Friday, November 20, 2026
BREAKING NEWS
• ਭਾਰਤੀ ਮੂਲ ਦੀ ਮਾਡਲ ਨਵਜੌਤ ਕੌਰ ਨੇ ਪੰਜਾਬੀਆਂ ਦਾ ਮਾਣ ਵਧਾਇਆ • ਹਰਦਿਆਲ ਸਿੰਘ ਕੰਬੋਜ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ • ਮੁੱਖ ਮੰਤਰੀ ਤੀਰਥ ਯਾਤਰਾ ਦੀਆਂ ਦੋ ਬੱਸਾਂ ਦੀ ਤਰਨ ਤਾਰਨ ਵਿੱਚ ਟੱਕਰ; 4 ਦੀ ਮੌਤ, 18 ਜ਼ਖ਼ਮੀ • ਐਡਵੋਕੇਟ ਧਾਮੀ ਦੇ ਸਿਰ ਸਜ ਸਕਦਾ ਹੈ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦਾ ਤਾਜ਼ • ਅਵਾਰਾ ਪਸ਼ੂ ਨੇ ਲਈ ਨੌਜਵਾਨ ਦੀ ਜਾਨ  • ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ, 7 ਕਰੋੜ ਰੁਪਏ ਮੰਗੇ • ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਸਰਾਏ ਬਨਜਾਰਾ ਨੇੜੇ ਟਰੇਨ ਦੇ ਡੱਬਿਆਂ ਨੂੰ ਅੱਗ ਲੱਗਣ ਦੀ ਘਟਨਾ ਦਾ ਜਾਇਜ਼ਾ • ਸਾਲ 2030 ਵਿੱਚ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ : ਭਗਵੰਤ ਸਿੰਘ ਮਾਨ • ਆਮ ਆਦਮੀ ਪਾਰਟੀ ਦੇ ਦੋ ਮੌਜੂਦਾ ਵਿਧਾਇਕਾਂ ਵੱਲੋਂ ਅਸਤੀਫਾ • ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ 

Malwa

ਆਸਾ ਵਰਕਰਾਂ ਦਾ ਰੋਸ ਧਰਨਾ ਦੁਜੇ ਦਿਨ ਵੀ ਰਿਹਾ ਜਾਰੀ

August 26, 2025 10:20 PM
SehajTimes

ਮਾਲੇਰਕੋਟਲਾ : ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਵੱਲੋਂ ਆਪਣੀਆਂ ਲਮਕ ਅਵਸਥਾਂ ਵਿਚ ਪੈਈਆ ਹੱਕੀ ਮੰਗਾਂ ਨੂੰ ਮਨਾਉਣ ਲਈ ਉਲੀਕੇ ਪ੍ਰੋਗਰਾਮ ਅਨੁਸਾਰ ਪੂਰੇ ਪੰਜਾਬ ਵਿਚ ਅੱਜ ਬਾਰਿਸ਼ ਕਾਰਣ ਕੋਈ ਵੀ ਪ੍ਰਵਾਹ ਨਹੀਂ ਕੀਤੇ ਬਿਨਾਂ ਆਪਣੇ ਮੋਰਚੇ ਬਣਾ ਕਿ ਡਟੇ ਰਹੀਆ। ਜ਼ਿਲ੍ਹਾ ਹਸਪਤਾਲ ਮਾਲੇਰਕੋਟਲਾ ਵੀ ਜਸਵੀਰ ਕੌਰ ਕੁੱਪ ਕਮਰਜਹਾਨ ਮਲੇਰਕੋਟਲਾ ਤੇ ਹਰਦੀਪ ਕੌਰ ਭੁਰਥਲਾ ਦੀ ਅਗਵਾਈ ਵਿੱਚ ਦੂਸਰੇ ਦਿਨ ਵੀ . ਸਿਲਵਰ ਹਸਪਤਾਲ ਮਲੇਰਕੋਟਲਾ ਤੇ ਜਿਲੇ ਦੀਆਂ ਸਮੂਹ ਆਸ਼ਾ ਤੇ ਫੈਸੀਲਿਟੇਟਰਜ਼ ਵੱਲੋਂ ਪੰਜਾਬ ਸਰਕਾਰ ਦੇ ਝੂਠੇ ਬਾਆਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਬੁਲਾਰਿਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਮੰਗਾਂ ਯਾਦ ਕਰਾਉਣ ਲਈ ਚਲਦੀ ਸਟੇਜ ਤੋ ਲਗਾਤਾਰ ਬਾਰ-ਬਾਰ ਅਲਾਉਸ ਕੀਤਾ ਗਿਆ। ਉਹਨਾਂ ਆਪਣੇ ਪ੍ਰੈਸ ਬਿਆਨ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਦੀ ਪਾਰਟੀ ਵਾਲੀ ਪੰਜਾਬ ਸਰਕਾਰ ਪੰਜਾਬ ਭਰ ਦੀਆਂ ਵਰਕਰਾਂ ਨਾਲ ਵਾਅਦਾ ਖਿਲਾਫੀ ਵਾਲੇ ਸਲੂਕ ਕਰ ਰਹੀ ਹੈ।ਆਮ ਆਦਮੀ ਦੀ ਸਰਕਾਰ ਦੇ ਸਾਢੇ ਤਿੰਨ ਸਾਲ ਦਾ ਸਮਾ ਬੀਤ ਜਾਣ ਦੇ ਦੌਰਾਨ ਵਰਕਰਾਂ ਦੀਆਂ ਮੰਗਾਂ ਮੁਸ਼ਕਲਾਂ ਦੇ ਹਜ਼ਾਰਾਂ ਮੰਗ ਪੱਤਰ ਪੰਜਾਬ ਸਰਕਾਰ ਪਾਸ ਪਹੁੰਚ ਚੁੱਕੇ ਹਨ। ਪ੍ਰੰਤੂ ਕਿਸੇ ਵੀ ਮੰਗ ਪੱਤਰ ਨੂੰ ਅਮਲਾ ਜਾਮਾ ਨਹੀ ਪਹਿਨਾਇਆ ਗਿਆ।ਸੋ ਵਰਕਰਜ ਦੀ ਆਨ ਅਤੇ ਸਾਨ ਦੇ ਬਿੱਲਕੁਲ ਖਿਲਾਫ ਹੈ।ਅਤੇ ਮੰਗਾਂ ਅਤੇ ਮੁਸ਼ਕਲਾਂ ਦੇ ਬਿੱਲਕੁਲ ਉਲਟ ਹੈ। ਵਰਕਰਾਂ ਨੂੰ ਸਿਹਤ ਵਿਭਾਗ ਵਿਚ ਭਰਤੀ ਤੋ ਲੈ ਕਿ ਹੁਣ ਤੱਕ ਮਹਿਕਮੇ ਦੇ ਕੰਮ ਲੈ ਕਿ ਹੁਣ ਤੱਕ ਲੁੱਟਿਆ ਅਤੇ ਕੁੱਟਿਆਂ ਹੀ ਗਿਆ ਹੈ।ਲਮਕ ਅਵਸਥਾਂ ਵਾਲੀਆਂ ਮੰਗਾ ਉਜ਼ਰਤਾਂ ਦੇ ਕਨੂੰਨ ਲਾਗੂ ਕਰਦਿਆਂ ਛੇਵੇ ਪੇ ਕਮਿਸ਼ਨ ਤੇ ਘੱਟੋ ਘੱਟ 26000/ਰੁਪਏ ਦੇ ਕਿ ਰੈਗੂਲਰ ਕਰਨ,ਕੱਟੇ ਭੱਤੇ ਬਹਾਲ ਕਰਨ, ਫੈਸੀਲਿਟੇਟਰਜ਼ ਨੂੰ ਟੂ ਮਨੀ ਦੁਗਣਾ ਕਰਨਾ, ਕੇਂਦਰ ਤੋ ਮਿਲਣ ਵਾਲਾ ਇਕ ਹਜ਼ਾਰ ਨੂੰ 10ਹਜਾਰ ਕਰਨਾ, ਅਰਬਨ ਏਰੀਏ ਵਿੱਚ ਫੈਸੀਲਿਟਟਰਜ ਭਰਤੀ ਕਰਨਾਂ,ਸੇਵਾ ਮੁਕਤ ਹੋਣ ਤੇ ਗੁਆਂਢੀ ਦੇਸ ਹਰਿਆਣਾ ਦੀ ਤਰਜ ਤੇ ਪੰਜ ਲੱਖ ਰੁਪਏ ਸਹਾਇਤਾ ਫੰਡ ਤੇ ਪੈਨਸ਼ਨ ਦਾ ਪ੍ਰਬੰਧ,ਮਿਲਣ ਵਾਲਾ ਫਿੱਕਸ ਭੱਤੇ ਨੂੰ ਕੀਤੇ ਵਾਅਦੇ ਅਨੁਸਾਰ 2500/ਰੁਪਏ ਨੂੰ 10ਹਜਾਰ ਕਰਨਾ, ਮੰਨੀਆ ਮੰਗਾਂ ਪ੍ਰਸੂਤੀ ਛੁੱਟੀ, ਟੇਬ ਦਾ ਨੋਟੀਫਿਕੇਸ਼ਨ ਜਾਰੀ ਕਰਨ, ਰਹਿੰਦਿਆਂ ਜ਼ਿਲਿਆਂ ਵਿਚ ਮੋਬਾਈਲ ਸਿੱਮ ਪ੍ਰਾਪਤ ਕਰਾਉਣਾ ਆਦਿ ਮੰਗਾਂ ਮੰਨਣ ਲਈ ਪੰਜਾਬ ਸਰਕਾਰ ਨੇੜਤਾ ਲਈ ਤਿਆਰ ਨਹੀ।ਇਸ ਲਈ ਵਰਕਰਾਂ ਵਿੱਚ ਇਹ ਰੋਸ ਪ੍ਰਦਰਸ਼ਨ ਇੱਕ ਲਹਿਰ ਬਣ ਗਈ ਹੈ। ਮੋਰਚੇ ਵਿਚ ਅਪੀਲ ਕੀਤੀ ਗਈ ਕਿ ਜੇਕਰ ਸਾਡੀਆਂ ਮੰਗਾ ਵੱਲ ਹੁਣ ਵੀ ਧਿਆਨ ਨਾ ਦਿੱਤਾ ਗਿਆ ਤਾ ਇਹ ਮੰਗਾਂ ਅਤੇ ਮੁਸ਼ਕਲਾਂ ਦਾ ਹੱਲ ਕਰਾਉਣ ਲਈ ਜੰਗ ਦੇ ਮੈਦਾਨ ਵਿੱਚ ਉਤਰੇ ਕਾਫਲੇ ਅੱਗੇ ਵਾਧੇ ਜਾਣਗੇ। ਪੰਜਾਬ ਸਰਕਾਰ ਇਸ ਦੇ ਸਿੱਟਿਆਂ ਦੀ ਖੁਦ ਜ਼ਿੰਮੇਵਾਰ ਹੋਵੇਗੀ। ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਸਾਥੀ ਸਿਮਰਨਪ੍ਰੀਤ ਕੋਰ ਕਰਮਜੀਤ ਕੌਰ ਭੁੱਲਰ ਚਰਨਜੀਤ ਕੌਰ ਅਂਕਬਰ ਬਲਜੀਤ ਕੌਰ ਸਰਬਜੀਤ ਕੌਰ ਅਮਰਜੀਤ ਕੌਰ ਕੌਸਰ ਬੇਬਲੀ ਲਸਮੀ ਬੰਦਨ ਕੁਲਦੀਪ ਕੌਰ ਰਜਨਦੀਪ ਰਾਣੋਂ ਆਦਿ ਆਸ਼ਾ ਵਰਕਰਾਂ ਹਾਜ਼ਰ ਸਨ।

Have something to say? Post your comment

More in Malwa

ਡਿਪਟੀ ਕਮਿਸ਼ਨਰ ਵੱਲੋਂ ਭਾਖੜਾ ਨਹਿਰ ’ਤੇ ਪਟਿਆਲਾ ਬਾਈਪਾਸ ਨੇੜੇ ਪੁਲ ਟੁੱਟਣ ਦੀ ਘਟਨਾ ਦਾ ਜਾਇਜ਼ਾ, ਜਾਨੀ ਨੁਕਸਾਨ ਤੋਂ ਬਚਾਅ

ਭਗਵੰਤ ਸਿੰਘ ਮਾਨ ਵੱਲੋਂ ਆਨਲਾਈਨ ਜਨਗਣਨਾ ਦੇ ਦੂਜੇ ਪੜਾਅ ਦੀ ਸ਼ੁਰੂਆਤ

ਇੱਕ ਲੱਖ ਰੈਪਰਾਂ ਤੋਂ ਲੈ ਕੇ ਰਾਜ-ਪੱਧਰੀ ਲਹਿਰ ਤੱਕ: ਪੰਜਾਬ ਦੇ ਨੌਜਵਾਨ "ਪਲਾਸਟਿਕ ਚੈਂਪੀਅਨ" ਅਗਵਾਈ ਕਰਨ ਲੱਗੇ

ਅਵਾਰਾ ਪਸ਼ੂ ਨੇ ਲਈ ਨੌਜਵਾਨ ਦੀ ਜਾਨ 

2027 ਵਿੱਚ ਲੋਕ ਮੁੜ ‘ਆਪ’ ਦੀ ਸਰਕਾਰ ਬਣਾ ਕੇ ਪੰਜਾਬ ਦਾ ਵਿਕਾਸ ਜਾਰੀ ਰੱਖਣਗੇ : ਭਗਵੰਤ ਸਿੰਘ ਮਾਨ

ਦੋ ਰੋਜ਼ਾ ਚੌਥੀ ਕੈਡੇਟ ਜੂਨੀਅਰ ਸਟੇਟ ਕੁਰਾਸ਼ ਚੈਂਪੀਅਨਸ਼ਿਪ ਕਰਵਾਈ

ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ , ਨਿਹੋਲਕਾ ਅਤੇ ਰਤਨਗੜ੍ਹ ਸਿੰਬਲ ਵਿਖੇ ਦਿਖਾਈ ਗਈ

ਸ੍ਰੀ ਹਨੂੰਮਾਨ ਪ੍ਰਗਟਯੋਤਸਵ ਮੌਕੇ ਪਟਿਆਲਾ ਵਿਖੇ ਧਾਰਮਿਕ ਸਮਾਗਮ ਅਤੇ ਵਿਸ਼ਾਲ ਭੰਡਾਰੇ ਦਾ ਆਯੋਜਨ

ਲੋਕ ‘ਆਪ’ ਨੂੰ ਪੰਜਾਬ ਦਾ ਵਿਕਾਸ ਜਾਰੀ ਰੱਖਣ ਲਈ ਇਕ ਹੋਰ ਮੌਕਾ ਦੇਣਗੇ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਰਾਜਾ ਬੀਰਕਲਾਂ ਦੇ ਘਰ ਪੁੱਜੇ ਮੈਡਮ ਹੇਨਾ ਕਾਮਰੇ