ਚੰਡੀਗੜ੍ਹ : ਹਰਿਆਣਾ ਵਿਧਾਨਸਭਾ ਨੇ ਅੱਜ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ 'ਤੇ ਉਨ੍ਹਾਂ ਨੂੰ ਭਾਵਭੀਨੀ ਸ਼ਰਧਾਂਜਲੀ ਅਰਪਿਤ ਕਰਨ ਲਈ ਸਭ ਦੀ ਸਹਿਮਤੀ ਲਈ ਇੱਕ ਪ੍ਰਸਤਾਵ ਪਾਰਿਤ ਕੀਤਾ।
ਇਹ ਪ੍ਰਸਤਾਵ ਅੱਜ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਪੇਸ਼ ਕੀਤਾ ਗਿਆ।
ਪ੍ਰਸਤਾਵ ਪੜਦੇ ਹੋਏ ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਇਹ ਸਾਲ ਨੌਵੇਂ ਸਿੱਖ ਗੁਰੂ ਅਤੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਜੈਯੰਤੀ ਹੈ। ਇਹ ਸਦਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਵੱਲੋਂ ਵਿਸ਼ਵਾਸ ਅਤੇ ਜ਼ਮੀਰ ਦੀ ਸੁਤੰਤਰਤਾ ਦੇ ਅਧਿਕਾਰ ਦੀ ਰੱਖਿਆ ਲਈ ਨਵੰਬਰ 1675 ਵਿੱਚ, ਦਿੱਲੀ ਦੇ ਚਾਂਦਨੀ ਚੌਕ ਵਿੱਚ ਦਿੱਤੇ ਗਏ ਜੀਵਨ ਦੇ ਸਰਵੋਚ ਬਲਿਦਾਨ ਨੂੰ ਯਾਦ ਕਰਦਾ ਹੈ। ਉਨ੍ਹਾਂ ਦੇ ਸਮਰਪਿਤ ਸਿੱਖ-ਭਾਈ ਮਤੀ ਦਾਸ ਜੀ ਨੂੰ ਜਿੰਦੇਂ-ਜੀਅ ਦੀ ਆਰੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂਈ ਵਿੱਚ ਲਪੇਟ ਕੇ ਜਲਾ ਦਿੱਤਾ ਗਿਆ ਅਤੇ ਭਾਈ ਦਿਆਲਾ ਜੀ ਨੂੰ ਗਰਮ ਪਾਣੀ ਦੀ ਕੜ੍ਹਾਈ ਵਿੱਚ ਜਿੰਦੇ ਉਬਾਲਿਆ ਗਿਆ ਸੀ। ਇੰਨ੍ਹਾਂ ਨੇ ਅਟੁੱਟ ਭਰੋਸੇ ਦੇ ਨਾਲ ਸ਼ਹਾਦਤ ਨੂੰ ਗਲੇ ਲਗਾਇਆ। ਇਹ ਉਨ੍ਹਾਂ ਦੇ ਬਲਿਦਾਨ, ਹਿੰਮਤ, ਧਾਰਮਿਕਤਾ ਅਤੇ ਅਡੋਲ ਵਫ਼ਾਦਾਰੀ ਦਾ ਪ੍ਰਤੀਕ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸਦਨ ਇਹ ਵੀ ਯਾਦ ਕਰਦਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਆਪਣੀ ਜਾਨ ਮਨੁੱਖਤਾ ਦੇ ਮਾਣ-ਸਨਮਾਨ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਕੁਰਬਾਨ ਕੀਤੀ ਸੀ। ਕਸ਼ਮੀਰੀ ਪੰਡਿਤ ਧਰਮ ਬਦਲਣ 'ਤੇ ਜਦੋਂ ਗੁਰੂ ਸਾਹਿਬ ਕੋਲ ਮਦਦ ਦੀ ਗੁਹਾਰ ਲਗਾਉਣ ਆਨੰਦਪੁਰ ਸਾਹਿਬ, ਆਏ ਉਦੋਂ ਗੁਰੂ ਸਾਹਿਬ ਨੇ ਆਪਣਾ ਬਲਿਦਾਨ ਦੇ ਕੇ ਧਰਮ ਦੀ ਰੱਖਿਆ ਦਾ ਫੈਸਲਾ ਲਿਆ ਤਾਂ ਜੋ ਉਹ ਸਨਮਾਨ ਨਾਲ ਜੀ ਸਕਣ।
ਸੌਭਾਗ ਨਾਲ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਹਰਿਆਣਾ ਨਾਲ ਡੁੰਘਾ ਜੁੜਾਵ ਰਿਹਾ। ਆਪਣੀ ਯਾਤਰਾਵਾਂ ਦੌਰਾਨ ਗੁਰੂ ਸਾਹਿਬ ਨੇ ਕੁਰੂਕਸ਼ੇਤਰ, ਪਿਹੋਵਾ, ਕੈਥਲ, ਜੀਂਦ, ਅੰਬਾਲਾ, ਚੀਕਾ ਅਤੇ ਰੋਹਤਕ ਵਿੱਚ ਆ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਅਤੇ ਸਚਾਈ, ਸਹਿਨਸ਼ੀਲਤਾ ਅਤੇ ਨਿਡਰਤਾ ਦਾ ਸੰਦੇਸ਼ ਫੈਲਾਇਆ। ਇੰਨ੍ਹਾਂ ਥਾਂਵਾਂ 'ਤੇ ਸਥਿਤ ਪਵਿੱਤਰ ਗੁਰੂਦੁਆਰੇ, ਜਿਵੇਂ ਕਿ ਜੀਂਦ ਵਿੱਚ ਗੁਰੂਦੁਆਰਾ ਸ਼੍ਰੀ ਧਮਤਾਨ ਸਾਹਿਬ ਅਤੇ ਗੁਰੂਦੁਆਰਾ ਸ਼੍ਰੀ ਮੰਜੀ ਸਾਹਿਬ, ਅੰਬਾਲਾ ਵਿੱਚ ਗੁਰੂਦੁਆਰਾ ਸ਼ੀਸ਼ਗੰਜ ਸਾਹਿਬ, ਉਨ੍ਹਾਂ ਦੇ ਆਸ਼ੀਰਵਾਦ ਦੀ ਸਾਨੂੰ ਯਾਦ ਦਿਵਾਉਂਦੇ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਸਦਨ ਭਾਈ ਜੈਤਾ ਜੀ ਦੀ ਵਿਸ਼ੇਸ਼ ਭੂਮਿਕਾ ਨੂੰ ਸ਼ੁਕਰਗੁਜਾਰੀ ਨਾਲ ਯਾਦ ਕਰਦਾ ਹੈ, ਜਿਨ੍ਹਾਂ ਨੇ ਬੇਮਿਸਾਲ ਹਿੰਮਤ ਦੇ ਨਾਲ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਕੱਟੇ ਹੋਈ ਸ਼ੀਸ਼ ਨੂੰ ਦਿੱਲੀ ਤੋਂ ਆਨੰਦਪੁਰ ਸਾਹਿਬ ਤੱਕ ਪਹੁੰਚਾਇਆ ਸੀ। ਇਤਹਾਸਿਕ ਵੇਰਵੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਸ ਪਵਿੱਤਰ ਯਾਤਰਾ ਦੌਰਾਨ, ਭਾਈ ਜੈਤਾ ਜੀ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਤੋਂ ਹੋ ਕੇ ਗਏ ਸਨ, ਇੰਨ੍ਹਾਂ ਵਿੱਚ ਸੋਨੀਪਤ ਦੇ ਕੋਲ ਪਿੰਡ ਬੜਖਾਲਸਾ, ਕਰਨਾਲ, ਅੰਬਾਲਾ ਸ਼ਾਮਿਲ ਹਨ। ਉਸ ਸਮੇਂ ਉਨ੍ਹਾਂ ਨੂੰ ਲੋਕਾਂ ਦਾ ਭਾਰੀ ਸਹਿਯੋਗ ਪ੍ਰਾਪਤ ਹੋਇਆ। ਇਸ ਤੋਂ ਗੁਰੂ ਸਾਹਿਬ ਦੀ ਸ਼ਹਾਦਤ ਦੀ ਵਿਰਾਸਤ ਦੇ ਨਾਲ ਹਰਿਆਣਾ ਦਾ ਇੱਕ ਸਥਾਈ ਗਠਜੋੜ ਸਥਾਪਿਤ ਕਰਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸਦਨ ਸੋਨੀਪਤ ਜ਼ਿਲ੍ਹਾ ਦੇ ਪਿੰਡ ਬੜਖਾਲਸਾ ਦੇ ਸ਼ਹੀਦ ਕੁਸ਼ਾਲ ਸਿੰਘ ਦਹੀਆ ਦੇ ਸਰਵੋਚ ਬਲਿਦਾਨ ਨੂੰ ਵੀ ਯਾਦ ਕਰਦਾ ਹੈ। ਇਤਹਾਸਿਕ ਵੇਰਵੇ ਅਨੁਸਾਰ, ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ੀਸ਼ ਨੂੰ ਲੈ ਕੇ ਜਾਂਦੇ ਹੋਏ ਭਾਈ ਜੈਤਾ ਜੀ ਨੂੰ ਜਦੋਂ ਬੜਖਾਲਸਾ ਪਿੰਡ ਵਿੱਚ ਮੁਗਲ ਸੇਨਾ ਨੇ ਘੇਰ ਲਿਆ ਸੀ, ਉਦੋਂ ਸ਼੍ਰੀ ਕੁਸ਼ਾਲ ਸਿੰਘ ਦਹੀਆ ਨੇ ਆਪਣੇ ਸ਼ੀਸ਼ ਦਾ ਬਲਿਦਾਨ ਦਿੱਤਾ। ਇਸ ਦੇ ਫੱਲਸਰੂਪ ਹੀ ਗੁਰੂ ਜੀ ਦਾ ਸ਼ੀਸ਼ ਆਨੰਦਪੁਰ ਸਾਹਿਬ ਲੈ ਜਾਇਆ ਜਾ ਸਕਿਆ। ਇਹ ਸਦਨ ਸ਼ਹੀਦ ਕੁਸ਼ਾਲ ਸਿੰਘ ਦਹੀਆ ਨੂੰ ਭਾਵਭਿਨੀ ਸ਼ਰਧਾਂਜਲੀ ਭੇਂਟ ਕਰਦਾ ਹੈ।
ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਕੁਸ਼ਾਲ ਸਿੰਘ ਦਹੀਆ ਦੀ ਸ਼ਹਾਦਤ ਨਾ ਸਿਰਫ ਸਾਡੇ ਰਾਸ਼ਟਰੀ ਇਤਿਹਾਸ ਦਾ ਇੱਕ ਗੌਰਵਸ਼ਾਲੀ ਅਧਿਆਏ ਹੈ, ਸਗੋ ਜ਼ੁਲਮ ਅਤੇ ਜ਼ੁਲਮ ਦੇ ਵਿਰੁੱਧ ਵਿਰੋਧ ਦਾ ਇੱਕ ਸਾਰਵਭੌਕਿਮ ਪ੍ਰਤੀਕ ਵੀ ਹੈ। ਉਨ੍ਹਾਂ ਦੀ ਹਿੰਮਤ ਮਨੁੱਖਤਾ ਨੂੰ ਨਿਆਂ, ਸਚਾਈ ਅਤੇ ਧਰਮ ਲਈ ਖੜੇ ਹੋਣ ਦੇ ਲਈ ਪੇ੍ਰਰਿਤ ਕਰਦੀ ਹੈ। ਇਹ ਸਦਨ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸਰਵੋਚ ਬਲਿਦਾਨ ਨੂੰ ਸ਼ਰਧਾਪੂਰਵਕ ਨਮਨ ਕਰਦਾ ਹੈ ਅਤੇ ਉਨ੍ਹਾਂ ਦੇ ਬਲਿਦਾਨ ਦੇ 350ਵੇੇਂ ਸ਼ਹੀਦੀ ਸਾਲ ਨੂੰ ਗਰਿਮਾਪੂਰਣ ਢੰਗ ਨਾਲ ਮਨਾਉਣ ਦਾ ਪ੍ਰਣ ਕਰਦਾ ਹੈ।
ਇਸ ਸਦਨ ਦਾ ਮੰਨਣਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਬਲਿਦਾਨ ਅਤੇ ਯਾਦ ਪ੍ਰਤੀ ਸੱਚੀ ਸ਼ਰਧਾਂਜਲੀ ਵਜੋ ਉਨ੍ਹਾਂ ਦੀ ਅਮਰ ਸਿਖਿਆਵਾਂ ਨੂੰ ਹਰਿਆਣਾ ਸੂਬੇ ਦੇ ਹਰ ਨਾਗਰਿਕ ਤੱਕ ਪਹੁੰਚਾਉਣ ਦੀ ਜਰੂਰਤ ਹੈ ਤਾਂ ਜੋ ਸੂਬੇ ਵਿੱਚ ਆਪਸੀ ਸਹਿਯੋਗ ਅਤੇ ਭਾਈਚਾਰੇ ਦੀ ਗੌਰਵਪੂਰਣ ਪਰੰਪਰਾ ਅਟੁੱਟ ਰਹੇ।