ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਹਰਿਆਣਾ ਵਿਧਾਨਸਭਾ ਵਿੱਚ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਕਾਸ ਪੁਰਸ਼ ਸੁਰਗਵਾਸੀ ਚੌਧਰੀ ਬੰਸੀਲਾਲ ਦੀ ਜੈਯੰਤੀ 'ਤੇ ਸਦਨ ਵਿੱਚ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ।
ਮੁੱਖ ਮੰਤਰੀ ਨੇ ਕਿਹਾ ਕਿ ਚੌਧਰੀ ਬੰਸੀਲਾਲ ਚਾਰ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਅਤੇ ਲਗਭਗ 11 ਸਾਲਾਂ ਤੋਂ ਵੱਧ ਉਨ੍ਹਾਂ ਨੇ ਸੂਬੇ ਦੀ ਅਗਵਾਈ ਕੀਤੀ। ਇਸ ਦੌਰਾਨ ਉਨ੍ਹਾ ਨੇ ਹਰਿਆਣਾ ਦੇ ਚਹੁਮੁਖੀ ਵਿਕਾਸ ਨੂੰ ਯਕੀਨੀ ਕੀਤਾ ਇਸ ਲਈ ਉਨ੍ਹਾਂ ਨੂੰ ਸੂਬੇ ਦਾ ਨਿਰਮਾਤਾ ਅਤੇ ਵਿਕਾਸ ਪੁਰਸ਼ ਕਿਹਾ ਜਾਂਦਾ ਹੈ।
ਉਨ੍ਹਾਂ ਨੇ ਦਸਿਆ ਕਿ ਚੌਧਰੀ ਬੰਸੀਲਾਲ ਸੱਤ ਵਾਰ ਹਰਿਆਣਾ ਵਿਧਾਨਸਭਾ ਦੇ ਮੈਂਬਰ, ਤਿੰਨ ਵਾਰ ਲੋਕਸਭਾ ਦੇ ਮੈਂਬਰ ਅਤੇ ਦੋ ਵਾਰ ਰਾਜਸਭਾ ਦੇ ਮੈਂਬਰ ਰਹੇ। ਕੇਂਦਰ ਸਰਕਾਰ ਵਿੱਚ ਵੀ ਉਨ੍ਹਾਂ ਨੇ ਰੱਖਿਆ ਮੰਤਰਾਲਾ, ਟ੍ਰਾਂਸਪੋਰਟ ਮੰਤਰਾਲਾ ਅਤੇ ਰੇਲਵੇ ਮੰਤਰਾਲਾ ਵਰਗੇ ਮਹਤੱਵਪੂਰਣ ਵਿਭਾਗਾਂ ਦੀ ਜਿਮੇਵਾਰੀ ਸੰਭਾਲ ਕੇ ਆਪਣੀ ਵਧੀਆ ਕਾਰਜਸ਼ੈਲੀ ਦਾ ਪਰਿਚੈ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਚੌਧਰੀ ਬੰਸੀਲਾਲ ਇੱਕ ਕਰਮਯੋਗੀ, ਮੁੱਲ-ਅਧਾਰਿਤ ਰਾਜਨੀਤੀ ਦੇ ਪ੍ਰਤੀਕ ਅਤੇ ਕੁਸ਼ਲ ਪ੍ਰਸਾਸ਼ਕ ਸਨ। ਉਨ੍ਹਾਂ ਦੀ ਸਖਸ਼ੀਅਤ ਰਾਸ਼ਟਰਵਾਦੀ ਅਤੇ ਦੂਰਦਰਸ਼ੀ ਸੀ। ਪੰਜ ਦਿਹਾਕਿਆਂ ਦੇ ਉਨ੍ਹਾ ਦੇ ਸਿਆਸੀ ਜੀਵਨ ਵਿੱਚ ਉਨ੍ਹਾਂ ਦੇ ਕਠੋਰ ਮਿਹਨਤ ਅਤੇ ਨੀਤੀਆਂ ਨੇ ਹਰਿਆਣਾ ਨੂੰ ਨਵੀਂ ਪਹਿਚਾਣ ਦਿਵਾਈ।
ਮੁੱਖ ਮੰਤਰੀ ਨੇ ਕਿਹਾ ਕਿ ਚੌਧਰੀ ਬੰਸੀਲਾਲ ਦਾ ਯੋਗਦਾਨ ਅਤੇ ਉਨ੍ਹਾਂ ਦੀ ਦੂਰਦਰਸ਼ੀ ਨੀਤੀਆਂ ਹਮੇਸ਼ਾ ਸਾਡਾ ਮਾਰਗਦਰਸ਼ਨ ਕਰਦੀ ਰਹਿਣਗੀਆਂ।