ਸੰਦੌੜ : ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਰੋਹੀੜਾ ਵਿਖੇ ਆਯੂਸ਼ ਕੈਂਪ ਦਾ ਉਦਘਾਟਨ ਕੁਲਵੰਤ ਸਿੰਘ ਗੱਜਣ ਮਾਜਰਾ, ਭਰਾ ਵਿਧਾਇਕ ਐਮ ਐਲ ਏ ਅਮਰਗੜ੍ਹ ਨੇ ਕੀਤਾ। ਇਸ ਕੈਂਪ ਵਿਚ ਡਾਕਟਰ ਰੂਬੀਨਾ ਖ਼ਾਨ, ਡਾਕਟਰ ਮੁਹੰਮਦ ਵਾਹਿਦ, ਡਾਕਟਰ ਜਸਦੀਪ ਸਿੰਘ ਨੇ ਮੌਜੂਦਾ ਮਰੀਜ਼ਾਂ ਦਾ ਚੈਕ ਅੱਪ ਕੀਤਾ। ਕੈਂਪ ਇੰਚਾਰਜ ਡਾਕਟਰ ਮੁਹੰਮਦ ਅਕਮਲ ਨੇ ਦੱਸਿਆ ਕਿ ਡਾਇਰੈਕਟਰ ਆਫ ਆਯੁਰਵੈਦਾ ਡਾਕਟਰ ਰਵੀ ਡੂਮਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਅਤੇ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾਕਟਰ ਮਲਕੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਆਯੂਸ਼ ਕੈਂਪ ਲਗਾਇਆ ਗਿਆ ਹੈ ਜਿਸ ਵਿਚ 649 ਮਰੀਜ਼ਾਂ ਨੇ ਲਾਭ ਉਠਾਇਆ ਹੈ। ਇਸ ਆਯੂਸ਼ ਕੈਂਪ ਵਿੱਚ ਗ੍ਰਾਮ ਪੰਚਾਇਤ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਸਰਪੰਚ ਸ਼ਬਨਮ ਜੀ, ਮੈਂਬਰ ਪੰਚਾਇਤ ਅਬਦੁਲ ਸੱਤਾਰ, ਮੁਰਤਜ਼ਾ ਖਾਨ, ਬਿਲਕਿਸਾਂ, ਸਮਈਆ, ਅਬਦੁਲ ਸ਼ਕੂਰ (ਬੌਬੀ) ਸਰਪੰਚ, ਜਰਨੈਲ ਸਿੰਘ, ਫੀਰੋਜ਼ ਖਾਨ, ਮੌਜੂਦ ਰਹੇ। ਅਤੇ ਫਾਰਮਾਸਿਸਟ ਹਰਜੋਤ ਸਿੰਘ ਲੈਲ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਸਿਕੰਦਰ ਸ਼ਰਮਾ, ਰੂਬੀਨਾ, ਨੀਰੂ ਗਰਗ ਨੇ ਡਿਊਟੀ ਨਿਭਾਈ। ਤਾਹਿਰ ਹੁਸੈਨ, ਸੁਖਦੀਪ ਸਿੰਘ, ਚਮਨਪ੍ਰੀਤ ਕੌਰ, ਸਤਿਆ ਦੇਵੀ, ਸੁਖਵਿੰਦਰ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਕੁਲਵੰਤ ਕੌਰ ਨੇ ਸੇਵਾ ਨਿਭਾਈ।