ਚੰਡੀਗੜ੍ਹ : ਹਰਿਆਣਾ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਹਰਿਆਣਾ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿੱਚ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (ਐਚਈਆਰਸੀ) ਦੇ ਨਵੇਂ-ਨਿਯੁਕਤ ਮੈਂਬਰ ਸ਼ਿਵ ਕੁਮਾਰ ਨੂੰ ਅਹੁਦੇ ਅਤੇ ਗੁਪਤਤਾ ਦੀ ਸੁੰਹ ਚੁਕਾਈ।
ਵਰਨਣਯੋਗ ਹੈ ਕਿ ਐਚਈਆਰਸੀ ਵਿੱਚ ਇੱਕ ਚੇਅਰਮੈਨ ਅਤੇ ਦੋ ਮੈਂਬਰ ਹੁੰਦੇ ਹਨ। ਇੱਕ ਮੈਂਬਰ ਦਾ ਅਹੁਦਾ ਖਾਲੀ ਸੀ। ਜਿਸ 'ਤੇ ਅੱਜ ਨਵੀਂ ਨਿਯੁਕਤੀ ਹੋਣ ਨਾਲ ਕਮਿਸ਼ਨਰ ਦਾ ਕੋਰਮ ਪੂਰਾ ਹੋ ਗਿਆ ਹੈ। ਹਰਿਆਣਾ ਬਿਜਲੀ ਸੁਧਾਰ ਐਕਟ, 1997 ਤਹਿਤ 16 ਅਗਸਤ 1998 ਨੂੰ ਐਚਈਆਰਸੀ ਦੀ ਸਥਾਪਨਾ ਹੋਈ ਸੀ ਅਤੇ 17 ਅਗਸਤ 1998 ਤੋਂ ਕਮਿਸ਼ਨ ਨੇ ਵਿਧੀਵਤ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਗੌਰਤਲਬ ਹੈ ਕਿ ਉੜੀਸਾ ਦੇ ਬਾਅਦ ਹਰਿਆਣਾ ਦੂਜਾ ਸੂਬਾ ਸੀ ਜਿਸ ਨੇ ਬਿਜਲੀ ਬੋਰਡਾਂ ਦਾ ਮੁੜਗਠਨ ਕਰ ਵੰਡ, ਪ੍ਰਸਾਰਣ ਅਤੇ ਉਤਪਾਦਨ ਖੇਤਰਾਂ ਨੂੰ ਵੱਖ-ਵੱਖ ਕੀਤਾ ਅਤੇ ਉਨ੍ਹਾਂ ਦੇ ਨਿਸਮਨ ਤਹਿਤ ਐਚਈਆਰਸੀ ਦਾ ਗਠਨ ਕੀਤਾ। ਬਾਅਦ ਵਿੱਚ ਜੂਨ, 2003 ਵਿੱਚ ਬਿਜਲੀ ਐਕਟ, 2003 ਲਾਗੂ ਹੋਣ ਦੇ ਬਾਅਦ ਤੋਂ ਕਮਿਸ਼ਨ ਸੂਬੇ ਵਿੱਚ ਬਿਜਲੀ ਐਕਟ, 2003 ਦੀ ਪਾਲਣਾ ਯਕੀਨੀ ਕਰਵਾ ਰਿਹਾ ਹੈ। ਦੱਸ ਦੇਣ ਕਿ ਸ਼ਿਵ ਕੁਮਾਰ ਦਾ ਹਰਿਆਣਾ ਦੇ ਕੈਥਲ ਜਿਲ੍ਹੇ ਦੇ ਪਿੰਡ ਅਹੂਨ ਵਿੱਚ ਜਨਮ ਅਤੇ ਪਾਲਣ-ਪੋਸ਼ਣ ਹੋਇਆ। ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐਲਐਲਬੀ ਅਤੇ ਐਲਐਲਐਮ ਦੀ ਉਪਾਧੀ ਪ੍ਰਾਪਤ ਕੀਤੀ। ਸਿਵਲ ਸੇਵਾ ਪ੍ਰੀਖਿਆ ਪਾਸ ਕਰ 1991 ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀਆਈਐਸਐਫ) ਵਿੱਚ ਸਹਾਇਕ ਕਮਾਂਡੇਂਟ ਵਜੋ ਸੇਵਾ ਸ਼ੁਰੂ ਕੀਤੀ ਅਤੇ 14 ਸਾਲਾਂ ਤੱਕ ਸੀਆਈਐਸਐਫ ਵਿੱਚ ਕੰਮ ਕੀਤਾ ਅਤੇ ਸੀਨੀਅਰ ਕਮਾਂਡੇਂਟ ਦੇ ਅਹੁਦੇ ਤੱਕ ਪਹੁੰਚੇ। ਇਸੀ ਸਮੇਂ ਵਿੱਚ ਪ੍ਰਤੀਨਿਯੁਕਤੀ 'ਤੇ ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ ਵਿੱਚ ਉੱਪ ਨਿਦੇਸ਼ਕ ਦੇ ਅਹੁਦੇ 'ਤੇ ਤਿੰਨ ਸਾਲ ਤੱਕ ਕੰਮ ਕੀਤਾ।
ਸਨ 2006 ਤੋਂ ਲੈ ਕੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (ਐਚਈਆਰਸੀ) ਵਿੱਚ ਚੋਣ ਹੋਣ ਤੱਕ ਟਾਟਾ ਪਾਵਰ ਦਿੱਲੀ ਡਿਸਟਰੀਬਿਊਸ਼ਨ ਲਿਮੀਟੇਡ ਦੇ ਨਾਲ ਕੰਮ ਕੀਤਾ। ਟੀਪੀਡੀਡੀਐਲ ਵਿੱਚ ਕਾਨੂੰਨੀ, ਏਨਫੋਰਸਮੈਂਟ ਅਤੇ ਵਿਜੀਲੈਂਸ ਵਿਭਾਗਾਂ ਵਿੱਚ ਸੇਵਾ ਦਿੱਤੀ, ਆਪਣੇ ਪਿੰਡ ਦੇ ਇਤਿਹਾਸ ਵਿੱਚ ਗੰਭੀਰ ਖੋਜ ਕਰ ਅਹੂਨ ਪਿੰਡ ਦਾ ਇਤਿਹਾਸ ਨਾਮਕ ਕਿਤਾਬ ਲਿਖੀ ਜਿਸ ਵਿੱਚ ਰਿਗਵੇਦ ਤੋਂ ਲੈ ਕੇ ਪੁਰਾਣਾ ਅਤੇ ਮਹਾਭਾਰਤ ਤੱਕ ਦੀ ਜੜਾਂ ਨੂੰ ਜੋੜਦੇ ਹੋਏ ਪਿੰਡ ਦੇ ਆਧੁਨਿਕ ਕਾਲ ਤੱਕ ਦੇ ਵਿਕਾਸ ਦਾ ਵੇਰਵਾ ਪੇਸ਼ ਕੀਤਾ।