ਖੰਨਾ : ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੰਨ੍ਹੇ ਮੁੰਨੇ ਬੱਚਿਆ ਨੂੰ ਸਵੇਰ ਦਾ ਨਾਸ਼ਤਾ ਦਿੱਤੇ ਜਾਣ ਬਾਰੇ ਕੀਤਾ ਗਿਆ ਐਲਾਨ ਇਕ ਸ਼ਲਾਘਾਯੋਗ ਉਪਰਾਲਾ ਹੈ। ਜਿਸ ਨਾਲ ਸੂਬੇ ਦੇ ਸਕੂਲਾਂ 'ਚ ਪੜ੍ਹਦੇ ਲੱਖਾਂ ਬੱਚਿਆਂ ਨੂੰ ਵੱਡੀ ਰਾਹਤ ਮਿਲੇਗੀ। ਇਹ ਗੱਲ ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਤੇ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਐਮ ਐਲ ਏ ਡਾਕਟਰ ਚਰਨਜੀਤ ਸਿੰਘ ਵੱਲੋਂ ਰੋਜ਼ਾਨਾ ਪੰਜਾਬੀ ਸਹਿਜ ਟਾਈਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਖੀ ਗਈ। ਦੱਸਣਯੋਗ ਹੈ ਕੇ ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਤਾਮਿਲਨਾਡੂ ਵਿਖੇ ਉਕਤ ਯੋਜਨਾ ਦੀ ਸ਼ੁਰੂਆਤ ਦੇ ਉਦਘਾਟਨ ਮੌਕੇ ਬਤੌਰ ਮੁੱਖ ਮਹਿਮਾਨ ਸ਼ਾਮਲ ਵਜੋਂ ਸ਼ਾਮਲ ਹੋਣ ਮੌਕੇ ਕੀਤਾ ਗਿਆ ਹੈ। ਭਾਂਵੇ ਕੇ ਇਸ ਯੋਜਨਾ ਨੂੰ ਲਾਗੂ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਅਲੱਗ ਤੋ ਬਜਟ ਰੱਖਣਾ ਪਵੇਗਾ ਤੇ ਇਸ ਯੋਜਨਾ ਨੂੰ ਸ਼ੁਰੂ ਕਰਨ ਲਈ ਕੈਬਨਿਟ ਤੋ ਮਨਜ਼ੂਰੀ ਵੀ ਲੈਣੀ ਪਵੇਗੀ ਫਿਰ ਵੀ ਜੇ ਪੰਜਾਬ ਸਰਕਾਰ ਉਕਤ ਨਾਸ਼ਤਾ ਯੋਜਨਾ ਸਕੂਲਾਂ ਚ ਪ੍ਰੋਵਾਈਡ ਕਰਦੀ ਹੈ ਤਾ ਇਹ ਇਕ ਸ਼ਲਾਘਾਯੋਗ ਉਪਰਾਲਾ ਹੋਵੇਗਾ। ਡਾਕਟਰ ਚਰਨਜੀਤ ਸਿੰਘ ਨੇ ਅੱਗੇ ਕਿਹਾ ਕਿ ਨਾਸ਼ਤਾ ਯੋਜਨਾ ਨਾਲ ਬੱਚਿਆ ਨੂੰ ਵੱਡੀ ਸਹੂਲਤ ਮਿਲੇਗੀ ਕਿਉਂਕਿ ਪੰਜਾਬ ਦੇ ਸਰਕਾਰੀ ਸਕੂਲਾਂ ਚ ਬਹੁਤ ਸਾਰੇ ਬੱਚੇ ਮਜਬੂਰੀਵਸ ਘਰੋਂ ਬਿਨਾ ਖਾਣਾ ਖਾਧੇ ਸਕੂਲ ਆ ਜਾਂਦੇ ਹਨ ।ਜਿਸ ਨਾਲ ਕਈ ਬੱਚਿਆਂ ਨੂੰ ਖਾਲੀ ਪੇਟ ਸਕੂਲ ਆ ਜਾਣ ਕਾਰਨ ਪੜ੍ਹਦੇ ਵਕਤ ਚੱਕਰ ਵੀ ਆ ਜਾਂਦੇ ਹਨ। ਉਹਨਾਂ ਕਿਹਾ ਕਿ ਬੇਸ਼ੱਕ ਸਰਕਾਰੀ ਸਕੂਲਾਂ ਚ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ।ਪਰ ਜੇ ਸਵੇਰ ਦਾ ਖਾਣਾ ਵੀ ਸ਼ੁਰੂ ਕੀਤਾ ਜਾਂਦਾ ਹੈ ਤਾ ਇਸ ਨਾਲ ਸਕੂਲੀ ਬੱਚਿਆਂ ਨੂੰ ਪੜ੍ਹਨ ਮੌਕੇ ਫਾਇਦਾ ਹੋਵੇਗਾ। ਇਸ ਯੋਜਨਾ ਨਾਲ ਸਕੂਲੀ ਬੱਚਿਆਂ ਦੀ ਸਿਹਤ ਵੀ ਬਿਹਤਰ ਰਹੇਗੀ। ਡਾਕਟਰ ਚਰਨਜੀਤ ਸਿੰਘ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਹਮੇਸ਼ਾ ਸੂਬੇ ਅੰਦਰ ਸਿੱਖਿਆ ਦੇ ਪੱਧਰ ਨੂੰ ਉੱਚਾ ਲਿਜਾਣ ਵਾਸਤੇ ਯਤਨਸ਼ੀਲ ਹੈ ਤੇ ਇਹ ਉਕਤ ਯੋਜਨਾ ਵੀ ਇਸ ਦਾ ਹਿੱਸਾ ਹੈ।ਇਕ ਸਵਾਲ ਦੇ ਜਵਾਬ ਚ ਉਹਨਾਂ ਕਿਹਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਪੰਜਾਬ ਦੇ 55 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਟ ਕੇ ਉਹਨਾਂ ਤੋ ਰਾਈਟ ਤੋ ਫੂਡ ਦਾ ਅਧਿਕਾਰ ਖੋਹਣਾ ਚਾਹੁੰਦੀ ਹੈ ਜਿਸ ਨੂੰ ਕਦਾਚਿਤ ਨਹੀਂ ਹੋਣ ਦਿੱਤਾ ਜਾਵੇਗਾ।ਇਸ ਮੌਕੇ ਓਹਨਾ ਨਾਲ ਪੀ ਸੀ ਏ ਦੇ ਮੈਂਬਰ ਬੀਰ ਦਵਿੰਦਰ ਸਿੰਘ ਬੱਲਾਂ, ਸਿਆਸੀ ਸਕੱਤਰ ਜਗਤਾਰ ਸਿੰਘ ਘੜੂੰਆ ਅਤੇ ਪੀਏ ਸ੍ਰੀ ਚੰਦ ਵੀ ਮਜੂਦ ਸਨ।