ਯੋਗ ਮਹਿਲਾਵਾਂ ਨੂੰ ਹਰ ਮਹੀਨੇ ਮਿਲੇਗੀ 2100 ਰੁਪਏ ਦੀ ਵਿਤੀ ਸਹਾਇਤਾ
ਚੰਡੀਗੜ੍ਹ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਵਿੱਚ ਅੱਜ ਇੱਥੇ ਹੋਈ ਕੈਬੀਨੇਟ ਦੀ ਮੀਟਿੰਗ ਵਿੱਚ ਹਰਿਆਣਾ ਸਰਕਾਰ ਨੇ ਆਪਣੇ ਸੰਕਲਪ ਪੱਤਰ ਦੇ ਇੱਕ ਹੋਰ ਵਾਅਦੇ ਨੂੰ ਪੂਰਾ ਕਰਦੇ ਹੋਏ ਮਹਿਲਾਵਾਂ ਦੇ ਸਮਾਜਿਕ ਸੁਰੱਖਿਆ ਅਤੇ ਸਨਮਾਨ ਲਈ ਦੀਨ ਦਿਆਲ ਲਾਡੋ ਲਛਮੀ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ। ਪੰਡਿਤ ਦੀਨ ਦਿਆਲ ਉਪਾਧਿਆਏ ਦੀ ਆਗਾਮੀ ਜੈਯੰਤੀ 25 ਸਤੰਬਰ 2025 ਨਾਲ ਇਸ ਯੋਜਨਾ ਦਾ ਸ਼ੁਭਾਰੰਭ ਹੋਵੇਗਾ। ਇਸ ਯੋਜਨਾ ਤਹਿਤ ਯੋਗ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦੀ ਵਿਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਯੋਜਨਾ ਤਹਿਤ 25 ਸਤੰਬਰ 2025 ਨੂੰ 23 ਸਾਲ ਜਾਂ ਉਸ ਤੋਂ ਵੱਧ ਉਮਰ ਦੀ ਸਾਰੀ ਮਹਿਲਾਵਾਂ ਨੂੰ ਲਾਭ ਮਿਲੇਗਾ। ਯੋਜਨਾ ਤਹਿਤ ਪਹਿਲੇ ਪੜਾਅ ਵਿੱਚ ਉਨ੍ਹਾਂ ਪਰਿਵਾਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ਦੀ ਸਾਲਾਨਾਂ ਆਮਦਣ 1 ਲੱਖ ਰੁਪਏ ਤੋਂ ਘੱਟ ਹੈ। ਆਉਣ ਵਾਲੇ ਸਮੇ ਵਿੱਚ ਲੜੀਬੱਧ ਢੰਗ ਨਾਲ ਹੋਰ ਆਮਦਣ ਗਰੁਪਾਂ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ।
ਯੋਜਨਾ ਦਾ ਲਾਭ ਦੇਣ ਲਈ ਅਵਿਵਾਹਿਤ ਆਵੇਦਿਕਾ ਦਾ ਜਾਂ ਵਿਵਾਹਿਤ ਆਵੇਦਿਕਾ ਦੇ ਪਤੀ ਦਾ ਹਰਿਆਣਾ ਵਿੱਚ ਪਿਛਲੇ 15 ਸਾਲ ਤੋਂ ਨਿਵਾਸੀ ਹੋਣਾ ਜਰੂਰੀ ਹੋਵੇਗਾ। ਯੋਜਨਾ ਤਹਿਤ ਇੱਕ ਪਰਿਵਾਰਾਂ ਵਿੱਚ ਮਹਿਲਾਵਾਂ ਦੀ ਗਿਣਤੀ 'ਤੇ ਕੋਈ ਰੋਕ ਨਹੀਂ ਹੋਵੇਗਾ। ਜੇਕਰ ਇੱਕ ਪਰਿਵਾਰ ਵਿੱਚ 3 ਯੋਗ ਮਹਿਲਾਵਾਂ ਹਨ ਤਾਂ ਉਨ੍ਹਾਂ ਤਿਨਾਂ ਮਹਿਲਾਵਾਂ ਨੂੰ ਲਾਭ ਮਿਲੇਗਾ। ਸਰਕਾਰ ਵੱਲੋਂ ਪਹਿਲਾਂ ਤੋਂ ਚਲਾਈ ਜਾ ਰਹੀ ਅਜਿਹੀ 9 ਯੋਜਨਾਵਾਂ-ਬੁਢਾਪਾ ਅਵਸਥਾ ਸਨਮਾਨ ਭੱਤਾ ਯੋਜਨਾ, ਵਿਧਵਾ ਅਤੇ ਨਿਰਾਸ਼ਰਿਤ ਮਹਿਲਾਵਾਂ ਨੂੰ ਵਿਤੀ ਸਹਾਇਤਾ, ਹਰਿਆਣਾ ਦਿਵਯਾਂਗ ਪੇਂਸ਼ਨ ਯੋਜਨਾ, ਲਾਡਵੀ ਸਮਾਜਿਕ ਸੁਰੱਖਿਆ ਭੱਤਾ, ਕਸ਼ਮੀਰੀ ਵਿਸਥਾਪਿਤ ਪਰਿਵਾਰਾਂ ਨੂੰ ਵਿਤੀ ਸਹਾਇਤਾ, ਬੌਨੇ ਲਈ ਭੱਤਾ ਯੋਜਨਾ, ਏਸਿਡ ਅਟੈਕ ਪੀੜਤ ਮਹਿਲਾ ਅਤ ਕੁੜੀਆਂ ਲਈ ਵਿਤੀ ਸਹਾਇਤਾ, ਵਿਧਵਾ ਅਤੇ ਅਵਿਵਾਹਿਤ ਮਹਿਲਾਵਾਂ ਲਈ ਵਿਤੀ ਸਹਾਇਤਾ, ਪਦਮ ਪੁਰਸਕਾਰ ਸਨਮਾਨਿਤ ਲਈ ਹਰਿਆਣਾ ਗੌਰਵ ਸਨਮਾਨ ਸਹਾਇਤਾ ਜਿਨ੍ਹਾਂ ਵਿੱਚ ਆਵੇਦਿਕਾਵਾਂ ਨੂੰ ਪਹਿਲਾਂ ਤੋਂ ਹੀ ਵੱਧ ਰਕਮ ਦੀ ਪੇਂਸ਼ਨ ਦਾ ਲਾਭ ਮਿਲ ਰਿਹਾ ਹੈ, ਉਨ੍ਹਾਂ ਨੂੰ ਦੀਨ ਦਿਆਲ ਲਾਡੋ ਲਛਮੀ ਯੋਜਾ ਦਾ ਲਾਭ ਨਹੀਂ ਮਿਲੇਗਾ।
ਕੈਬੀਨੇਟ ਵਿੱਚ ਫੈਸਲਾ ਲਿਆ ਗਿਆ ਕਿ ਸਟੇਜ 3 ਅਤੇ 4 ਕੈਂਸਰ ਪੀੜਤ ਮਰੀਜਾਂ, ਸੂਚੀਬੱਧ 54 ਦੁਰਲਬ ਬੀਮਾਰੀਆਂ ਅਤੇ ਹੀਮੋਫਿਲਿਆ, ਥੈਲੇਸਿਮਿਆ ਅਤੇ ਸਿਕਲ ਸੇਲ ਨਾਲ ਪੀੜਤ ਜਿਨ ਆਵੇਦਿਕਾਵਾਂ ਨੂੰ ਪੇਂਸ਼ਨ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਦੀਨ ਦਿਆਲ ਲਾਡੋ ਲਛਮੀ ਯੋਜਨਾ ਦਾ ਵਧੀਕ ਲਾਭ ਵੀ ਮਿਲੇਗਾ। ਜਿਸ ਦਿਨ ਕੋਈ ਅਵਿਵਾਹਿਤ ਲਾਭਾਰਥੀ 45 ਸਾਲ ਦੀ ਉਮਰ ਪੂਰੀ ਕਰੇਗੀ ਉਸ ਦਿਨ ਉਹ ਆਟੋਮੈਟਿਕ ਵਿਧਵਾ ਅਤੇ ਨਿਰਾਸ਼ਰਿਤ ਮਹਿਲਾਵਾਂ ਨੂੰ ਵਿਤੀ ਸਹਾਇਤਾ ਯੋਜਨਾ ਲਈ ਯੋਗ ਹੋਣ ਜਾਣਗੀਆਂ। ਇਸੇ ਤਰ੍ਹਾਂ ਲਾਭਾਰਥੀ ਮਹਿਲਾ ਜਿਵੇ ਹੀ 60 ਸਾਲ ਉਮਰ ਦੀ ਹੋਵੇਗੀ, ਉਹ ਆਟੋਮੈਟਿਕ ਬੁਢਾਪਾ ਸਨਮਾਨ ਭੱਤਾ ਪੇਂਸ਼ਨ ਯੋਜਨਾ ਲਈ ਯੋਗ ਹੋ ਜਾਣਗੀਆਂ। ਇਸ ਯੋਜਨਾ ਦੇ ਪਹਿਲੇ ਪੜਾਅ ਵਿੱਚ ਲਗਭਗ 20 ਲੱਖ ਮਹਿਲਾਵਾਂ ਨੂੰ ਲਾਭ ਮਿਲੇਗਾ।
ਆਗਾਮੀ ਦਿਨਾਂ ਵਿੱਚ ਯੋਜਨਾ ਦੀ ਗਜਟ ਨੋਟਿਫਿਕੇਸ਼ਨ ਕਰਨ ਦੇ ਨਾਲ ਨਾਲ ਇੱਕ ਐਪ ਵੀ ਲਾਂਚ ਕੀਤਾ ਜਾਵੇਗਾ ਜਿਸ 'ਤੇ ਯੋਗ ਮਹਿਲਾ ਆਪਣਾ ਰਜਿਸਟ੍ਰੇਸ਼ਨ ਕਰੇਗੀ। ਹਰ ਸੰਭਾਵਿਤ ਯੋਗ ਮਹਿਲਾ ਨੂੰ ਐਸਐਮਐਸ ਵੀ ਜਾਵੇਗਾ ਕਿ ਇਸ ਯੋਜਨਾ ਲਈ ਆਪ ਯੋਗ ਹਨ ਐਪ 'ਤੇ ਰਜਿਸਟੇ੍ਰਸ਼ਨ ਕਰਨ। ਸਾਰੀ ਯੋਗ ਮਹਿਲਾਵਾਂ ਦੀ ਲਿਸਟ ਸਾਰੀ ਪੰਚਾਇਤ ਅਤੇ ਵਾਰਡਾਂ ਵਿੱਚ ਪ੍ਰਕਾਸ਼ਿਤ ਕੀਤੀ ਜਾਵੇਗੀ। ਸਾਰੇ ਗ੍ਰਾਮ ਸਭਾਵਾਂ ਅਤੇ ਵਾਰਡ ਸਭਾਵਾਂ ਨੂੰ ਲਿਸਟ 'ਤੇ ਕੋਈ ਵੀ ਆਪਤੀ ਦਰਜ ਕਰਨ ਦਾ ਅਧਿਕਾਰ ਹੋਵੇਗਾ।