ਚੰਡੀਗੜ੍ਹ : ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸੂਬਾ ਸਰਕਾਰ ਦਾ ਵਿਜਨ ਹੈ ਕਿ ਖੇਡ ਦੇ ਖੇਤਰ ਵਿੱਚ ਗ੍ਰਾਮੀਣ ਪ੍ਰਤਿਭਾਵਾਂ ਨੂੰ ਨਿਖਾਰ ਕੇ ਉਨ੍ਹਾਂ ਨੁੰ ਕੌਮੀ ਅਤੇ ਕੌਮਾਂਤਰੀ ਮੰਚ ਤੱਕ ਪਹੁੰਚਾਉਣ। ਸੂਬਾ ਸਰਕਾਰ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਲਹੀ ਪ੍ਰਤੀਬੱਧ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਰਕਾਰ ਵੱਲੋਂ ਖਿਡਾਰੀਆਂ ਨੂੰ ਅੱਗੇ ਵਧਾਉਣ ਲਈ ਵੱਖ-ਵੱਖ ਯੋਜਨਾਵਾਂ ਚਲਾਈ ਜਾ ਰਹੀਆਂ ਹਨ। ਸੂਬਾ ਸਰਕਾਰ ਦਾ ਟੀਚਾ ਖੇਡ ਨਰਸਰੀਆਂ ਦੀ ਗਿਣਤੀ ਨੂੰ ਵਧਾ ਕੇ ਤਿੰਨ ਹਜਾਰ ਕਰਨਾ ਹੈ, ਤਾਂ ਜੋ ਹਰੇਕ ਪਿੰਡ ਤੋਂ ਯੁਵਾ ਪ੍ਰਤਿਭਾਵਾਂ ਨੂੰ ਖੋਜਿਆ ਜਾ ਸਕੇ।
ਸ੍ਰੀ ਗੌਰਵ ਗੌਤਮ ਅੱਜ ਕੌਮੀ ਖੇਡ ਦਿਵਸ ਮੌਕੇ 'ਤੇ ਜਿਲ੍ਹਾ ਕਰਨਾਲ ਦੇ ਹੈਂਡਬਾਲ ਖੇਡ ਨਰਸਰੀ ਬੜੌਤਾ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਇਸ ਮੌਕੇ 'ਤੇ ਅਰਜੁਨ ਅਵਾਰਡੀ ਬਬੀਤਾ ਫੌਗਾਟ ਵੀ ਮੌਜੁਦ ਰਹੀ। ਖੇਡ ਮੰਤਰੀ ਗੌਰਵ ਤੇ ਬਬੀਤਾ ਫੌਗਾਟ ਨੇ ਮੇਜਰ ਧਿਆਨਚੰਦ ਦੀ ਫੋਟੋ 'ਤੇ ਪੁਸ਼ਪ ਅਰਪਿਤ ਕਰ ਉਨ੍ਹਾਂ ਨੁੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਲ ਪਰਿਸਰ ਵਿੱਚ ਪੌਧਾਰੋਪਣ ਵੀ ਕੀਤਾ।
ਖੇਡ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਕੌਮੀ ਖੇਡ ਦਿਵਸ ਮਨਾ ਰਹੇ ਹਨ, ਅੱਜ ਦੇ ਦਿਨ ਸਾਨੂੰ ਹਾਕੀ ਦੇ ਜਾਦੂਗਰ ਮੇ੧ਰ ਧਿਆਨਚੰਦ ਨੂੰ ਯਾਦ ਕਰਦੇ ਹੋਨ ਜਿਨ੍ਹਾਂ ਨੇ ਦੁਨੀਆ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ। ਅੱਜ ਸਾਡੇ ਖਿਡਾਰੀ ਵੀ ਇਹੀ ਗੰਮ ਕਰ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਮ ਰੋਸ਼ਨ ਕਰ ਰਹੇ ਹਨ।
ਅੱਜ ਕੁੜੀਆਂ ਦੇਸ਼-ਵਿਦੇਸ਼ ਵਿੱਚ ਲਹਿਰਾ ਰਹੀ ਹਰਿਆਣਾ ਦਾ ਪਰਚਮ
ਖੇਡ ਮੰਤਰੀ ਗੌਰਵ ਗੌਤਮ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਕੁੜੀਆਂ ਵੀ ਹਰਿਆਣਾ ਸੂਬੇ ਦਾ ਨਾਮ ਦੇਸ਼ ਤੇ ਵਿਦੇਸ਼ ਵਿੱਚ ਰੋਸ਼ਨ ਕਰ ਹਰਿਆਣਾ ਦਾ ਪਰਚਮ ਲਹਿਰਾ ਰਹੀਆਂ ਹਨ। ਖੇਡ ਮਤਲਬ ਹਰਿਆਣਾ ਅਤੇ ਹਰਿਆਣਾ ਮਤਲਬ ਖੇਡ ਸੂਬਾ ਸਰਕਾਰ ਇਸੀ ਵਿਜਨ ਨੂੰ ਲੈ ਕੇ ਅੱਗੇ ਵੱਧ ਰਹੀ ਹੈ। ਸੂਬਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਅੱਗੇ ਵਧਾਉਣ ਅਤੇ ਪ੍ਰੋਤਸਾਹਨ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਤਹਿਤ ਖਿਡਾਰੀਆਂ ਨੂੰ ਨਗਦ ਪੁਰਸਕਾਰ ਤੇ ਗਰੁੱਪ ਏ ਤੋਂ ਡੀ ਤੱਕ ਦੀ ਨੋਕਰੀਆਂ ਦਿੱਤੀਆਂ ਜਾਂਦੀਆਂ ਹਨ।