ਕੱਲ ਸਿਰਸਾ ਵਿੱਚ ਸਮੀਖਿਆ ਮੀਟਿੰਗ ਦੌਰਾਨ ਮਾਮਲਾ ਆਇਆ ਸੀ ਨੋਟਿਸ ਵਿੱਚ
ਸਿਰਸਾ ਜਿਲ੍ਹਾ ਦੇ ਨਸ਼ਾ ਮੁਕਤ ਐਲਾਨ 173 ਪਿੰਡਾਂ ਦੀ ਮੁੜ ਸਮੀਖਿਆ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੂਬੇ ਨੂੰ ਨਸ਼ਾ- ਮੁਕਤ ਕਰਨ ਦੇ ਆਪਣੇ ਸੰਕਲਪ ਲਈ ਪ੍ਰਤੀਬੱਧ ਹਨ। ਸਿਰਸਾ ਜਿਲ੍ਹਾ ਦੇ ਨਾਂਥੂਸਰੀ ਚੌਪਟਾ ਪੁਲਿਸ ਥਾਨਾ ਤਹਿਤ ਆਉਣ ਵਾਲੇ ਪਿੰਡ ਨਹਿਰਾਨਾ ਵਿੱਚ ਨਸ਼ਾ ਕਾਰਨ ਇੱਕ ਯੁਵਕ ਦੀ ਮੌਤ ਦੀ ਖਬਰ ਦੇ ਮਾਮਲੇ ਵਿੱਚ ਥਾਨਾ ਦੇ ਐਸਐਚਓ ਨੂੰ ਲਾਇਨ ਹਾਜਰ ਕਰ ਦਿੱਤਾ ਹੈ, ਨਾਲ ਹੀ ਸਿਰਸਾ ਜਿਲ੍ਹਾ ਦੇ ਨਸ਼ਾ ਮੁਕਤ ਐਲਾਨ 173 ਪਿੰਡਾਂ ਦੀ ਮੁੜ ਸਮੀਖਿਆ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਮੁੱਖ ਮੰਤਰੀ ਐਤਵਾਰ ਨੂੰ ਸਿਰਸਾ ਜਿਲ੍ਹਾ ਦੇ ਡਬਵਾਲੀ ਕਸਬਾ ਵਿੱਚ ਯੂਥ ਮੈਰਾਥਨ ਨੂੰ ਹਰੀ ਝੰਡੀ ਦਿਖਾਉਣ ਪਹੁੰਚੇ ਸਨ। ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਕੇ ਇਸ ਜਿਲ੍ਹਾ ਵਿੱਚ ਚੱਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਨੋਟਿਸ ਵਿੱਚ ਆਇਆ ਕਿ ਇੱਕ ਅਖਬਾਰ ਵਿੱਚ ਨਸ਼ਾ ਮੁਕਤ ਐਲਾਨ ਪਿੰਡ ਨਹਿਰਾਨਾ ਵਿੱਚ ਨਸ਼ੇ ਨਾਲ ਇੱਕ ਯੁਵਕ ਦੀ ਮੌਤ ਦੀ ਖਬਰ ਛਪੀ ਹੈ।
ਮੁੱਖ ਮੰਤਰੀ ਨੇ ਇਸ ਖਬਰ 'ਤੇ ਸਖਤ ਐਕਸ਼ਨ ਲੈਂਦੇ ਹੋਏ ਨਾਥੁਸਰੀ ਚੌਪਟਾ ਦੇ ਐਸਐਚਓ (ਸਟੇਸ਼ਨ ਹਾਊਸ ਆਫਿਸਰ) ਨੂੰ ਤੁਰੰਤ ਪ੍ਰਭਾਵ ਨਾਲ ਥਾਨਾ ਵਿੱਚ ਰਿਲੀਵ ਕਰ ਕੇ ਸਿਰਸਾ ਪੁਲਿਸ ਲਾਇਨ ਵਿੱਚ ਲਾਇਨ-ਹਜਾਰ ਕਰਨ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਸਿਰਸਾ ਜਿਲ੍ਹਾ ਦੇ ਨਸ਼ਾ ਮੁਕਤ ਐਲਾਨ 173 ਪਿੰਡਾਂ ਦੀ ਵੀ ਮੁੜ ਤੋਂ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿ ਇਹ ਜਾਂਚ ਕੀਤੀ ਜਾਵੇ ਕਿ ਨਸ਼ਾ ਮੁਕਤ ਪਿੰਡਾਂ ਵਿੱਚ ਫਿਰ ਤੋਂ ਨਸ਼ੇ ਦੀ ਸਪਲਾਈ ਤਾਂ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪੁਲਿਸ ਨੂੰ ਇੰਨ੍ਹਾਂ ਪਿੰਡਾਂ ਵਿੱਚ ਅਵੈਧ ਤੌਰ 'ਤੇ ਵਿਕਨ ਵਾਲੀ ਡਰੱਗ 'ਤੇ ਪੈਨੀ ਨਜਰ ਰੱਖਣ ਦੇ ਵੀ ਨਿਰਦੇਸ਼ ਦਿੱਤੇ ਹਨ ਅਤੇ ਕਿਹਾ ਹੈ ਕਿ ਨਸ਼ਾ ਮੁਕਤ ਐਲਾਨ ਪਿੰਡਾਂ ਵਿੱਚ ਮੁੜ ਡਰੱਗ ਦੀ ਵਿਕਰੀ ਅਤੇ ਸਪਲਾਈ ਨਹੀਂ ਹੋਣੀ ਚਾਹੀਦੀ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨਸ਼ਾ ਤਸਕਰਾਂ 'ਤੇ ਲਗਾਤਾਰ ਸ਼ਿਕੰਜਾ ਕਸ ਰਹੀ ਹੈ। ਸਮਾਜ ਨੂੰ ਇਸ ਬੁਰਾਈ ਤੋਂ ਮੁਕਤ ਕਰਨ ਲਈ ਪੁਲਿਸ, ਸਿਹਤ ਵਿਭਾਗ, ਸਿਖਿਆ ਵਿਭਾਗ ਅਤੇ ਸਮਾਜਿਕ ਅਦਾਰਿਆਂ ਦੇ ਵਿੱਚ ਤਾਲਮੇਲ ਸਥਾਪਿਤ ਕੀਤਾ ਜਾ ਰਿਹਾ ਹੈ। ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਨ ਲਈ ਇੱਕ ਸਪੈਸ਼ਲ ਟਾਸਕ ਫੋਰਸ ਦਾ ਗਠਨ ਵੀ ਕੀਤਾ ਹੈ।
ਉਨ੍ਹਾਂ ਨੇ ਦਸਿਆ ਕਿ ਨਸ਼ਾ ਮੁਕਤ ਤੇ ਪੁਨਰਵਾਸ ਲਈ ਹਰਿਆਣਾ ਵਿੱਚ 162 ਨਸ਼ਾ ਮੁਕਤ ਕੇਂਦਰ ਖੋਲੇ ਗਏ ਹਨ। ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੀ ਨਸ਼ਾ ਮੁਕਤ ਵਾਰਡ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, 13 ਜਿਲ੍ਹਿਆਂ ਦੇ ਸਿਵਲ ਹਸਪਲਾਤਾਂ ਵਿੱਚ ਨਸ਼ਾ ਮੁਕਤੀ ਕੇਂਦਰ ਬਣਾਏ ਗਏ ਹਨ। ਸੂਬੇ ਵਿੱਚ ਹੁਣ ਤੱਕ 3 ਹਜਾਰ 350 ਪਿੰਡਾਂ ਅਤੇ ਸ਼ਹਿਰਾਂ ਦੇ 876 ਵਾਰਡਾਂ ਨੂੰ ਨਸ਼ਾ ਮੁਕਤ ਐਲਾਨ ਕੀਤਾ ਜਾ ਚੁੱਕਾ ਹੈ।
ਮੁੱਖ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਨਸ਼ਾ ਮੁਕਤੀ ਤੇ ਪੁਨਰਵਾਸ ਲਈ ਪਿੰਡ ਤੇ ਵਾਰਡ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਮਿਸ਼ਨ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ। ਬੱਚਿਆਂ ਅਤੇ ਨੌਜੁਆਨਾਂ ਨੂੰ ਨਸ਼ੇ ਦੀ ਬੁਰਾਈ ਤੋਂ ਬਚਾਉਣ ਲਈ ਇੱਕ ਪ੍ਰੋਗਰਾਮ ਧਾਕੜ ਸਕੂਲ, ਕਾਲਜ, ਯੁਨੀਵਰਸਿਟੀ ਅਤੇ ਹੋਰ ਵਿਦਿਅਕ ਅਦਾਰਿਆਂ ਦੇ ਪੱਧਰ 'ਤੇ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਨਸ਼ੀਲੇ ਪਦਾਰਥ ਦੀ ਤਸਕਰੀ ਅਤੇ ਵਿਕਰੀ 'ਤੇ ਪ੍ਰਭਾਵੀ ਢੰਗ ਨਾਲ ਰੋਕ ਲਗਾਉਣ ਲਈ ਹਰਿਆਣਾ ਵਿੱਚ ਜਿਲ੍ਹਾ, ਰੇਂਜ ਅਤੇ ਸੂਬਾ ਪੱਧਰ 'ਤੇ ਏਂਟੀ ਨਾਰਕੋਟਿਕਸ ਸੈਲਸ ਸਥਾਪਿਤ ਕੀਤੇ ਗਏ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਮਾਜ ਦੇ ਸਾਰੇ ਵਰਗਾਂ ਤੋਂ ਨਸ਼ਾ ਮੁਕਤ ਸੂਬਾ ਬਨਾਉਣ ਵਿੱਚ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਉਦੋਂ ਤੱਕ ਸਫਲ ਨਹੀਂ ਹੋ ਸਕਦੀ, ਜਦੋਂ ਤੱਕ ਸਮਾਜ ਦਾ ਹਰ ਵਰਗ ਇਸ ਵਿੱਚ ਸਹਿਭਾਗੀ ਨਾ ਬਣੇ।