Friday, December 05, 2025

Haryana

ਸੂਰਾ ਸਰਕਾਰ ਖਿਡਾਰੀਆਂ ਨੂੰ ਇਨਾਮ ਅਤੇ ਨੌਕਰੀਆਂ ਦੇਣ ਵਿੱਚ ਨਹੀਂ ਕਰ ਰਹੀ ਕੋਈ ਭੇਦਭਾਵ : ਖੇਡ ਮੰਤਰੀ

August 28, 2025 12:06 AM
SehajTimes

ਸੂਬਾ ਸਰਕਾਰ ਵੱਲੋਂ ਸਾਲ 2014-15 ਤੋਂ ਹੁਣ ਤੱਕ 16409 ਖਿਡਾਰੀਆਂ ਨੂੰ 641.08 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ ਨਗਦ ਇਨਾਮ, ਸਰਕਾਰ ਨੇ 203 ਖਿਡਾਰੀਆਂ ਨੂੰ ਦਿੱਤੀ ਹੈ ਨੌਕਰੀ

ਚੰਡੀਗੜ੍ਹ : ਹਰਿਆਣਾ ਦੇ ਖੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਰਾਜ ਦੇ ਓਲੰਪਿਕ ਪੈਰਾਲੰਪਿਕ, ਏਸ਼ਿਯਨ/ਪੈਰਾ ਏਸ਼ਿਯਨ ਗੇਮਸ ਅਤੇ ਕਈ ਹੋਰ ਚੈਂਪਿਅਨਸ਼ਿਪ ਅਤੇ ਗੇਮਸ ਵਿੱਚ ਤਮਗੇ ਜਿੱਤ ਕੇ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ ਕਰਨ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਸਰਕਾਰੀ ਨੌਕਰੀਆਂ ਦੇਣ ਵਿੱਚ ਸਰਕਾਰ ਵੱਲੋਂ ਕੋਈ ਵੀ ਭੇਦਭਾਵ ਅਤੇ ਵਾਅਦਾ ਖਿਲਾਫ਼ੀ ਨਹੀਂ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਹਮੇਸ਼ਾ ਤੋਂ ਹੀ ਖਿਡਾਰੀਆਂ ਦੀ ਹਿਤੈਸ਼ੀ ਰਹੀ ਹੈ। ਹਰਿਆਣਾ ਸਰਕਾਰ ਵੱਲੋਂ ਰਾਜ ਦੇ ਓਲੰਪਿਕ ਪੈਰਾਲੰਪਿਕ, ਏਸ਼ਿਯਨ/ਪੈਰਾ ਏਸ਼ਿਯਨ ਗੇਮਸ ਅਤੇ ਕਈ ਹੋਰ ਚੈਂਪਿਅਨਸ਼ਿਪ ਅਤੇ ਗੇਮਸ ਵਿੱਚ ਤਮਗੇ ਜਿੱਤ ਕੇ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ ਕਰਨ ਵਾਲੇ ਖਿਡਾਰੀਆਂ ਨੂੰ ਸਮੇ-ਸਮੇ ਜਾਰੀ ਨਗਦ ਇਨਾਮ ਨੀਤੀਆਂ ਅਨੁਸਾਰ ਪ੍ਰਦਾਨ ਕੀਤੇ ਜਾ ਰਹੇ ਹਨ।

ਖੇਡ ਮੰਤਰੀ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਸਦਨ ਵਿੱਚ ਕੁੱਝ ਮੈਂਬਰਾਂ ਵੱਲੋਂ ਲਿਆਏ ਗਏ ਧਿਆਨਕਰਸ਼ਣ ਪ੍ਰਸਤਾਵ ਦਾ ਜਵਾਬ ਦੇ ਰਹੇ ਸਨ।

ਸ੍ਰੀ ਗੌਰਵ ਗੌਤਮ ਨੇ ਦੱਸਿਆ ਕਿ ਮੌਜ਼ੂਦਾ ਸਮੇ ਵਿੱਚ ਕੌਮਾਂਤਰੀ ਅਤੇ ਕੌਮੀ ਖੇਡ ਪ੍ਰਤੀਯੋਗਿਤਾਵਾਂ ਵਿੱਚ ਤਮਗੇ ਜਿੱਤਣ ਅਤੇ ਪ੍ਰਤੀਭਾਗੀ ਕਰਨ ਵਾਲੇ ਸੂਬੇ ਦੇ ਖਿਡਾਰੀਆਂ ਨੂੰ ਮਿਤੀ 1.4.2017 ਤੋਂ ਪ੍ਰਭਾਵੀ ਹਰਿਆਣਾ ਸਰਕਾਰ ਦੀ ਨਗਦ ਇਨਾਮ ਸੂਚਨਾ ਤਹਿਤ ਨਗਦ ਇਨਾਮ ਪ੍ਰਦਾਨ ਕੀਤੇ ਜਾ ਰਹੇ ਹਨ।

ਉਨ੍ਹਾਂ ਨੇ ਦੱਸਿਆ ਕਿ ਸਾਲ 2014-15 ਤੋਂ ਹੁਣ ਤੱਕ 16409 ਖਿਡਾਰੀਆਂ ਨੂੰ 641.08 ਕਰੋੜ ਰੁਪਏ ਦੇ ਨਗਦ ਇਨਾਮ ਪ੍ਰਦਾਨ ਕੀਤੇ ਜਾ ਚੁੱਕੇ ਹਨ। ਖਿਡਾਰੀ ਸਰਕਾਰੀ ਨੌਕਰੀ ਲਈ ਕਦੇ ਵੀ ਆਪਣੀ ਅਰਜੀ ਖੇਡ ਵਿਭਾਦੇ ਦੇ ਦਫ਼ਤਰ, ਪੰਚਕੂਲਾ ਵਿੱਚ ਜਮਾ ਕਰਾ ਸਕਦੇ ਹਨ।

ਖੇਡ ਮੰਤਰੀ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਸਾਲ 2013-14 ਤੋਂ ਹੁਣ ਤੱਕ 231 ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਆਫ਼ਰ ਕੀਤੀ ਗਈਆਂ ਹਨ ਜਿਨ੍ਹਾਂ ਵਿੱਚੋਂ ਕੁੱਲ 203 ਨੌਕਰੀਆਂ ਜੁਆਇਨ ਕੀਤੀ ਗਈਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਤੱਤਕਾਲੀਨ ਕਾਂਗ੍ਰੇਸ ਦੀ ਸਰਕਾਰ ਵਿੱਚ ਏਸ਼ਿਯਨ ਗੇਮਸ ਵਿੱਚ ਸੋਨ, ਸਿਲਵਰ ਅਤੇ ਬ੍ਰਾਂਉਂਜ ਦੇ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ 2 ਕਰੋੜ ਅਤੇ 1 ਕਰੋੜ ਅਤੇ 50 ਲੱਖ, ਭਾਗੀਦਾਰੀ ਕਰਨ 'ਤੇ 5 ਲੱਖ ਰੁਪਏ ਦਿੱਤੇ ਜਾਂਦੇ ਸਨ ਜਦੋਂ ਕਿ ਮੌਜ਼ੂਦਾ ਭਾਜਪਾ ਦੀ ਸਰਕਾਰ ਵਿੱਚ ਏਸ਼ਿਯਨ ਗੇਮਸ ਵਿੱਚ ਸੋਨ, ਸਿਲਵਰ ਅਤੇ ਬ੍ਰਾਂਉਂਜ ਤਮਗੇ ਜਿੱਤਣ ਵਾਲੇ ਖਿਡਾਰੀ ਨੂੰ 3 ਕਰੋੜ ਅਤੇ 1.50 ਕਰੋੜ ਅਤੇ 75 ਲੱਖ ਰੁਪਏ ਅਤੇ ਭਾਗੀਦਾਰੀ ਕਰਨ ਵਾਲੇ ਖਿਡਾਰੀ ਨੂੰ ਸਾਡੇ ਸੱਤ ਲੱਖ ਰੁਪਏ ਦਿੱਤੇ ਜਾਂਦੇ ਹਨ।

ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਅਤੇ ਮਾਨ ਸਨਮਾਨ ਦੇਣ ਲਈ ਸਰਕਾਰ ਸਮਰਪਿਤ ਹੈ।

Have something to say? Post your comment

 

More in Haryana

ਹੁਣ ਤਿੰਨ ਦਿਨ ਵਿੱਚ ਮਿਲੇਗਾ ਵਜਨ ਅਤੇ ਮਾਪ ਦੇ ਫੈਰੀਫਿਕੇਸ਼ਨ ਦਾ ਆਨਲਾਇਨ ਸਰਟੀਫਿਕੇਟ

ਕਮੀਸ਼ਨ ਨੂੰ 10 ਦਸੰਬਰ ਤੱਕ ਭੇਜੀ ਜਾਣਗੀਆਂ ਗਰੁਪ-ਸੀ ਅਹੁਦਿਆਂ ਦੀ ਮੰਗ

ਪੌਧਾ ਰੋਪਣ ਦਾ ਰਖਰਖਾਵ ਹੁਣ ਟੇਂਡਰ ਪ੍ਰਕਿਰਿਆ ਦਾ ਹਿੱਸਾ ਬਣੇਗਾ-ਵਨ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ

ਧਰਮਖੇਤਰ-ਕੁਰੂਕਸ਼ੇਤਰ ਵਿੱਚ ਗੂੰਜਿਆਂ ਗੀਤਾ ਦਾ ਸੰਦੇਸ਼, ਕੌਮਾਂਤਰੀ ਗੀਤਾ ਮਹੋਤਸਵ ਦੌਰਾਨ 21 ਹਜ਼ਾਰ ਬੱਚਿਆਂ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਹੋਇਆ ਵਿਸ਼ਵ ਗੀਤਾ ਪਾਠ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਰਧ ਆਸ਼ਰਮ ਵਿੱਚ ਮਨਾਇਆ ਦੀਵਾਲੀ ਉਤਸਵ, ਬਜੁਰਗਾਂ ਨਾਲ ਵੰਡੀਆਂ ਖੁਸ਼ੀਆਂ

ਦੀਵਾਲੀ 'ਤੇ ਪੰਚਕੂਲਾ ਨੂੰ ਸਿਹਤ ਦਾ ਤੋਹਫਾ

ਫਰੀਦਾਬਾਦ ਵਿੱਚ 15 ਫੁੱਟ ਉੱਚੇ ਆਸ਼ਾਦੀਪ ਦਾ ਪ੍ਰਜਵਲਨ - ਚਾਨਣ, ਏਕਤਾ ਅਤੇ ਆਸ ਦਾ ਮਹੋਤਸਵ : ਵਿਪੁਲ ਗੋਇਲ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਆਪਣੇ ਪਿੰਡ ਮਿਰਜਾਪੁਰ ਮਾਜਰਾ ਵਿੱਚ ਹੋਇਆ ਸ਼ਾਨਦਾਰ ਸਵਾਗਤ

ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਅੰਬਾਲਾ ਕੈਂਟ ਸਿਵਲ ਹਸਪਤਾਲ ਵਿੱਚ ਕ੍ਰਿਟਿਕਲ ਕੇਅਰ ਯੂਨਿਟ (ਸੀਸੀਯੂ) ਹੋਵੇਗੀ ਸੰਚਾਲਿਤ, ਮਰੀਜਾਂ ਨੂੰ ਮਿਲੇਗੀ ਬਿਹਤਰ ਇਲਾਜ ਸਹੂਲਤਾਂ : ਊਰਜਾ ਮੰਤਰੀ ਅਨਿਲ ਵਿਜ