ਸੁਰੱਖਿਆ ਨੂੰ ਵੇਖਦੇ ਹੋਏ ਅੰਬਾਲਾ ਛਾਉਣੀ ਵਿੱਚ ਐਨਡੀਆਰਐਫ਼ ਬੁਲਾ ਲਈ ਗਈ ਹੈ ਅਤੇ ਕਿਸੇ ਵੀ ਸਮੱਸਿਆ ਨਾਲ ਨਿਪਟਨ ਲਈ ਕਸ਼ਤਿਆਂ ਵੀ ਮੰਗਵਾ ਲਈਆਂ ਹਨ : ਵਿਜ
ਚੰਡੀਗੜ੍ਹ : ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਸਵੇਰੇ ਅੰਬਾਲਾ ਛਾਉਣੀ ਵਿੱਚ ਟਾਂਗਰੀ ਨਦੀ ਦੇ ਵੱਧੇ ਹੋਏ ਜਲ ਪੱਧਰ ਦਾ ਜਾਇਜਾ ਲਿਆ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਨੂੰ ਟਾਂਗਰੀ ਨਦੀ ਅੰਦਰ ਬਸੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਲੈ ਜਾਉਣ ਲਈ ਅਨਾਉਂਯਮੈਂਟ ਕਰਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ। ਟਾਂਗਰੀ ਨਦੀ ਵਿੱਚ ਅੱਜ ਸਵੇਰੇ ਜਨ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਤੇ ਪਹੁੰਚ ਗਿਆ ਸੀ। ਸਵੇਰੇ 30 ਹਜ਼ਾਰ ਕਯੂਸਿਕ ਤੋਂ ਵੱਧ ਪਾਣੀ ਨਦੀ ਵਿੱਚ ਆਇਆ ਜਿਸ ਨਾਲ ਟਾਂਗਰੀ ਨਦੀ ਦੇ ਅੰਦਰੂਨੀ ਖੇਤਰ ਵਿੱਚ ਬਸੇ ਲੋਕਾਂ ਨੂੰ ਖਤਰਾ ਪੈਦਾ ਹੋ ਸਕਦਾ ਸੀ। ਇਸ ਨੂੰ ਵੇਖਦੇ ਹੋਏ ਊਰਜਾ ਮੰਤਰੀ ਅਨਿਲ ਵਿਜ ਨੇ ਸਵੇਰੇ ਟਾਂਗਰੀ ਨਦੀ ਨੇੜੇ ਤੇੜੇ ਦੇ ਖੇਤਰਾਂ ਦਾ ਜਾਇਜਾ ਲਿਆ ਅਤੇ ਜ਼ਿਲ੍ਹਾਂ ਪ੍ਰਸ਼ਾਸਨ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਧਿਆਨ ਯੋਗ ਹੈ ਕਿ ਬਰਸਾਤੀ ਸੀਜਨ ਵਿੱਚ ਪਹਿਲਾਂ ਵੀ ਟਾਂਗਰੀ ਨਦੀ ਵਿੱਚ ਕਈ ਵਾਰ ਪਾਣੀ ਆਇਆ ਸੀ ਜੋ ਕਿ ਸੁਰੱਖਿਅਤ ਨਿਕਲ ਗਿਆ ਸੀ। ਇਸ ਵਾਰ ਮੰਤਰੀ ਅਨਿਲ ਵਿਜ ਦੇ ਯਤਨਾਂ ਨਾਲ ਨਦੀ ਦੀ ਖੁਦਾਈ ਕਰਾਈ ਗਈ ਸੀ ਅਤੇ ਨਦੀ ਡੂੰਗੀ ਹੋਣ ਨਾਲ ਪਾਣੀ ਸੁਰੱਖਿਅਤ ਇੱਥੋਂ ਨਿਕਲ ਸਕਿਆ ਸੀ। ਟਾਂਗਰੀ ਨਦੀ ਵਿੱਚ ਵੱਧਦੇ ਪਾਣੀ ਦੇ ਪੱਧਰ ਨੂੰ ਵੇਖਦੇ ਹੋਏ ਕੈਬੀਨੇਟ ਮੰਤਰੀ ਅਨਿਲ ਵਿਜ ਨੇ ਸਵੇਰੇ ਟਾਂਗਰੀ ਨਦੀ ਦੇ ਦੋਹਾਂ ਪਾਸੇ ਬਸੀ ਕਾਲੋਨਿਆਂ ਦਾ ਜਾਇਜਾ ਲਿਆ ਅਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਦੇ ਨਿਰਦੇਸ਼ ਦਿੱਤੇ। ਸ੍ਰੀ ਵਿਜ ਨੇ ਟਾਂਗਰੀ ਨਦੀ ਦੇ ਪੁਲ ਤੋਂ ਬਾਅਦ ਟਾਂਗਰੀ ਬਾਂਧ ਰੋੜ ਨਾਲ ਮਤੀਦਾਸ ਨਗਰ, ਗੋਲਡਨ ਪਾਰਕ ਜਾਂਦੇ ਹੋਏ ਬਯਾਲ ਤੱਕ ਕਾਲੋਨਿਆਂ ਦਾ ਜਾਇਜਾ ਲਿਆ। ਉਨ੍ਹਾਂ ਨੇ ਨਦੀ ਦੇ ਜਲ ਪੱਧਰ ਨੂੰ ਚੈਕ ਕੀਤਾ ਜਿਸ ਤੋਂ ਬਾਅਦ ਰਾਮਪੁਰ, ਸਰਸੇਹੜੀ ਹੋਂਦੇ ਹੋਏ ਪ੍ਰਭੁ ਪ੍ਰੇਮ ਪੁਰਮ, ਕਰਧਾਨ, ਨੱਗਲ ਆਦਿ ਖੇਤਰਾਂ ਵਿੱਚ ਵੀ ਉਨ੍ਹਾਂ ਨੇ ਜਾਇਜਾ ਲਿਆ। ਇਸ ਦੌਰਾਨ ਪ੍ਰਸ਼ਾਸਨ ਨੂੰ ਵਾਰ ਵਾਰ ਅਨਾਉਂਸਮੇਂਟ ਕਰਨ ਦੇ ਨਿਰਦੇਸ਼ ਦਿੱਤੇ ਗਏ।