Saturday, October 25, 2025

Haryana

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਨੌਜੁਆਨਾਂ ਨੂੰ ਅਪੀਲ, ਸਿਖਿਆ ਨੂੰ ਜੀਵਨ ਦਾ ਮੁੱਖ ਆਧਾਰ ਬਨਾਉਣ

August 29, 2025 11:31 PM
SehajTimes

ਜੋਧਪੁਰ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਨੇ ਕੀਤੀ ਸ਼ਿਰਕਤ, ਸ੍ਰੀ ਭਾਮਾਸ਼ਾਹ ਅਤੇ ਸ੍ਰੀ ਦੇਵੀ ਲਾਲ ਗਹਿਲੋਤ ਦੀ ਪ੍ਰਤਿਮਾਵਾਂ ਦਾ ਕੀਤਾ ਉਦਘਾਟਨ

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨੌਜੁਆਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਪੁਰਖਿਆਂ ਦੀ ਗੌਰਵਸ਼ਾਲੀ ਰਿਵਾਇਤਾਂ ਨੂੰ ਸੰਭਾਲਦੇ ਹੋਏ ਸਿਖਿਆ ਨੂੰ ਆਪਣੇ ਜੀਵਨ ਦਾ ਮੁੱਖ ਆਧਾਰ ਬਨਾਉਣ। ਸਿਰਫ ਸਿਖਿਆ ਹੀ ਉਹ ਮਜਬੂਤ ਸਾਧਨ ਹੈ, ਜਿਸ ਦੇ ਰਾਹੀਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਇਆ ਜਾ ਸਕਦਾ ਹੈ। ਸਿਖਿਆ ਨਾਲ ਹੀ ਨਵੀਂ ਸੋਚ, ਆਤਮਵਿਸ਼ਵਾਸ ਅਤੇ ਪ੍ਰਗਤੀ ਦੇ ਮੌਕੇ ਪ੍ਰਾਪਤ ਹੁੰਦੇ ਹਨ। ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਹ ਸਿਖਿਆ ਦੇ ਨਾਲ-ਨਾਲ ਨੈਤਿਕ ਮੁੱਲਾਂ ਨੂੰ ਵੀ ਅਪਨਾਉਣ, ਤਾਂ ਜੋ ਰਾਸ਼ਟਰ ਨਿਰਮਾਣ ਵਿੱਚ ਆਪਣੀ ਸਾਰਥਕ ਭੁਮਿਕਾ ਨਿਭਾ ਸਕਣ।

ਮੁੱਖ ਮੰਤਰੀ ਸ਼ੁੱਕਰਵਾਰ ਨੂੰ ਰਾਜਸਤਥਾਨ ਦੇ ਜੋਧਪੁਰ ਵਿੱਚ ਸ੍ਰੀ ਸੁਮੇਰ ਵਿਦਿਅਕ ਸੰਸਥਾਨ ਦੇ 128ਵੇਂ ਸਥਾਪਨਾ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਸਿਖਿਆ ਤੇ ਹੋਰ ਸਮਾਜਿਕ ਖੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ 800 ਲੋਕਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਸੋਨੀ ਦੇਵੀ ਗਹਿਲੋਤ ਪੈਵੇਲਿਅਨ ਅਤੇ ਗਰਾਉਂਡ ਅਤੇ ਸ੍ਰੀ ਭਾਮਾਸ਼ਾਹ ਜੀ ਅਤੇ ਸਮਾਜ ਸੇਵੀ ਸ੍ਰੀ ਦੇਵੀ ਲਾਲ ਗਹਿਲੋਤ ਜੀ ਦੀ ਪ੍ਰਤਿਮਾਵਾਂ ਦਾ ਉਦਘਾਟਨ ਕੀਤਾ। ਉਨ੍ਹਾਂ ਦੀ ਪ੍ਰਤਿਮਾਵਾਂ ਆਉਣ ਵਾਲੇ ਪੀੜੀਆਂ ਨੂੰ ਉਨ੍ਹਾਂ ਦੇ ਕੰਮਾਂ, ਸਿਦਾਂਤਾਂ ਅਤੇ ਆਦਰਸ਼ਾਂ ਨੂੰ ਅਪਨਾਉਣ ਦੀ ਪੇ੍ਰਰਣਾ ਦਿੰਦੀ ਰਹੇਗੀ।

ਸ੍ਰੀ ਨਾਇਬ ਸਿੰਘ ਸੈਣੀ ਨੇ ਵਿਦਿਅਕ ਸੰਸਥਾਨ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਮਾਜ ਸੇਵਕਾਂ ਨੇ 128 ਸਾਲ ਪਹਿਲਾਂ ਇਸ ਸੰਸਥਾਨ ਦੀ ਨੀਂਹ ਰੱਖੀ ਸੀ। ਇਹ ਸਾਡੇ ਆਜਾਦੀ ਦੇ ਅੰਦੋਲਨ ਦਾ ਤਾਂ ਗਵਾਹ ਹੈ ਹੀ, ਆਜਾਦੀ ਦੇ ਬਾਅਦ ਭਾਰਤ ਦੇ ਵਿਕਾਸ ਵਿੱਚ ਯੋਗਦਾਨ ਕਰਨ ਵਾਲੀ ਸੰਸਥਾਵਾਂ ਵਿੱਚੋਂ ਵੀ ਇੱਕ ਹੈ। ਉਨ੍ਹਾ ਨੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਉਹ ਮੁੱਖ ਮੰਤਰੀ ਦੇ ਨਾਤੇ ਨਹੀਂ, ਸਗੋ ਸਮਾਜ ਦੇ ਮੈਂਬਰ, ਤੁਹਾਡਾ ਭਰਾ ਅਤੇ ਬੇਟੇ ਦੇ ਨਾਤੇ ਆਇਆ ਹਾਂ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਜਨਤਾ ਨੇ ਸਾਡੀ ਸਰਕਾਰ ਨੂੰ ਤੀਜੀ ਵਾਰ ਜਨਸੇਵਾ ਦਾ ਇਤਿਹਾਸਕ ਮੌਕਾ ਦਿੱਤਾ ਹੈ। ਇਹ ਜਨਸਮਰਥਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ਭਾਰਤ ਨੂੰ ਦੁਨੀਆ ਦਾ ਵਿਕਸਿਤ ਰਾਸ਼ਟਰ ਬਨਾਉਣ ਦੇ ਵਿਜਨ ਨੂੰ ਸਾਕਾਰ ਕਰਨ ਵਿੱਚ ਹਰਿਆਣਾ ਨੂੰ ਭੁਮਿਕਾ ਨੂੰ ਦੇਖਦੇ ਹੋਏ ਮਿਲਿਆ ਹੈ। ਇਹ ਜਨ-ਸਮਰਥਨ ਰਾਸ਼ਟਰਵਾਦ, ਸੁਸਾਸ਼ਨ, ਅੰਤੋਂਦੇਯ ਦਰਸ਼ਨ ਅਤੇ ਸੱਭਕਾ ਸਾਥ-ਸੱਭਕਾ ਵਿਕਾਸ ਦੀ ਭਾਵਨਾ ਦੇ ਪ੍ਰਤੀ ਮਿਲਿਆ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਅੱਜ ਦੇਸ਼ ਵਿਕਸਿਤ ਭਾਰਤ ਬਨਣ ਦੇ ਵੱਲ ਤੇਜੀ ਨਾਲ ਵੱਧ ਰਿਹਾ ਹੈ। ਚਾਹੇ ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇ, ਕਿਸਾਨਾਂ ਦੀ ਆਮਦਨ ਵਧਾਉਣ ਦੀ ਵੱਲ ਹੋਵੇ, ਮਹਿਲਾਵਾਂ ਮਜਬੂਤੀਕਰਣ ਦੀ ਗੱਲ ਹੋਵੇ ਜਾਂ ਨੌਜੁਆਨਾਂ ਨੂੰ ਰੁਜਗਾਰ ਦੇ ਨਵੇਂ ਮੌਕੇ ਉਪਲਬਧ ਕਰਾਉਣਾ ਹੋਵੇ, ਹਰ ਖੇਤਰ ਵਿੱਚ ਦੇਸ਼ ਨੇ ਤੇਜੀ ਨਾਲ ਪ੍ਰਗਤੀ ਕੀਤੀ ਹੈ। ਡਿਫੇਂਸ ਕੋਰੀਡੋਰ ਤੋਂ ਲੈ ਕੇ ਫ੍ਰੇਟ ਕੋਰੀਡੋਰ ਤੱਕ, ਭਾਰਤਮਾਲਾ ਤੋਂ ਸਾਗਰਮਾਲਾ ਤੱਕ, ਰੋਡਵੇਜ਼, ਰੇਲਵੇ ਅਤੇ ਏਅਰਬੇਜ ਕਨੈਕਟੀਵਿਟੀ ਦਾ ਜਾਲ ਪੂਰੇ ਦੇਸ਼ ਵਿੱਚ ਫੈਲਾਉਣ ਲਈ ਕੇਂਦਰ ਸਰਕਾਰ ਮਿਸ਼ਨ ਮੋਡ 'ਤੇ ਕੰਮ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਮਾਲੀ ਸੰਸਥਾਨ ਜੋੜਪੁਰ ਪਿਛਲੇ 128 ਸਾਲਾਂ ਤੋਂ ਸਿਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਅਦੁੱਤੀ ਯੋਗਦਾਨ ਦੇਰਿਹਾ ਹੈ। ਸਮਾਜ ਦੇ ਵਿਦਿਆਰਥੀਆਂ ਨੂੰ ਸਿਖਲਾਈ, ਰੁਜਗਾਰ, ਸਕਾਲਰਸ਼ਿਪ ਅਤੇ ਫਰੀ ਕੋਚਿੰਗ ਵਰਗੀ ਸਹੂਲਤਾਂ ਦੇਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਦਾ ਗੌਰਵਸ਼ਾਲੀ ਇਤਿੀਾਸ ਸੰਘਰਸ਼, ਤਿਆਗ ਅਤੇ ਸੇਵਾ ਨਾਲ ਭਰਿਆ ਰਿਹਾ ਹੈ, ਜਿਸ ਨੇ ਦੇਸ਼ ਨੂੰ ਵੀਰ ਯੋਧਾ, ਵਿਦਵਾਨ, ਕਲਾਕਾਰ ਅਤੇ ਖਿਡਾਰੀ ਦਿੱਤੇ ਹਨ। ਮਹਾਤਮਾ ਜੋਤਿਬਾ ਫੂਲੇ, ਸਾਵਿਤਰੀਬਾਈ ਫੂਲੇ, ਜਗਦੇਵ ਪ੍ਰਸਾਦ ਕੁਸ਼ਵਾਹਾ, ਮੇਜਰ ਧਿਆਨਚੰਦ ਅਤੇ ਨੇਕਚੰਦ ਸੈਣੀ ਵਰਗੇ ਮਹਾਨ ਸਖਸ਼ੀਅਤਾਂ ਨੈ ਸਿਖਿਆ, ਸਮਾਜਿਕ ਸੁਧਾਰ, ਖੇਡ ਅਤੇ ਕਲਾ ਦੇ ਖੇਤਰ ਵਿੱਚ ਅਮਿੱਟ ਛਾਪ ਛੱਡੀ ਹੈ। ਇਹ ਦਰਸ਼ਾਉਂਦਾ ਹੈ ਕਿ ਜਦੋਂ ਸਮਾਜ ਇੱਕਜੁੱਟ ਹੋ ਕੇ ਆਪਣੀ ਸਭਿਆਚਾਰਕ ਧਰੋਹਰ ਨੂੰ ਸੰਭਾਲਦੇ ਹੋਹੇ ਸਿਖਿਆ ਅਤੇ ਸੇਵਾ ਨੂੰ ਆਧਾਰ ਬਨਾਉਂਦਾ ਹੈ, ਤਾਂ ਪ੍ਰਗਤੀ ਅਤੇ ਬਦਲਾਅ ਯਕੀਨੀ ਰੂਪ ਨਾਲ ਸੰਭਵ ਹੁੰਦੇ ਹਨ।

ਇਸ ਮੌਕੇ 'ਤੇ ਰਾਜਸਥਾਨ ਸਰਕਾਰ ਦੇ ਕੈਬੀਨੇਟ ਮੰਤਰੀ ਸ੍ਰੀ ਅਵਿਨਾਸ਼ ਗਹਿਲੋਤ, ਸਾਂਸਦ ਸ੍ਰੀ ਰਾਜੇਂਦਰ ਗਹਿਲੋਤ, ਵਿਧਾਇਕ ਸ੍ਰੀ ਭਗਵਾਨ ਰਾਮ ਸੈਣੀ, ਸ੍ਰੀ ਭਾਗਚੰਦ ਟਾਂਕੜਾ, ਸ੍ਰੀਮਤੀ ਸ਼ੋਭਾ ਸੈਣੀ ਕੁਸ਼ਵਾਹਾ, ਮਾਲੀ ਸੰਸਥਾਨਾ ਜੋਧਪੁਰ ਦੇ ਚੇਅਰਮੈਨ ਸ੍ਰੀ ਪੇ੍ਰਮ ਸਿੰਘ ਪਰਿਹਾਰ, ਸ੍ਰੀ ਸੁਮੇਰ ਵਿਦਿਅਕ ਸੰਸਥਾਨ ਦੇ ਚੇਅਰਮੈਨ ਸ੍ਰੀ ਨਰੇਂਦਰ ਸਿੰਘ ਕੱਛਾਵਾਹ ਸਮੇਤ ਹੋਰ ਮਾਣਯਗੋ ਮੌਜੂਦ ਰਹੇ।

Have something to say? Post your comment

 

More in Haryana

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਦੀਵਾਲੀ 'ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ - ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ : ਵਿਪੁਲ ਗੋਇਲ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਆਪਣੇ ਪਿੰਡ ਮਿਰਜਾਪੁਰ ਮਾਜਰਾ ਵਿੱਚ ਹੋਇਆ ਸ਼ਾਨਦਾਰ ਸਵਾਗਤ

ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ : ਊਰਜਾ ਮੰਤਰੀ ਅਨਿਲ ਵਿਜ

ਖੇਡ ਅਤੇ ਪੁਲਿਸ ਫੋਰਸਾਂ ਦਾ ਡੁੰਘਾ ਸਬੰਧ, ਚੰਗੀ ਸਿਹਤ ਦੇ ਨਾਲ-ਨਾਲ ਟੀਮ ਭਾਵਨਾ ਹੁੰਦੀ ਹੈ ਵਿਕਸਿਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਨਾਰੀ ਸ਼ਕਤੀ ਨੂੰ ਮਿਲਿਆ ਤੋਹਫਾ

ਭਗਵਾਨ ਸ਼੍ਰੀ ਵਿਸ਼ਵਕਰਮਾ ਜੈਯੰਤੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜਨਮਦਿਨ 'ਤੇ ਹਰਿਆਣਾ ਵਿੱਚ ਕਾਰੀਗਰਾਂ ਨੂੰ ਵੱਡੀ ਸੌਗਾਤ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 9 ਬ੍ਰੇਸਟ ਕੈਂਸਰ ਜਾਂਚ ਵੈਨ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ