ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਗਲੋਬਲ ਸਾਊਥ ਦੀ ਭੁਮਿਕਾ 'ਤੇ ਜੋਰ ਦੇ ਰਹੇ ਹਨ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਨੂੰ ਮਜਬੂਤੀ ਨਾਲ ਚੁੱਕ ਰਹੇ ਹਨ। ਅੱਜ ਜਦੋਂ ਪੂਰੀ ਦੁਨੀਆ ਗਲੋਬਲ ਸਾਊਥ ਦੇ ਵੱਲ ਦੇਖ ਰਹੀ ਹੈ ਇਸ ਵਿੱਚ ਸਮੂਹਿਕ ਵਿਕਾਸ ਲਈ ਸਹਿਯੋਗ ਅਤੇ ਸਾਝੇਦਾਰੀ ਦੀ ਜਰੂਰਤ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਨਵੀਂ ਦਿੱਲੀ ਦੇ ਤਾਜ ਪੈਲੇਸ ਵਿੱਚ ਕਾਂਫੇਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀਆਈਆਈ) ਵੱਲੋਂ ਆਯੋਜਿਤ 20ਵੇਂ ਇੰਡੀਆ-ਅਫਰੀਕਾ ਬਿਜਨੈਸ ਕੰਕਲੇਵ-2025 ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਗਲੋਬਲ ਸਾਊਥ ਦੀ ਏਕਤਾ ਹੀ ਵਿਸ਼ਵ ਸਮਸਿਆਵਾਂ ਦਾ ਹੱਲ ਸੰਭਵ ਹੈ। ਉਨ੍ਹਾਂ ਦੀ ਇਸੀ ਸੋਚ 'ਤੇ ਭਾਰਤ ਅਤੇ ਅਫਰੀਕਾ ਮਿਲ ਕੇ ਇੱਕ ਅਜਿਹੇ ਭਵਿੱਖ ਦਾ ਨਿਰਮਾਣ ਕਰ ਰਹੇ ਹਨ, ਜੋ ਆਪਸੀ ਭਰੋਸੇ ਅਤੇ ਸਹਿਯੋਗ 'ਤੇ ਅਧਾਰਿਤ ਹੈ ਜੋ ਕਿ ਤਕਨਾਲੋ੧ੀਆਂ ਅਤੇ ਸਮਾਵੇਸ਼ੀ ਖੁਸ਼ਹਾਲੀ ਨਾਲ ਪੋਸ਼ਿਤ ਹਨ। ਭਾਰਤ -ਅਫਰੀਕਾ ਦੇ ਸਬੰਧ ਸਿਰਫ ਬਿਜਨੈਸ ਨਾਲ ਹੀ ਨਹੀਂ ਜੁੜੇ ਹਨ, ਸਗੋ ਇੰਨ੍ਹਾਂ ਦੋਨਾਂ ਦੇਸ਼ਾਂ ਦਾ ਰਿਸ਼ਤਾ ਇਤਿਹਾਸਕ ਅਤੇ ਸਭਿਆਚਾਰਕ ਮੁੱਲਾਂ ਨਾਲ ਵੀ ਜੁੜਿਆ ਹੋਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਅਫਰੀਕਾ ਦੇ ਵਿੱਚ ਦੋਪੱਖੀ ਵਪਾਰ ਸਾਲ 2006 ਵਿੱਚ 25 ਬਿਲਿਅਨ ਅਮੇਰਿਕੀ ਡਾਲਰ ਤੋਂ ਵੱਧ ਕੇ ਹੁਣ 83 ਬਿਲਿਅਨ ਅਮੇਰਿਕੀ ਡਾਲਰ ਤੋਂ ਉੱਪਰ ਪਹੁੰਚ ਗਿਆ ਹੈ। ਇਹ ਵਾਧਾ ਸਾਡੇ ਦੇਸ਼ਾਂ ਦੇ ਵਿੱਚ ਵੱਧਦੇ ਆਰਥਕ ਜੁੜਾਵ ਅਤੇ ਮੌਕਿਆਂ ਨੂੰ ਦਰਸ਼ਾਉਂਦਾ ਹੈ। ਭਾਰਤ ਅੱਜ ਅਫਰੀਕਾ ਦੇ ਸਿਖਰ ਪੰਜ ਵਪਾਰਕ ਭਾਗੀਦਾਰੀਆਂ ਵਿੱਚੋਂ ਇੱਕ ਹੈ। ਇਸ ਸਾਝੇਦਾਰੀ ਵਿੱਚ ਵਪਾਰ, ਨਿਵੇਸ਼, ਤਕਨਾਲੋਜੀ, ਮੁੱਲ ਲੜੀ ਅਤੇ ਵਿਕਾਸ ਵਰਗੀ ਵਿਵਿਧ ਮੁਕਾਮ ਸ਼ਾਮਿਲ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੀ ਇਹ ਭਾਗੀਦਾਰੀ ਊਰਜਾ, ਸਿਹਤ, ਡਿਜੀਟਲ ਪਬਲਿਕ ਗੁੱਡਸ, ਸਕਿਲ ਵਿਕਾਸ, ਖੇਤੀਬਾੜੀ ਅਤੇ ਸਿਖਿਆ ਵਰਗੇ ਮਹਤੱਵਪੂਰਣ ਖੇਤਰਾਂ ਵਿੱਚ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਨੈ ਕਿਹਾ ਕਿ ਸੀਆਈਆਈ ਦੇ ਸਹਿਯੋਗ ਨਾਲ ਬਿਜਨੈਸਮੈਨ, ਨੀਤੀ ਨਿਰਮਾਤਾ ਅਤੇ ਉਦਯੋਗ ਮਾਹਰ ਇੱਕਠੇ ਆ ਕੇ ਵਿਚਾਰ-ਵਟਾਂਦਰਾਂ ਕਰਦੇ ਹੋਏ ਭਵਿੱਖ ਦੀ ਸਾਝੇਦਾਰੀ ਨੂੰ ਨਵੀਂ ਦਿਸ਼ਾ ਦੇ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਕੰਨਕਲੇਵ ਸਿਰਫ ਮੀਟਿੰਗਾਂ ਤੱਕ ਸੀਮਤ ਨਹੀਂ ਹੈ, ਸਗੋ ਉਦਮ-ਪ੍ਰੇਰਿਤ ਸਾਝੇਦਾਰੀਆਂ ਦਾ ਇੱਕ ਜਿੰਦਾਂ ਮੰਚ ਹੈ। ਭਾਰਤੀ ਖੇਤੀਬਾੜੀ ਦਾ ਰਾਸ਼ਟਰ ਦੀ ਅਰਥਵਿਵਸਥਾ ਵਿੱਚ ਮਹਤੱਵਪੂਰਣ ਯੋਗਦਾਨ ਹੈ। ਇਹ ਰੁਜਗਾਰ ਦੇਣ ਦਾ ਪ੍ਰਮੁੱਖ ਖੇਤਰ ਹੈ। ਗਲੋਬਲ ਵਾਰਮਿੰਗ ਦੀ ਚਨੌਤੀਆਂ ਦੇ ਬਾਵਜੂਦ ਭਾਰਤ ਖੇਤੀਬਾੜੀ ਦੇ ਕਈ ਉਤਪਾਦਾਂ ਦੇ ਮਾਮਲਿਆਂ ਵਿੱਚ ਗਲੋਬਲ ਲੀਡਰ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਖੇਤੀਬਾੜੀ ਖੇਤਰ ਦਾ ਵਿਲੱਖਣ ਵਿਕਾਸ ਹੋ ਰਿਹਾ ਹੈ ਅਤੇ ਕਿਸਾਨ ਖੁਸ਼ਹਾਲ ਹੋ ਰਹੇ ਹਨ। ਦੇਸ਼ ਦੇ ਖੇਤੀਬਾੜੀ ਖੇਤਰ ਵਿੱਚ ਉਤਪਾਦਨ ਵਧਾਉਣ, ਸਰੋਤਾਂ ਦੇ ਪ੍ਰਬੰਧਨ ਅਤੇ ਬਾਜਾਰ ਦੀ ਪਹੁੰਚ ਲਹੀ ਤਕਨੀਕ ਅਤੇ ਇਨੋਵੇਸ਼ਨ 'ਤੇ ਜੋਰ ਦਿੱਤਾ ਜਾ ਰਿਹਾ ਹੈ।ਖੇਤੀਬਾੜੀ ਉਤਪਾਦਨ ਵਧਾਉਣ ਦੇ ਨਾਲ ਉਸ ਨੁੰ ਟਿਕਾਊ, ਲਾਭਕਾਰੀ ਕਾਰੋਬਾਰ ਬਨਾਉਣਾ ਹੀ ਸਾਡਾ ਮੁੱਖ ਵਿਜਨ ਹੈ।
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਸਹੂਲਤਾਂ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਫਸਲ ਵੇਚਣ ਦੇ ਨਾਲ-ਨਾਲ ਖਾਦ, ਬੀਜ, ਕਰਜਾ ਅਤੇ ਖੇਤੀਬਾੜੀ ਸਮੱਗਰੀਆਂ ਲਈ ਮੇਰੀ ਫਸਲ-ਮੇਰਾ ਬਿਊਰਾ ਪੋਰਟਲ ਸ਼ੁਰੂ ਕੀਤਾ ਹੈ। ਕਿਸਾਨਾਂ ਨੂੰ ਆਪਣੀ ਉਪਜ ਨੂੰ ਐਮਐਸਪੀ 'ਤੇ ਵੇਚਣ ਅਤੇ ਈ-ਖਰੀਦ ਪੋਰਟਲ ਰਾਹੀਂ ਸਮੇਂ 'ਤੇ ਭੁਗਤਾਨ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਜਲ੍ਹ ਸਰੰਖਣ ਅਤੇ ਭੂਮੀਗਤ ਜਲ੍ਹ ਪੱਧਰ ਵਿੱਚ ਸੁਧਾਰ ਲਈ ਵੀ ਅਨੇਕ ਕਦਮ ਚੁੱਕੇ ਗਏ ਹਨ। ਝੋਨੇ ਦੀ ਥਾਂ 'ਤੇ ਹੋਰ ਫਸਲਾਂ ਨੂੰ ਉਗਾਉਣ ਲਈ 8000 ਰੁਪਏ ਪ੍ਰੋਤਸਾਹਨ ਰਕਮ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ 10 ਹਜਾਰ ਰੁਪਏ ਪ੍ਰਤੀ ਹੈਕਟੇਅਰ ਦੀ ਪ੍ਰੋਤਸਾਹਨ ਰਕਮ ਦਿੱਤੀ ਜਾ ਰਹੀ ਹੈ। ਸੂਖਮ ਸਿੰਚਾਈ ਪੱਦਤੀਆਂ 'ਤੇ 85 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਦੀ ਦਿਸ਼ਾ ਵਿੱਚ ਨਵੀਂ ਪਹਿਲ ਕੀਤੀ ਹੈ। ਮਿੱਟੀ ਦੀ ਸਿਹਤ ਨੂੰ ਬਿਹਤਰ ਬਨਾਉਣ ਲਈ ਜੈਵਿਕ ਅਤੇ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। ਖੇਤੀਬਾੜੀ ਕੰਮਾਂ ਵਿੱਚ ਸੌਰ ਊਰਜਾ ਦੀ ਵਰਤੋ ਨੂੰ ਪ੍ਰੋਤਸਾਹਨ ਦੇਣਾ ਅਤੇ ਸੌਰ ਪੰਪਾਂ ਦੀ ਸਥਾਪਨਾ ਅਕਸ਼ੈ ਊਰਜਾ ਦੀ ਦਿਸ਼ਾ ਵਿੱਚ ਅਹਿਮ ਕਦਮ ਹੈ। ਡਿਜੀਟਲ ਪਲੇਟਫਾਰਮ ਰਾਹੀਂ ਸਿੱਧੇ ਕਿਸਾਨਾਂ ਨੂੰ ਬਾਜਾਰ ਨਾਲ ਜੋੜਨ ਤਹਿਤ 108 ਮੰਡੀਆਂ ਨੂੰ ਈ-ਨੇਮ ਨਾਲ ਜੋੜਿਆ ਗਿਆ ਹੈ। ਇਸ ਕੰਨਕਲੇਵ ਦਾ ਉਦੇਸ਼ ਜਲ੍ਹ ਸਰੰਖਣ ਅਤੇ ਕਲਾਈਮੇਟ ਸਮਾਰਟ ਖੇਤੀ ਦੇ ਮੁੱਖ ਬਿੰਦੂਆਂ ਨਾਲ ਮੇਲ ਖਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਦਮੀਆਂ ਲਈ ਖੁਰਾਕ ਪ੍ਰੋਸੈਂਸਿੰਗ ਨੀਤੀ ਅਨੁਸਾਰ ਇਕਾਈਆਂ ਸਥਾਪਿਤ ਕਰਨ ਲਈ ਵਿੱਤੀ ਪ੍ਰੋਤਸਾਹਨ ਦਿੱਤੇ ਜਾ ਰਹੇ ਹਨ। ਇੰਨ੍ਹਾਂ ਤੋਂ ਯੁਵਾ ਅਗਵਾਈ ਵਾਲੀ ਉਦਮਤਾ ਨੂੰ ਪ੍ਰੋਤਸਾਹਨ ਮਿਲ ਰਿਹਾ ਹੈ। ਸੂਬੇ ਵਿੱਚ ਨੌਜੁਆਨਾਂ ਲਈ 9500 ਸਟਾਰਟਅੱਪ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਟਾਰਟਅੱਪ ਵਿੱਚ ਮਹਿਲਾਵਾਂ ਦੀ ਭਾਗੀਦਾਰੀ 50 ਤੋਂ ਵਧਾ ਕੇ 60 ਫੀਸਦੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਮੰਚ ਰਾਹੀਂ ਸਾਰੇ ਭਾਗੀਦਾਰਾਂ ਨੁੰ ਕਿਹਾ ਕਿ ਅਸੀਂ ਮਿਲ ਕੇ ਕੰਮ ਕਰਨ ਅਤੇ ਆਪਣੇ ਤਜਰਬਿਆਂ ਨੂੰ ਸਾਂਝਾ ਕਰਨ ਅਤੇ ਸਰਵੋਤਮ ਪੱਦਤੀਆਂ ਦਾ ਆਦਾਨ-ਪ੍ਰਦਾਨ ਕਰਨ। ਮੁੱਖ ਮੰਤਰੀ ਨੇ ਸੀਜੀਈਆਈ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ।
ਭਾਰਤ-ਅਫਰੀਕਾ ਬਿਜਨੈਸ ਕੰਨਕਲੇਵ ਵਿੱਚ ਮਾਰੀਸ਼ਸ ਗਣਰਾਜ ਦੇ ਵਣਜ ਅਤੇ ਖਪਤਕਾਰ ਸਰੰਖਣ ਮੰਤਰੀ ਸ੍ਰੀ ਜੌਨ ਮਾਈਕਲ ਯੇਨ ਸਿਕ ਯੁਨ, ਸਾਊਥ ਅਫਰੀਕਾ ਗਣਰਾਜ ਦੇ ਵਣਜ ਉਦਯੋਗ ਅਤੇ ਮੁਕਾਬਲੇ ਮੰਤਰੀ ਸ੍ਰੀ ਪਾਰਕਸ ਮਫੋ ਤਾਊ, ਗਿਨੀ ਬਿਸਾਊ ਗਣਰਾਜ ਦੇ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ੍ਰੀ ਕਵੇਟਾ ਬੇਲਡੇ, ਵਿਦੇਸ਼ ਮੰਤਰਾਲੇ, ਭਾਂਰਤ ਸਰਕਾਰ ਦੀ ਸਕੱਤਰ ਡਾ. ਨੀਨਾ ਮਲਹੋਤਰਾ, ਸੀਸੀਆਈ ਦੇ ਨਾਮਜਦ ਚੇਅਰਮੈਨ ਸ੍ਰੀ ਆਰ ਕੇ ਮੁਕੁੰਦਨ, ਹਰਿਆਣਾ ਸੀਸੀਆਈ ਦੇ ਚੇਅਰਮੈਨ ਸ੍ਰੀ ਅਭਿਮਨਿਊ ਸਰਾਫ ਸਮੇਤ ਸਾਰਿਆਂ ਨੇ ਆਪਣੇ ਵਿਚਾਰ ਸਾਂਝੇ ਦਿੱਤੇ।
ਇਸ ਮੌਕੇ 'ਤੇ ਹਰਿਆਣਾ ਵਿਦੇਸ਼ ਸਹਿਯੋਗ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਅਮਨੀਤ ਪੀ. ਕੁਮਾਰ ਸਮੇਤ ਕਈ ਉੱਚ ਅਧਿਕਾਰੀ ਮੌਜੂਦ ਰਹੇ।