ਹਰਿਆਣਾ ਸਰਕਾਰ ਰਾਜ ਦੀ ਬਹੂ, ਬੇਟਿਆਂ ਅਤੇ ਭੈਣਾਂ ਦੇ ਹੱਕਾਂ ਅਤੇ ਖ਼ੁਸ਼ਹਾਲੀ ਲਈ ਤਿਆਰ : ਰਾਜੇਸ਼ ਨਾਗਰ
ਚੰਡੀਗੜ੍ਹ : ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਦੀਨਦਿਆਲ ਲਾਡੋ ਲਛਮੀ ਯੋਜਨਾ ਨੂੰ ਇੱਕ ਸੁਆਗਤ ਯੋਗ ਫੈਸਲਾ ਦੱਸਿਆ। ਸ੍ਰੀ ਨਾਗਰ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਵੀਰਵਾਰ ਨੂੰ ਹੋਈ ਕੈਬੀਨੇਟ ਦੀ ਮੀਟਿੰਗ ਵਿੱਚ ਦੀਨਦਿਆਲ ਲਾਡੋ ਲਛਮੀ ਯੋਜਨਾ ਲਾਗੂ ਕਰਨ ਦਾ ਫੈਸਲਾ ਹਰਿਆਣਾ ਦੀ ਮਹਿਲਾਵਾਂ ਲਈ ਇੱਕ ਸੁਖਦ ਸਨੇਹਾ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ।
ਉਨ੍ਹਾਂ ਨੇ ਕਿਹਾ ਕਿ ਦੀਨਦਿਆਲ ਲਾਡੋ ਲਛਮੀ ਯੋਜਨਾ ਸਰਕਾਰ ਦੇ ਸਸ਼ਕਤ ਨਾਰੀ-ਸਸ਼ਕਤ ਸਮਾਜ-ਸਸ਼ਕਤ ਹਰਿਆਣਾ ਦਾ ਇੱਕ ਮਜਬੂਤ ਉਦਾਹਰਣ ਹੈ। ਇਹ ਯੋਜਨਾ ਨਾਰੀ ਸ਼ਕਤੀ ਨੂੰ ਨਵੀ ਮਜਬੂਤੀ ਦੇਣ ਵਾਲੀ ਹੈ। ਇਸ ਨਾਲ ਨਾ ਸਿਰਫ਼ ਘਰ ਦੀ ਆਰਥਿਕ ਸਥਿਤੀ ਸੁਧਰੇਗੀ ਸਗੋਂ ਮਹਿਲਾਵਾਂ ਨੂੰ ਸਵੈ-ਨਿਰਭਰ ਅਤੇ ਆਤਮ-ਵਿਸ਼ਵਾਸੀ ਬਨਾਉਣ ਦਾ ਰਸਤਾ ਵੀ ਖੁਲੇਗਾ।
ਸ੍ਰੀ ਨਾਗਰ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਦਾ ਦਿਲ ਤੋਂ ਧੰਨਵਾਦ ਜਿਨ੍ਹਾਂ ਦੀ ਅਗਵਾਈ ਹੇਠ ਮਹਿਲਾਵਾਂ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਠੋਸ ਪਹਿਲ ਹੋਈ ਹੈ। ਦੀਨਦਿਆਲ ਲਾਡੋ ਲਛਮੀ ਯੋਜਨਾ ਇਹ ਪ੍ਰਮਾਣ ਹੈ ਕਿ ਜਦੋਂ ਨਾਰੀ ਸਸ਼ਕਤ ਹੋਵੇਗੀ ਉੱਦੋਂ ਹੀ ਸਮਾਜ ਅਤੇ ਰਾਜ ਅਸਲਿਅਤ ਵਿੱਚ ਸਸ਼ਕਤ ਬਣੇਗਾ।
ਸ੍ਰੀ ਨਾਗਰ ਨੇ ਕਿਹਾ ਕਿ ਹੁਣ ਹਰਿਆਣਾ ਦੀ ਭੈਣ-ਬੇਟਿਆਂ ਨੂੰ ਦੀਨਦਿਆਲ ਲਾਡੋ ਲਛਮੀ ਯੋਜਨਾ ਤਹਿਤ ਮਹੀਨੇਵਾਰ ਆਰਥਿਕ ਮਦਦ ਮਿਲੇਗੀ ਅਤੇ 23 ਤੋਂ 60 ਸਾਲ ਦੀ ਉਮਰ ਵਾਲੀ ਮਹਿਲਾਵਾਂ ਇਸ ਯੋਜਨਾ ਦੇ ਯੋਗ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਦੇ ਮੌਕੇ 'ਤੇ 25 ਸਤੰਬਰ 2025 ਨੂੰ ਇਸ ਯੋਜਨਾ ਨੂੰ ਲਾਂਚ ਕੀਤਾ ਜਾਵੇਗਾ ਜਿਸ ਨਾਲ ਹਰ ਮਹੀਨੇ 2100 ਰੁਪਏ ਮਹਿਲਾਵਾਂ ਦੇ ਖਾਤੇ ਵਿੱਚ ਭੇਜੇ ਜਾਣਗੇ।
ਰਾਜ ਮੰਤਰੀ ਸ੍ਰੀ ਨਾਗਰ ਨੇ ਕਿਹਾ ਕਿ ਸਾਡੀ ਸਰਕਾਰ ਨੇ ਸ਼ੁਰੂ ਤੋਂ ਹੀ ਮਹਿਲਾਵਾਂ ਦੇ ਸਸ਼ਕਤੀਕਰਨ, ਸਨਮਾਨ ਅਤੇ ਭਲਾਈ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ। ਸਾਡਾ ਟੀਚਾ ਰਾਜ ਦੀ ਨਾਰੀ ਸ਼ਕਤੀ ਨੂੰ ਹੋਰ ਵੱਧ ਸਸ਼ਕਤ ਅਤੇ ਸਵੈ-ਨਿਰਭਰ ਬਨਾਉਣਾ ਹੈ।