ਸਵੱਛ ਪੇਯਜਲ ਅਤੇ ਮਜਬੂਤ ਸੀਵਰੇਜ ਵਿਵਸਥਾ ਲੋਕਾਂ ਦੇ ਸਿਹਤ ਅਤੇ ਵਾਤਾਵਰਣ ਸੁਰੱਖਿਆ ਦੋਨਾਂ ਲਈ ਜਰੂਰੀ : ਮੁੱਖ ਮੰਤਰੀ
ਪ੍ਰੋਜੈਕਟਸ ਦੀ ਸਮੇਂ ਸਮੇਂ 'ਤੇ ਕੁਆਲਿਟੀ ਏਸ਼ੋਰੇਂਸ ਅਥਾਰਿਟੀ ਕਰਨ ਜਾਂਚ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਹੋਏ ਜਲ੍ਹ ਸਪਲਾਈ ਅਤੇ ਸੀਵਰੇਜ ਬੋਰਡ ਦੀ 58ਵੀਂ ਮੀਟਿੰਗ ਵਿੱਚ ਸੂਬੇ ਦੇ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਪੇਯਜਲ ਸਪਲਾਈ ਵਧਾਉਣ ਅਤੇ ਸੀਵਰੇਜ ਵਿਵਸਥਾ ਨੂੰ ਮਜਬੂਤ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ 33 ਢਾਣੀਆਂ ਵਿੱਚ ਪੇਯਜਲ ਦੀ ਸਪਲਾਈ ਯਕੀਨੀ ਕਰਨ ਦੇ ਨਾਲ-ਨਾਲ ਅਮਰੂਤ 2.0 ਯੋਜਨਾ ਤਹਿਤ 12 ਨਵੇਂ ਪਿੰਡਾਂ ਵਿੱਚ ਸੀਵਰੇਜ ਦੀ ਸਹੂਲਤ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਜਨਸਿਹਤ ਅਤੇ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਵੀ ਮੌਜੂਦ ਰਹੇ। ਮੀਟਿੰਗ ਵਿੱਚ ਗ੍ਰਾਮੀਣ ਅਤੇ ਸ਼ਹਿਰੀ ਖੇਤਰ ਵਿੱਚ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਫਲੈਗਸ਼ਿਪ ਪ੍ਰੋਗਰਾਮਾਂ ਵਿੱਚ ਤੇਜੀ ਲਿਆਉਣ ਲਈ ਚਾਲੂ ਵਿੱਤ ਸਾਲ ਲਈ ਪਹਿਲਾਂ ਤੋਂ ਮੰਜੂਰ ਕੰਮਾਂ 'ਤੇ ਵੀ ਚਰਚਾ ਹੋਈ। ਇਸ ਦੌਰਾਨ ਮੁੱਖ ਮੰਤਰੀ ਨੇ ਮਹਾਗ੍ਰਾਮ ਯੋਜਨਾ ਤਹਿਤ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹਰ ਘਰ ਤੱਕ ਸਵੱਛ ਪੇਯਜਲ ਪਹੁੰਚੇ, ਇਸ ਦੇ ਲਹੀ ਯੋਜਨਾਵਾਂ ਨੂੰ ਤੇਜੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਖੇਤਰਾਂ ਵਿੱਚ ਜੋ ਅਮਰੂਤ 2.0 ਯੋਜਨਾ ਤਹਿਤ ਸੀਵਰੇਜ ਪਾਏ ਜਾ ਰਹੇ ਹਨ, ਉਸ ਸਬੰਧ ਵਿੱਚ ਆ ਰਹੀ ਸ਼ਿਕਾਇਤਾਂ ਦਾ ਹੱਲ ਕੀਤਾ ਜਾਵੇ। ਇਹ ਕੰਮ ਯੋਜਨਾਬੱਧ ਢੰਗ ਨਾਲ ਹੋਣਾ ਚਾਹੀਦਾ ਹੈ ਤਾਂ ਜੋ ਜਨਤਾ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਨਾ ਹੋਵੇ।
ਢਾਣੀਆਂ ਵਿੱਚ ਪੇਯਜਲ ਉਪਲਬਧ ਕਰਵਾਉਣ ਦਾ ਫੈਸਲਾ
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਹਰਿਆਣਾ ਵਿੱਚ 20 ਤੋਂ ਵੱਧ ਮਕਾਨਾਂ ਵਾਲੀ ਢਾਣੀਆਂ ਵਿੱਚ ਵੀ ਪੇਯਜਲ ਦੀ ਸਪਲਾਈ ਵਿਭਾਗ ਵੱਲੋਂ ਯਕੀਨੀ ਕੀਤੀ ਜਾਵੇਗੀ। ਇਸ ਦੇ ਲਈ ਵਿਭਾਗ ਤਮਾਮ ਵਿਵਸਥਾਵਾਂ ਕਰੇਗਾ। ਜਿਨ੍ਹਾਂ ਢਾਣੀਆਂ ਵਿੱਚ ਇਸ ਕੰਮ ਨੂੰ ਕੀਤਾ ਜਾਵੇਗਾ, ਉਨ੍ਹਾਂ ਵਿੱਚ ਅੰਬਾਲਾ ਵਿੱਚ 2 ਢਾਣੀ, ਫਰੀਦਾਬਾਦ ਵਿੱਚ 5 ਢਾਣੀ, ਹਿਸਾਰ ਵਿੱਚ 2 ਢਾਣੀ, ਕਰਨਾਲ ਵਿੱਚ 3 ਢਾਣੀ, ਕੁਰੂਕਸ਼ੇਤਰ ਵਿੱਚ 5 ਢਾਣੀ, ਮੇਵਾਤ (ਨੁੰਹ) ਵਿੱਚ 7 ਢਾਣੀ, ਪਲਵਲ ਵਿੱਚ 2 ਢਾਣੀ, ਪਾਣੀਪਤ ਵਿੱਚ 3। ਢਾਣੀ ਅਤੇ ਸਿਰਸਾ ਦੀ 4 ਢਾਣੀ ਸ਼ਾਮਿਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਾਥਮਿਕਤਾ ਆਧਾਰ 'ਤੇ ਢਾਣੀਆਂ ਵਿੱਚ ਕੰਮ ਕਰਵਾਏ ਜਾਣੇ ਯਕੀਨੀ ਕੀਤੇ ਜਾਣ।
ਅਮਰੂਤ 2.0 ਯੋਜਨਾ ਤਹਿਤ 12 ਨਵੇਂ ਪਿੰਡਾਂ ਵਿੱਚ ਮਿਲੇਗੀ ਸੀਵਰੇਜ ਦੀ ਸਹੂਲਤ
ਮੀਟਿੰਗ ਵਿੱਚ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਗ੍ਰਾਮੀਣ ਖੇਤਰ ਵਿੱਚ ਅਮਰੂਤ 2.0 ਯੋਜਨਾ ਤਹਿਤ ਪਾਏ ਜਾ ਰਹੇ ਸੀਵਰੇਜ ਦੇ ਬਾਅਦ ਐਸਟੀਪੀ ਸਥਾਪਿਤ ਕਰਨ ਨੂੰ ਲੈ ਕੇ ਆਉਣ ਵਾਲੇ ਮੁਸ਼ਕਲਾਂ ਨਾਲ ਜਾਣੂ ਕਰਵਾਇਆ। ਜਿਸ ਦੇ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਇਸ ਯੋਜਨਾ ਤਹਿਤ ਪਿੰਡਾਂ ਨੂੰ ਚੋਣ ਕਰਨ ਤੋਂ ਪਹਿਲਾਂ ਇਹ ਯਕੀਨੀ ਕਰ ਲਿਆ ਜਾਵੇ ਕਿ ਉਨ੍ਹਾਂ ਪਿੰਡਾਂ ਵਿੱਚ ਐਸਟੀਪੀ ਸਥਾਪਿਤ ਹੋ ਜਾਵੇ। ਅਧਿਕਾਰੀਆਂ ਨੇ ਦਸਿਆ ਕਿ ਇਸ ਦੇ ਤਹਿਤ 17 ਪ੍ਰੋਜੈਕਟਸ ਪੂਰੇ ਕਰ ਦਿੱਤੇ ਗਏ ਹਨ। ਅਗਲੇ ਪੜਾਅ ਵਿੱਚ 12 ਨਵੇਂ ਪਿੰਡਾਂ ਵਿੱਚ ਇਹ ਕੰਮ ਜਲਦੀ ਸ਼ੁਰੂ ਹੋਵੇਗਾ। ਸ੍ਰੀ ਨਾਇਬ ਸਿੰਘ ਸੈਣੀ ਨੇ ਆਲਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਮੇਂ-ਸਮੇਂ 'ਤੇ ਕੁਆਲਿਟੀ ਏਸ਼ੋਰੇਂਸ ਅਥਾਰਿਟੀ (ਕਿਯੂਏਏ) ਵੱਲੋਂ ਇੰਨ੍ਹਾਂ ਪ੍ਰੋਜੈਕਸ ਦੀ ਜਾਂਚ ਵੀ ਕਰਵਾਈ ਜਾਵੇ।
ਮੀਟਿੰਗ ਵਿੱਚ ਇਹ ਵੀ ਤੈਅ ਕੀਤਾ ਗਿਆ ਕਿ ਸ਼ਹਿਰੀ ਇਲਾਕਿਆਂ ਵਿੱਚ ਸੀਵਰੇਜ ਨੈਟਵਰਕ ਨੂੰ ਅਪਗੇ੍ਰਡ ਕੀਤਾ ਜਾਵੇਗਾ ਅਤੇ ਗੰਦੇ ਪਾਣੀ ਦੇ ਟ੍ਰੀਟਮੈਂਟ ਲਈ ਨਵੇਂ ਪ੍ਰੋਜੈਕਟ ਤਿਆਰ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਵੱਛ ਪੇਯਜਲ ਅਤੇ ਮਜਬੂਤ ਸੀਵਰੇਜ ਵਿਵਸਥਾ ਲੋਕਾਂ ਦੇ ਸਿਹਤ ਅਤੇ ਵਾਤਾਵਰਣ ਸੁਰੱਖਿਆ ਦੋਨਾਂ ਲਈ ਜਰੂਰੀ ਹੈ। ਜਨਸਿਹਤ ਅਤੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨੇ ਮੀਟਿੰਗ ਵਿੱਚ ਚੱਲ ਰਹੀ ਯੋਜਨਾਵਾਂ ਦੀ ਪ੍ਰਗਤੀ ਰਿਪੋਰਟ ਵੀ ਪੇਸ਼ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਜਨਤਾ ਨੂੰ ਸਮੇਂ 'ਤੇ ਸਹੂਲਤਾਂ ਮਿਲਣ, ਇਸ ਦੇ ਲਈ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ।
ਮੀਟਿੰਗ ਵਿੱਚ ਅਧਿਕਾਰੀਆਂ ਨੇ 2024-25 ਦੌਰਾਨ ਨਿਰਮਾਣਤ ਸਪੰਤੀਆਂ ਦਾ ਬਿਊਰਾ ਦਿੰਦੇ ਹੋਏ ਦਸਿਆ ਕਿ ਨਹਿਰ ਅਧਾਰਿਤ ਜਲ੍ਹ ਘਰਾਂ ਦੀ ਗਿਣਤੀ 54, ਚਾਲੂ ਕੀਤੇ ਗਏ ਟਿਯੂਬਵੈਲਾਂ ਦੀ ਗਿਣਤੀ 730 ਅਤੇ ਬੂਸਟਿੰਗ ਸਟੇਸ਼ਨਾਂ ਦੀ ਗਿਣਤੀ 410 ਹੈ। ਕੁੱਲ ਮਿਲਾ ਕੇ 2024-25 ਦੌਰਾਨ 1194 ਨਿਰਮਾਣਤ ਸਪੰਤੀਆਂ ਹਨ। ਮੀਟਿੰਗ ਵਿੱਚ ਜਲ੍ਹ ਜੀਵਨ ਮਿਸ਼ਨ, ਗ੍ਰਾਮੀਣ ਅਤੇ ਸ਼ਹਿਰੀ ਜਲ੍ਹ ਸਪਲਾਈ ਅਤੇ ਸੀਵਰੇਜ ਕੰਮਾਂ ਲਈ ਰਾਖਵਾਂ ਭੂਮੀ ਮੁਆਵਜਾ, ਗ੍ਰਾਮੀਣ ਅਤੇ ਸ਼ਹਿਰੀ ਇਲਾਕੇ ਵਿੱਚ ਜਲ੍ਹ ਸਪਲਾਈ ਅਤੇ ਸੀਵਰੇਜ ਆਦਿ 'ਤੇ ਊਰਜਾ ਦੇ ਸਬੰਧ ਵਿੱਚ ਹੋਣ ਵਾਲੇ ਖਰਚ ਅਤੇ ਗ੍ਰਾਮੀਣ ਜਲ੍ਹ ਸਪਲਾਈ ਤੋਂ ਪ੍ਰਾਪਤੀਆਂ ਅਦਿ ਦੇ ਬਿਊਰਾ ਵੀ ਪੇਸ਼ ਕੀਤਾ ਅਿਗਾ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਜਨਸਿਹਤ ਅਤੇ ਇੰਜੀਨੀਅਰਿੰਗ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਮੋਹਮਦ ਸ਼ਾਇਨ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਹਰਿਆਣਾ ਜਲ੍ਹ ਸੰਸਾਧਨ ਅਥਾਰਿਟੀ ਦੀ ਚੇਅਰਪਰਸਨ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।