ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਕ ਅਨੋਖਾ ਉਦਾਹਰਣ ਪੇਸ਼ ਕੀਤਾ। ਉਹ ਐਮਐਲਏ ਹੋਸਟਲ ਤੋਂ ਸਾਈਕਲ ਚਲਾ ਕੇ ਵਿਧਾਨਸਭਾ ਪਹੁੰਚੇ। ਇਸ ਦੌਰਾਨ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਕੈਬੀਨੇਟ ਦੇ ਮੈਂਬਰ ਅਤੇ ਕਈ ਵਿਧਾਇਕ ਵੀ ਸਾਈਕਲ ਯਾਤਰਾ ਵਿੱਚ ਸ਼ਾਮਿਲ ਹੋਏ। ਇਹ ਪਹਿਲ ਨਸ਼ਾ ਮੁਕਤੀ ਅਤੇ ਵਾਤਾਵਰਣ ਸਰੰਖਣ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਵਿਧਾਨਸਭਾ ਵੱਲੋਂ ਆਯੋਜਿਤ ਕੀਤੀ ਗਈ ਸੀ।
ਸੀਐਮ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਸਰਤ ਨਾਲ ਇਨਸਾਨ ਐਕਵਿਟਵ ਰਹਿੰਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਪੀਲ ਹੈ ਫਿੱਟ ਇੰਡੀਆ, ਸਿਹਤਮੰਦ ਇੰਡੀਆ। ਜਦੋਂ ਅਸੀਂ ਯੋਗ ਅਤੇ ਕਸਰਤ ਕਰਾਂਗੇ ਤਾ ਸਿਹਤਮੰਦ ਰਹਾਂਗੇ ਅਤੇ ਜਦੋਂ ਸਿਹਤਮੰਦ ਰਹਾਂਗੇ ਤਾਂ ਵਿਕਾਸ ਦੀ ਰਫ਼ਤਾਰ ਵੀ ਤੇਜ਼ ਹੋਵੇਗੀ।
ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨੌਜੁਆਨ ਸਾਡੇ ਦੇਸ਼ ਦੀ ਸੱਭ ਤੋਂ ਵੱਡੀ ਸੰਪਤੀ ਹਨ, ਪਰ ਨਸ਼ਾ ਇਸ ਅਨਮੋਲ ਸੰਪਤੀ ਨੂੰ ਬਰਬਾਦ ਕਰ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਾ ਇਨਸਾਨ ਦੀ ਸਿਹਤ, ਪਰਿਵਾਰ ਅਤੇ ਸਮਾਜ ਤਿੰਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਹੌਲੀ-ਹੌਲੀ ਉਸ ਨੂੰ ਗਰੀਬੀ ਤੇ ਬੀਮਾਰੀ ਵੱਲ ਧਕੇਲ ਦਿੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਸਾਈਕਲੋਥਾਨ ਯਾਤਰਾ ਅਤੇ ਮੈਰਾਥਨ ਪ੍ਰੋਗਰਾਮ ਲਗਾਤਾਰ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਜੋ ਯੁਵਾ ਜਾਗਰੁਕ ਹੋਣ। ਉਨ੍ਹਾਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਯੁਵਾ ਇੰਨ੍ਹਾਂ ਮੁਹਿੰਮਾਂ ਵਿੱਚ ਸ਼ਾਮਿਲ ਹੋ ਕੇ ਨਸ਼ਾ ਮੁਕਤ ਅਤੇ ਸਿਹਤਮੰਦ ਹਰਿਆਣਾ ਬਨਾਉਣ ਦਾ ਸੰਕਲਪ ਲੈ ਰਹੇ ਹਨ।