਉਂਦੇ ਹੋਏ ਇਸ ਅਭਿਆਨ ਨੂੰ ਸਫਲ ਬਨਾਉਣ ਵਿੱਚ ਮਦਦ ਕਰਨ।