ਮੋਗਾ : ਐਸ.ਡੀ ਕਾਲਜ ਫਾਰ ਵੋਮੈਨ ਮੋਗਾ ਦੇ ਫਿਜੀਕਲ ਐਜੂਕੇਸ਼ਨ ਵਿਭਾਗ ਅਤੇ ਐਨ.ਔਂਸ.ਐਸ ਯੂਨਿਟ ਨੇ ਆਪਸੀ ਸਹਿਯੋਗ ਨਾਲ ਰਾਸ਼ਟਰੀ ਖੇਡ ਦਿਵਸ ਮਨਾਇਆ। ਕਾਲਜ ਪ੍ਰਿੰਸੀਪਲ ਡਾ ਨੀਨਾ ਅਨੇਜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਸ਼ਟਰੀ ਖੇਡ ਦਿਵਸ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਿਤ ਹੋ ਕੇ ਮਨਾਇਆ ਜਾਂਦਾ ਹੈ । ਪ੍ਰਿੰਸੀਪਲ ਨੇ ਮਹਾਨ ਖਿਡਾਰੀ ਨੂੰ ਸ਼ਰਧਾਂਜਲੀ ਦਿੱਤੀ ਤੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ, ਸਵੈ ਅਨੁਸ਼ਾਸਨ,ਟੀਮ ਵਰਕ ਆਦਿ ਵਰਗੇ ਗੁਣ ਪੈਦਾ ਕਰਦੀਆਂ ਹਨ। ਵਿਭਾਗ ਮੁਖੀ ਮਿਸ਼ਿਜ ਨਮਿਤਾ ਬਰਮਨ ਨੇ ਕਾਲਜ ਪ੍ਰਿੰਸੀਪਲ, ਸਮੂਹ ਸਟਾਫ਼, ਐਨ. ਐਸ.ਐਸ.ਵਲੰਟੀਅਰਜ਼ ਅਤੇ ਵਿਦਿਆਰਥੀਆਂ ਨੂੰ ਰਸਮੀ ਤੌਰ ਤੇ ਜੀਅ ਆਇਆਂ ਆਖਿਆ ਅਤੇ ਰੋਜ਼ਾਨਾ ਜੀਵਨ ਵਿੱਚ ਯੋਗ ਅਭਿਆਸ ਤੇ ਕਸਰਤ ਦੀ ਮਹੱਤਤਾ ਬਾਰੇ ਚਾਨਣਾ ਪਾਇਆ । ਰਾਸ਼ਟਰੀ ਖੇਡ ਦਿਵਸ ਦੇ ਮੌਕੇ ਤੇ ਕੁਇਜ਼ ਮੁਕਾਬਲਾ, ਪ੍ਰਸਿੱਧ ਖਿਡਾਰੀਆਂ ਦੇ ਜੀਵਨ ਤੇ ਅਧਾਰਿਤ ਪਾਵਰ ਪੁਆਇੰਟ ਪ੍ਰੇਜ਼ਨ੍ਟੈਸ਼ਨ ਮੇਕਿੰਗ ਮੁਕਾਬਲਾ ਕਾਲਜ ਵਿਦਿਆਰਥੀਆਂ ਵਿਚਾਲੇ ਕਰਵਾਇਆ ਗਿਆ । ਸਮਾਗਮ ਵਿੱਚ ਖੇਡਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਖਾਸ ਤੌਰ ਤੇ ਬੈਨਰ ਲਗਾਏ ਗਏ ॥ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਮਨੋਰੰਜਕ ਵਿਰਾਸਤੀ ਖੇਡਾਂ ਜਿਵੇਂ ਗੀਟੇ, ਕੋਟਲ਼ਾ ਛਪਾਕੀ ,ਖੋ ਖੋ ਆਦਿ ਖੇਡਾਂ ਕਰਵਾਈਆਂ ਗਈਆਂ । ਅੰਤ ਤੇ ਵਿਭਾਗ ਮੁਖੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਐਨ.ਐਸ. ਯੂਨਿਟ ਦੇ ਇੰਚਾਰਜ ਮਿਸ਼ਿਜ ਊਸ਼ਾ ਰਾਣੀ ਅਤੇ ਡਾ. ਬਲਜੀਤ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।