ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅਵੈਧ ਕਾਲੌਨੀਆਂ ਦੇ ਮਾਮਲੇ ਵਿੱਚ ਜਿਲ੍ਹਾ ਨਗਰ ਯੋਜਨਾਕਾਰ (ਡੀਟੀਪੀ) ਸਿਰਸਾ ਦੀ ਰਿਪੋਰਟ ਤੋਂ ਸਖਤ ਨਾਰਾਜ਼ ਹਨ ਅਤੇ ਜਲਦੀ ਹੀ ਇਸ ਮਾਮਲੇ ਵਿੱਚ ਫਿਰ ਤੋਂ ਸਮੀਖਿਆ ਕਰਣਗੇ।
ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਸੂਬੇ ਵਿੱਚ ਪਿਛਲੇ 3 ਸਾਲਾਂ ਵਿੱਚ ਅਵੈਧ ਕਾਲੌਨੀਆਂ ਦੇ ਵਿਰੁੱਧ ਕੀਤੇ ਗਏ ਏਨਫੋਰਸਮੈਂਟ ਐਕਸ਼ਨ ਦਾ ਜਲਦੀ ਤੋਂ ਸੰਕਲਨ ਕਰਨ ਦੇ ਨਿਰਦੇਸ਼ ਦਿੱਤੇ, ਜਲਦੀ ਹੀ ਉਹ ਮੀਟਿੰਗ ਕਰ ਸਮੀਖਿਆ ਕਰਣਗੇ।
ਗਿਆਤ ਰਹੇ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਪਿਛਲੀ 23 ਅਗਸਤ ਨੂੰ ਸਿਰਸਾ ਜਿਲ੍ਹਾ ਦੇ ਡਬਵਾਲੀ ਕਸਬਾ ਵਿੱਚ ਯੂਥ ਮੈਰਾਥਨ ਨੂੰ ਹਰੀ ਝੰਡੀ ਦਿਖਾਉਣ ਪਹੁੰਚੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇਸ ਜਿਲ੍ਹਾ ਵਿੱਚ ਚੱਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ ਸੀ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਡੀਟੀਪੀ, ਸਿਰਸਾ ਤੋਂ ਅਵੈਧ ਕਾਲੌਨੀਆਂ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਕਾਰਵਾਈ ਦਾ ਬਿਊਰਾ ਮੰਗਿਆ। ਡੀਟੀਪੀ ਨੇ ਆਪਣੀ ਰਿਪੋਰਟ ਵਿੱਚ ਦਸਿਆ ਕਿ ਪਿਛਲੇ 3 ਸਾਲਾਂ ਦੌਰਾਨ ਸਿਰਸਾ ਵਿੱਚ 32 ਅਵੈਧ ਕਾਲੌਨੀਆਂ ਦੀ ਪਹਿਚਾਣ ਕੀਤੀ ਗਈ ਹੈ। ਇੰਨ੍ਹਾਂ ਵਿੱਚੋਂ ਸਿਰਫ 9 ਐਫਆਈਆਰ ਦਰਜ ਕੀਤੀਆਂ ਗਈਆਂ ਅਤੇ 6 ਨੂੰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ।
ਮੁੱਖ ਮੰਤਰੀ ਸਿਰਸਾ ਵਿੱਚ ਅਵੈਧ ਕਾਲੌਨੀਆਂ ਦੇ ਵਿਰੁੱਧ ਕੀਤੇ ਗਏ ਏਨਫੋਰਸਮੈਂਟ ਐਕਸ਼ਨ ਨਾਲ ਸੰਤੁਸ਼ਨ ਨਹੀਂ ਹੋਏ ਅਤੇ ਨਿਰਦੇਸ਼ ਦਿੱਤੇ ਕਿ ਪੂਰੇ ਸੂਬੇ ਵਿੱਚ ਪਿਛਲੇ 3 ਸਾਲਾਂ ਵਿੱਚ ਅਵੈਧ ਕਾਲੌਨੀਆਂ ਦੇ ਵਿਰੁੱਧ ਕੀਤੇ ਗਏ ਐਨਫੋਰਸਮੈਂਟ ਐਕਸ਼ਨ ਦੀ ਸਥਿਤੀ ਦਾ ਜਲਦੀ ਤੋਂ ਸੰਕਲਪ ਕੀਤਾ ਜਾਵੇ। ਉਹ ਜਲਦੀ ਹੀ ਇਸ ਪੂਰੇ ਮਾਮਲੇ ਦੀ ਸਮੀਖਿਆ ਕਰਣਗੇ।