ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਯਮੁਨਾਨਗਰ ਤੋਂ ਲੈ ਕੇ ਪਲਵਲ ਖੇਤਰ ਤੱਕ ਚੱਕਬੰਦੀ ਦੀ ਪ੍ਰਕ੍ਰਿਆ ਨੂੰ ਸਰਲ ਬਨਾਉਣ ਦੀ ਦਿਸ਼ਾ ਵਿੱਚ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਨਤੀਜੇਵਜੋ ਚੱਕਬੰਦੀ ਦੀ ਸਮਸਿਆ ਦਾ ਜਲਦੀ ਹੱਲ ਹੋ ਜਾਵੇਗਾ।
ਮੁੱਖ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਪਾਣੀਪਤ ਜਿਲ੍ਹਾ ਵਿੱਚ ਚੱਕਬੰਦੀ ਦੀ ਸਮਸਿਆ ਨਾਲ ਜੁੜੇ ਇੱਕ ਸੁਆਲ 'ਤੇ ਆਪਣੀ ਪ੍ਰਤੀਕ੍ਰਿਆ ਵਿਅਕਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਯਮੁਨਾ ਨਦੀ ਦੇ ਨਾਲ ਲਗਦੇ ਸੂਬੇ ਦੇ ਪਿੰਡ ਵਿੱਚ ਭੂਮੀ ਦੀ ਚੱਕਬੰਦੀ ਦੀ ਸਮਸਿਆ ਸਿਰਫ ਇੱਕ ਜਿਲ੍ਹੇ ਤੱਕ ਸੀਮਤ ਨਹੀਂ ਹੈ। ਇਹ ਸਮਸਿਆ ਯਮੁਨਾਨਗਰ ਤੋਂ ਸ਼ੁਰੂ ਹੋ ਗੇ ਪਲਵਲ ਤੱਕ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਪਾਣੀਪਤ ਦੇ ਨਾਲ-ਨਾਲ ਯਮੁਨਾ ਨਦੀ ਕਿਨਾਰੇ ਵਸੇ ਅਨੇਕ ਪਿੰਡਾਂ ਵਿੱਚ ਵੀ ਇਹ ਸਮਸਿਆ ਹੈ।
ਮੁੱਖ ਮੰਤਰੀ ਨੇ ਸਦਨ ਵਿੱਚ ਭਰੋਸਾ ਦਿੱਤਾ ਕਿ ਪੂਰੇ ਸੂਬੇ ਵਿੱਚ ਚੱਕਬੰਦੀ ਦੀ ਇਸ ਪ੍ਰਕ੍ਰਿਆ ਦਾ ਸਰਲੀਕਰਣ ਕਰਨ ਲਈ ਪ੍ਰਭਾਵੀ ਕਦਮ ਚੁੱਕੇ ਜਾ ਰਹੇ ਹਨ ਅਤੇ ਜਲਦੀ ਹੀ ਇਸ ਸਮਸਿਆ ਦਾ ਹੱਲ ਕਰ ਲਿਆ ਜਾਵੇਗਾ।