ਚੰਡੀਗੜ੍ਹ : ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਦੀਨਦਿਆਲ ਲਾਡੋ ਲਛਮੀ ਯੋਜਨਾ ਮਹਿਲਾਵਾਂ ਨੂੰ ਬਹੁਤ ਵੱਡਾ ਸਹਾਰਾ ਦੇਵੇਗੀ, ਕਿਸਾਨੀ-ਖੇਤੀ ਅਤੇ ਮਜਦੂਰੀ ਕਰਨ ਵਾਲੀ ਮਹਿਲਾਵਾਂ ਦੇ ਛੋਟੇ-ਮੋਟੇ ਖਰਚ ਇਸ ਯੋਜਨਾ ਨਾਲ ਮਿਲਣ ਵਾਲੀ ਰਕਮ ਨਾਲ ਆਸਾਨੀ ਨਾਲ ਪੂਰੇ ਹੋ ਸਕਣਗੇ।
ਸ੍ਰੀ ਰਾਣਾ ਨੇ ਉਨ੍ਹਾਂ ਦੇ ਆਵਾਸ 'ਤੇ ਸਮੱਸਿਆਵਾਂ ਨੂੰ ਲੈ ਕੇ ਮਿਲਣ ਆਈ ਮਹਿਲਾਵਾਂ ਨੂੰ ਸਭ ਤੋਂ ਪਹਿਲਾਂ ਤਾਂ ਹਰਿਆਣਾ ਸਰਕਾਰ ਵੱਲੋਂ ਰਾਜ ਵਿੱਚ ਦੀਨਦਿਆਲ ਲਾਡੋ ਲਛਮੀ ਯੋਜਨਾ ਲਾਗੂ ਕਰਨ 'ਤੇ ਵਧਾਈ ਦਿੱਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਨਿਰਾਕਰਨ ਕੀਤਾ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਇਹ ਲਾਡੋ ਲਛਮੀ ਯੋਜਨਾ ਹਰਿਆਣਾ ਦੀ ਬੇਟਿਆਂ, ਭੈਣਾਂ ਅਤੇ ਮਾਵਾਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ। ਸੂਬਾ ਸਰਕਾਰ ਨੇ ਮਹਿਲਾਵਾਂ ਦੇ ਮਾਨ-ਸਨਮਾਨ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਯੋਜਨਾ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ 23 ਸਾਲ ਜਾਂ ਉਸ ਤੋਂ ਵੱਧ ਉਮਰ ਵਾਲੀ ਹਰ ਮਹਿਲਾ ਭਾਵੇਂ ਉਹ ਵਿਆਹੀ ਹੋਵੇ ਜਾਂ ਕੁਆਰੀ, ਹਰ ਮਹੀਨੇ 2100 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ।
ਇਹ ਯੋਜਨਾ 25 ਸਤੰਬਰ 2025 ਨੂੰ ਲਾਗੂ ਹੋਵੇਗੀ। ਪਹਿਲੇ ਪੜਾਅ ਵਿੱਚ ਉਹ ਪਰਿਵਾਰ ਸ਼ਾਮਲ ਹੋਣਗੇ ਜਿਨ੍ਹਾਂ ਦੀ ਸਾਲਾਨਾ ਆਮਦਣ 1 ਲੱਖ ਰੁਪਏ ਤੋਂ ਘੱਟ ਹੈ। ਅਗਲੇ ਪੜਾਅ ਵਿੱਚ ਇਸ ਯੋਜਨਾ ਦਾ ਦਾਇਰਾ ਵਧਾਇਆ ਜਾਵੇਗਾ ਤਾਂ ਜੋ ਵੱਧ ਪਰਿਵਾਰ ਜੁੜ ਸਕਣ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਇਸ ਯੋਜਨਾ ਵਿੱਚ ਪਰਿਵਾਰ ਦੀ ਮਹਿਲਾਵਾਂ ਦੀ ਗਿਣਤੀ 'ਤੇ ਕੋਈ ਰੋਕ ਨਹੀਂ ਹੈ। ਜੇਕਰ ਕਿਸੇ ਘਰ ਵਿੱਚ 3 ਮਹਿਲਾਵਾਂ ਹਨ ਤਾਂ ਤਿੰਨ੍ਹਾਂ ਨੂੰ ਹੀ ਇਹ ਰਕਮ ਮਿਲੇਗੀ। ਸ਼ਰਤ ਇਹ ਹੈ ਕਿ ਮਹਿਲਾ ਜਾਂ ਉਸਦਾ ਪਤੀ ਪਿਛਲੇ 15 ਸਾਲ ਤੋਂ ਇਸ ਹਰਿਆਣਾ ਦਾ ਮੂਲ ਵਸਨੀਕ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਖਾਸਕਰ ਉਨ੍ਹਾਂ ਪਰਿਵਾਰਾਂ ਲਈ ਉੱਮੀਦ ਦੀ ਕਿਰਨ ਹੈ ਜੋ ਆਰਥਿਕ ਤੰਗੀ ਨਾਲ ਲੜ ਰਹੇ ਹਨ, ਹੁਣ ਪਿੰਡ ਦੀ ਮਹਿਲਾਵਾਂ ਹਰ ਮਹੀਨੇ ਮਿਲਣ ਵਾਲੀ ਇਸ ਰਕਮ ਨਾਲ ਆਪਣੇ ਛੋਟੇ ਮੋਟੇ ਖਰਚ ਪੂਰੇ ਕਰ ਸਕੇਗੀ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਤੋਂ ਚਲਾਈ ਜਾ ਰਹੀ ਅਜਿਹੀ 9 ਯੋਜਨਾਵਾਂ ਜਿਵੇਂ- ਬੁਢਾਪਾ ਸਨਮਾਨ ਭੱਤਾ ਯੋਜਨਾ, ਵਿਧਵਾ ਅਤੇ ਬੇਸਹਾਰਾ ਮਹਿਲਾਵਾਂ ਨੂੰ ਵਿਤੀ ਸਹਾਰਾ, ਹਰਿਆਣਾ ਦਿਵਯਾਂਗ ਪੇਂਸ਼ਨ ਯੋਜਨਾ, ਲਾਡਲੀ ਸਮਾਜਿਕ ਸੁਰੱਖਿਆ ਭੱਤਾ, ਕਸ਼ਮੀਰੀ ਵਿਸਥਾਪਿਤ ਪਰਿਵਾਰਾਂ ਨੂੰ ਵਿਤੀ ਸਹਾਇਤਾ, ਵਿਧਵਾ ਅਤੇ ਕੁਆਰੀ ਮਹਿਲਾਵਾਂ ਲਈ ਵਿਤੀ ਸਹਾਇਤਾ, ਪਦਮ ਪੁਰਸਕਾਰ ਸਨਮਾਨਿਤ ਲਈ ਹਰਿਆਣਾ ਗੌਰਵ ਸਨਮਾਨ ਸਹਾਇਤਾ, ਜਿਨ੍ਹਾਂ ਵਿੱਚ ਮਹਿਲਾ ਆਵੇਦਕ ਨੂੰ ਪਹਿਲਾਂ ਤੋਂ ਹੀ ਵੱਧ ਪੇਂਸ਼ਨ ਦਾ ਲਾਭ ਮਿਲ ਰਿਹਾ ਹੈ, ਉਨ੍ਹਾਂ ਨੂੰ ਦੀਨਦਿਆਲ ਲਾਡੋ ਲਛਮੀ ਯੋਜਨਾ ਦਾ ਲਾਭ ਨਹੀਂ ਮਿਲੇਗਾ। ਜਿਸ ਦਿਨ ਕੋਈ ਕੁਆਰੀ ਲਾਭਾਰਥੀ 45 ਸਾਲ ਦੀ ਉਮਰ ਪੂਰੀ ਕਰੇਗੀ ਉਸ ਦਿਨ ਉਹ ਆਟੋਮੈਟਿਕ ਵਿਧਵਾ ਅਤੇ ਬੇਸਹਾਰਾ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਵਿਤੀ ਸਹਾਇਤਾ ਯੋਜਨਾ ਲਈ ਯੋਗ ਹੋ ਜਾਣਗੀਆਂ।
ਖੇਤੀਬਾੜੀ ਅਤੇ ਕਿਸਾਲ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਆਗਾਮੀ ਦਿਨਾਂ ਵਿੱ ਯੋਜਨਾ ਦਾ ਗਜਟ ਨੋਟਿਫ਼ਿਕੇਸ਼ਨ ਕਰਨ ਦੇ ਨਾਲ ਨਾਲ ਇੱਕ ਐਪ ਵੀ ਲਾਂਚ ਕੀਤਾ ਜਾਵੇਗਾ ਜਿਸ 'ਤੇ ਯੋਗ ਮਹਿਲਾ ਆਪਣਾ ਰਜਿਸਟ੍ਰੇਸ਼ਨ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਹਰ ਸੰਭਾਵਿਤ ਯੋਗ ਮਹਿਲਾ ਨੂੰ ਐਸਐਮਐਸ ਵੀ ਜਾਵੇਗਾ ਕਿ ਇਸ ਯੋਜਨਾ ਲਈ ਆਪ ਯੋਗ ਹਨ , ਐਪ 'ਤੇ ਰਜਿਸਟੇ੍ਰਸ਼ਨ ਕਰਨ।
ਉਨ੍ਹਾਂ ਨੇ ਯੋਗ ਮਹਿਲਾਵਾਂ ਨੂੰ ਇਸ ਦੀਨਦਿਆਲ ਲਾਡੋ ਲਛਮੀ ਯੋਜਨਾ ਦਾ ਲਾਭ ਚੁੱਕਣ ਦੀ ਅਪੀਲ ਕੀਤੀ ਹੈ।