ਲਹਿਰਾਗਾਗਾ : ਇੰਪ. ਫੈਡ. ਪੀਐਸਪੀਸੀਐਲ (ਚਾਹਲ) ਦੇ ਸਰਕਲ ਪ੍ਰਧਾਨ ਪੂਰਨ ਸਿੰਘ ਖਾਈ ਤੇ ਸੂਬਾਈ ਆਗੂ ਰਾਮ ਚੰਦਰ ਸਿੰਘ ਖਾਈ ਦੀ ਪ੍ਰਧਾਨਗੀ ਹੇਠ ਡਵੀਜ਼ਨ ਕਮੇਟੀ ਦੀ ਚੋਣ 66 ਕੇ ਵੀ ਗਰਿੱਡ ਲਹਿਰਾਗਾਗਾ ਵਿਖੇ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਪ੍ਰਧਾਨ ਅਮਨਦੀਪ ਗਰਗ ਸੁਪਰਡੈਂਟ,ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਮੂਨਕ,ਮੀਤ ਪ੍ਰਧਾਨ ਹਰਦੀਪ ਸਿੰਘ ਦੇਹਲਾ,ਮੀਤ ਪ੍ਰਧਾਨ ਭੁਪਿੰਦਰ ਸਿੰਘ ਕਾਕਾ ,ਸਕੱਤਰ ਬਲਵਿੰਦਰ ਸਿੰਘ ਬੱਲਰਾ,ਸਹਾਇਕ ਸਕੱਤਰ ਮਨਜੀਤ ਸ਼ਰਮਾ,ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਖਾਈ,ਜਥੇਬੰਦਕ ਸਕੱਤਰ ਬੁੱਧੂ ਸਿੰਘ ਆਲਮਪੁਰ,ਪ੍ਰੈੱਸ ਸਕੱਤਰ ਖੁਸ਼ਦੀਪ ਸਿੰਘ ਦੀਪੀ ਅਤੇ ਖਜ਼ਾਨਚੀ ਰਣਜੀਤ ਸਿੰਘ ਲਹਿਰਾ ਚੁਣੇ ਗਏ । ਇਸ ਮੌਕੇ ਪੂਰਨ ਸਿੰਘ ਖਾਈ ਨੇ ਨਵੀਂ ਚੁਣੀ ਕਮੇਟੀ ਨੂੰ ਵਧਾਈ ਦਿੰਦਿਆਂ ਕਿਹਾ, ਕਿ ਅੱਜ ਦੇ ਸਮੇਂ ਵਿੱਚ ਜਥੇਬੰਦਕ ਹੋਣ ਤੋਂ ਬਿਨਾਂ ਹੋਰ ਕੋਈ ਵੀ ਚਾਰਾ ਨਹੀਂ ਹੈ, ਕਿਉਂਕਿ ਅੱਜ ਸਰਕਾਰ ਸਮੁੱਚੇ ਰੂਪ ਵਿੱਚ ਕਾਰਪੋਰੇਟ ਘਰਾਣਿਆਂ ਦੇ ਹੁਕਮਾਂ ਅਨੁਸਾਰ ਪੰਜਾਬ ਵਿੱਚ ਕੰਮ ਕਰ ਰਹੀ ਹੈ । ਹਜ਼ਾਰਾਂ ਹੀ ਅਸਾਮੀਆਂ ਖਾਲੀ ਪਈਆਂ ਹਨ ਪਰ ਨਵੀਂਆਂ ਭਰਤੀਆਂ ਬੰਦ ਕਰ ਰੱਖੀਆਂ ਹਨ । 1 ਜਨਵਰੀ 2016 ਤੋਂ 6ਵੇਂ ਪੇਅ ਕਮਿਸ਼ਨ ਮੁਤਾਬਕ ਫਿਕਸ ਕੀਤੀਆਂ ਤਨਖਾਹਾਂ ਦਾ ਬਕਾਇਆ ਮਿੱਟੀ ਵਿੱਚ ਰੋਲ ਦਿੱਤਾ ਹੈ । ਮੁਲਾਜ਼ਮਾਂ ਦੇ ਹੋਰ ਬਹੁਤ ਸਾਰੇ ਮਸਲੇ ਹਨ,ਜੋ ਇਕਜੁੱਟਤਾ ਜਥੇਬੰਦਕ ਹੋਇਆ ਤੋਂ ਬਿਨਾਂ ਨਹੀਂ ਹੋ ਸਕਦੇ । ਇਸ ਮੌਕੇ ਤੇ ਗੁਰਛੈਬਰ ਸਿੰਘ ਸ਼ਹਿਰੀ ਪ੍ਰਧਾਨ ਲਹਿਰਾ,ਦਿਹਾਤੀ ਪ੍ਰਧਾਨ ਜਗਸੀਰ ਸਿੰਘ ਰਾਮਗੜ੍ਹ , ਮੀਤ ਪ੍ਰਧਾਨ ਸੰਦੀਪ ਸਿੰਘ ਨੰਗਲਾ,ਮੂਨਕ ਦੇ ਪ੍ਰਧਾਨ ਰਾਮਫਲ਼ ਸਿੰਘ,ਬੰਗਾ ਦੇ ਪ੍ਰਧਾਨ ਛਿੰਦਰਪਾਲ ਮਾਣੀ, ਪਰਵਿੰਦਰ ਸਿੰਘ ਰਾਜੂ,ਗੁਰਪਿਆਰ ਸਿੰਘ ਖਾਈ,ਗੁਰਪ੍ਰੀਤ ਸਿੰਘ ਜਵਾਹਰ ਵਾਲਾ ਸ਼ਾਮਲ ਹੋਏ ।