ਬੇਟੀ ਬਚਾਓ-ਬੇਟੀ ਪਢਾਓ 'ਤੇ ਵਿਪੱਖ ਦਾ ਵਿਰੋਧ ਮੰਦਭਾਗਾ : ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 22 ਤੋਂ 27 ਅਗਸਤ ਤੱਕ ਚੱਲਣ ਵਾਲੇ ਮੌਨਸੂਨ ਸੈਸ਼ਨ ਵਿੱਚ 4 ਮੀਟਿੰਗਾਂ ਹੋਈ। ਉਨ੍ਹਾਂ ਨੇ ਦੱਸਿਆ ਕਿ ਇਸ ਸੈਸ਼ਨ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਸਾਲ 'ਤੇ ਪ੍ਰਸਤਾਵ ਪਾਰਿਤ ਹੋਇਆ ਅਤੇ 6 ਬਿੱਲ ਸਭ ਦੀ ਸਹਿਮਤੀ ਨਾਲ ਪਾਸ ਕੀਤੇ ਗਏ।
ਮੁੱਖ ਮੰਤਰੀ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਵਿਧਾਨਸਭਾ ਦੇ ਮੌਨਸੂਨ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰ ਰਹੇ ਸਨ।
ਕਾਂਗ੍ਰੇਸ ਦੇ ਪੁਰਾਣੇ ਰਿਕਾਰਡ 'ਤੇ ਸੁਆਲ
ਮੁੱਖ ਮੰਤਰੀ ਨੇ ਕਿਹਾ ਕਿ ਕਾਂਗੇ੍ਰਸ ਫਰਜੀ ਵੋਟਿੰਗ ਨੂੰ ਲੈ ਕੇ ਹੱਲਾ ਮਚਾ ਰਹੀ ਹੈ ਜਦੋਂ ਕਿ ਇਹ ਪਾਰਟੀ ਆਪਣੇ ਪੂਰੇ ਰਾਜਨੀਤੀਕ ਇਤਿਹਾਸ ਵਿੱਚ ਫਰਜੀਵਾੜੇ, ਭ੍ਰਿਸ਼ਟਾਚਾਰ ਅਤੇ ਲੋਕਤੰਤਰ ਦੀ ਮੌਤ ਦੀ ਜਿੰਮੇਦਾਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 1946 ਵਿੱਚ ਕਾਂਗ੍ਰੇਸ ਦੀਆਂ ਆਂਤਰਿਕ ਚੌਣਾਂ ਵਿੱਚ ਲੌਹ ਪੁਰਖ ਸਰਦਾਰ ਵੱਲਭ ਭਾਈ ਪਟੇਲ ਨੂੰ 14 ਵੋਟ ਅਤੇ ਪੰਡਿਤ ਜਵਾਹਰ ਲਾਲ ਨੇਹਰੂ ਨੂੰ ਸਿਰਫ਼ ਇੱਕ ਵੋਟ ਮਿਲਿਆ ਸੀ, ਫ਼ੇਰ ਵੀ ਨੇਹਰੂ ਜੀ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ ਸੀ, ਇਹ ਅਸਲੀ ਬੂਥ ਕੈਪਚਰਿੰਗ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2009 ਦੇ ਵਿਧਾਨਸਭਾ ਚੌਣਾਂ ਵਿੱਚ ਸ੍ਰੀ ਸੁਖਬੀਰ ਕਟਾਰਿਆ ਨਾਲ ਜੁੜਿਆ ਬੋਗਸ ਵੋਟਿੰਗ ਮਾਮਲਾ ਚਰਚਾ ਵਿੱਚ ਰਿਹਾ। ਉਨ੍ਹਾਂ ਦੇ ਵਿਰੁਧ ਵੋਟਰ ਲਿਸਟ ਵਿੱਚ ਹੋਰਫੇਰ ਕਰਨ, ਫਰਜੀ ਵੋਟਰ ਆਈਡੀ ਅਤੇ ਝੂਠੇ ਦਸਤਾਵੇਜਾਂ ਦੇ ਇਸਤੇਮਾਲ ਦੇ ਆਰੋਪ ਲੱਗੇ ਸਨ। ਇਸ ਮਾਮਲੇ ਵਿੱਚ ਸਾਲ 2013 ਵਿੱਚ ਦੋ ਨਵੀਂ ਐਫਆਈਆਰ ਦਰਜ ਹੋਈ।
ਮੁੱਖ ਮੰਤਬੀ ਨੇ ਕਿਹਾ ਕਿ ਇਹ ਉਹੀ ਕਾਂਗ੍ਰੇਸ ਪਾਰਟੀ ਹੈ ਜਿਸ ਨੇ ਆਪਾਤਕਾਲ ਲਗਾਤਾਰ ਲੋਕਾਂ ਦੇ ਸਵੈਧਾਨਿਕ ਅਧਿਕਾਰਾਂ ਦਾ ਗਲਾ ਘੋਂਟਿਆ ਅਤੇ ਚੌਣਾਂ ਵਿੱਚ ਧਾਂਧਲੀ ਦੀ ਪਰੰਪਰਾ ਸਥਾਪਿਤ ਕੀਤੀ।
ਕਾਂਗਰਸ ਦੇ ਸਮੇਂ ਲਿੰਗਨੁਪਾਤ ਸੀ ਬੇਹੱਦ ਖਰਾਬ
ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਬੇਟੀ ਬਚਾਓ-ਬੇਟੀ ਪੜਾਓ ਪ੍ਰੋਗਰਾਮ 'ਤੇ ਸੁਆਲ ਚੁੱਕਣਾ ਵੀ ਮੰਦਭਾਗੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਇਸ ਲਈ ਸ਼ੁਰੂ ਕਰਨਾ ਪਿਆ, ਕਿਉਂਕਿ ਕਾਂਗਰਸ ਸਰਕਾਰ ਦੇ ਸਮੇਂ ਲਿੰਗਨੁਪਾਤ ਬਹੁਤ ਘੱਟ ਹੋ ਗਿਆ ਸੀ। ਸਾਲ 2014 ਵਿੱਚ ਜਦੋਂ ਕਾਂਗਰਸ ਸੱਤਾ ਛੱਡ ਕੇ ਗਈ ਤਾਂ ਸੂਬੇ ਵਿੱਚ ਲਿੰਗਨੁਪਾਤ 871 ਸੀ ਅਤੇ ਸੂਬੇ 'ਤੇ ਕੰਨਿਆ ਭਰੂਣ ਹੱਤਿਆ ਦਾ ਕਲੰਕ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਇਸ ਕਲੰਕ ਨੂੰ ਧੌਣ ਦਾ ਕੰਮ ਕੀਤਾ। ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 22 ਜਨਵਰੀ, 2015 ਨੂੰ ਪਾਣੀਪਤ ਤੋਂ ਰਾਸ਼ਟਰਵਿਆਪੀ ਬੇਟੀ ਬਚਾਓ-ਬੇਟੀ ਪੜਾਓ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਜਿਸ ਦੇ ਨਤੀਜੇਵਜੋ ਅੱਜ ਸੂਬੇ ਵਿੱਚ ਲਿੰਗਨੁਪਾਤ ਦੀ ਦਰ ਸੁਧਰ ਕੇ 910 ਹੋ ਗਈ ਹੈ।
ਇੱਕ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਸਰਕਾਰ ਦੇ ਹਰ ਫੈਸਲੇ ਦਾ ਵਿਰੋਧ ਕਰਦਾ ਹੈ, ਜਦੋਂ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਫੈਸਲਿਆਂ ਦੀ ਪੂਰੀ ਦੁਨੀਆ ਪ੍ਰਸੰਸਾਂ ਕਰ ਰਹੀ ਹੈ। ਮੁੱਖ ਮੰਤਰੀ ਨੇ 1984 ਦੇ ਦੰਗਿਆਾਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਮੁੱਦੇ 'ਤੇ ਕਿਹਾ ਕਿ ਇਹ ਫੈਸਲਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰਾਜਨੀਤੀ ਨਾਲ ਜੁੜਿਆ ਨਹੀਂ ਹੈ, ਸਗੋ ਗੁਰੂਆਂ ਦੀ ਭਾਵਨਾ ਦੇ ਅਨੁਰੂਪ ਹੈ।
ਮੁੱਖ ਮੰਤਰੀ ਨੇ ਕਲੈਕਟਰ ਰੇਟ ਅਤੇ ਸ਼ਰਾਬ ਠੇਕਿਆਂ ਦੇ ਮਾਮਲੇ ਵਿੱਚ ਵਿਰੋਧੀ ਧਿਰ 'ਤੇ ਸਦਨ ਨੂੰ ਗੁਮਰਾਹ ਕਰਨ ਦਾ ਦੋਸ਼ ਲਗਾਇਆ। ਕਾਨੂੰਨ ਵਿਵਸਥਾ 'ਤੇ ਚਰਚਾ ਦੌਰਾਨ ਵਿਰੋਧੀ ਧਿਰ ਦੇ ਨਿਕਾਸ 'ਤੇ ਕਿਹਾ ਕਿ ਇਹ ਮੰਦਭਾਗੀ ਹੈ। ਅਸੀਂ ਉਨ੍ਹਾਂ ਦੀ ਹਰ ਗੱਲ ਸੁਣੀ, ਸਥਗਨ ਪ੍ਰਸਤਾਵ ਸਵੀਕਾਰ ਕੀਤਾ, ਪਰ ਹੁਣ ਸਰਕਾਰ ਨੇ ਜਵਾਬ ਦਿੱਤਾ ਤਾਂ ਉਹ ਵਿਰੋਧ ਕਰ ਸਦਨ ਤੋਂ ਚਲੇ ਗਏ। ਪੂਰਾ ਸੂਬੇ ਦੇਖ ਰਿਹਾ ਹੈ ਕਿ ਕਾਂਗਰਸ ਮੁੱਦੇ ਰਹਿਤ ਹੈ।
ਸਾਈਕਲੋਥਾਨ ਪ੍ਰੋਗਰਾਮ 'ਤੇ ਸੁਆਲ 'ਤੇ ਉਨ੍ਹਾਂ ਨੇ ਕਿਹਾ ਕਿ ਇਹ ਵਿਧਾਨਸਭਾ ਸਪੀਕਰ ਦਾ ਵਾਤਾਵਰਣ ਸਰੰਖਣ ਲਈ ਚੁੱਕਿਆ ਗਿਆ ਕਦਮ ਸੀ, ਜਿਸ ਵਿੱਚ ਸਾਰੇ ਵਿਧਾਇਕਾਂ ਨੂੰ ਸੱਦਾ ਦਿੱਤਾ ਗਿਆ ਸੀ।ਉਨ੍ਹਾਂ ਨੇ ਇਸ ਨੂੰ ਡਰਾਮਾ ਕਹਿਣ ਵਾਲੇ ਵਿਪੱਖ 'ਤੇ ਟਿਪਣੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਮੁੱਦੇ 'ਤੇ ਚੁੱਪ ਰਹਿਣਾ ਚਾਹੀਦਾ ਸੀ।