ਸੁਨਾਮ : ਸੂਬਾ ਸਰਕਾਰ ਅਤੇ ਆਯੁਰਵੈਦਿਕ ਵਿਭਾਗ ਵੱਲੋਂ ਸਮਾਜ ਨੂੰ ਤੰਦਰੁਸਤ ਰੱਖਣ ਲਈ ਡਾਇਰੈਕਟਰ ਆਯੁਰਵੇਦਾ ਪੰਜਾਬ ਡਾਕਟਰ ਰਵੀ ਕੁਮਾਰ ਡੂਮਰਾ ਅਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾਕਟਰ ਮਲਕੀਤ ਸਿੰਘ ਘੱਗਾ ਦੇ ਦਿਸ਼ਾ-ਨਿਰਦੇਸਾਂ ਤਹਿਤ ਵਿਸ਼ਾਲ ਮੁਫ਼ਤ ਆਯੂਸ ਕੈਂਪ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਸੁਨਾਮ ਵਿਖੇ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਸੋਮਵਾਰ ਨੂੰ ਅਜੀਤ ਸਿੰਘ ਚੰਦੜ੍ਹ ਮੈਮੋਰੀਅਲ ਧਰਮਸ਼ਾਲਾ ਵਿਖੇ ਸਥਿਤ ਆਯੁਰਵੈਦਿਕ ਸਰਕਾਰੀ ਡਿਸਪੈਂਸਰੀ ਵਿਖੇ ਲਾਏ ਮੁਫ਼ਤ ਆਯੂਸ ਕੈਂਪ ਦਾ ਉਦਘਾਟਨ ਡੀਏਯੂਓ ਸੰਗਰੂਰ ਡਾਕਟਰ ਮਲਕੀਤ ਸਿੰਘ ਘੱਗਾ, ਡਾਕਟਰ ਰਵੀ ਕਾਂਤ ਮਧਾਨ ਸੀਨੀਅਰ ਫਿਜੀਸੀਅਨ ਸੰਗਰੂਰ ਅਤੇ ਸਰਦਾਰਨੀ ਮਨਦੀਪ ਕੌਰ ਚੰਦੜ੍ਹ ਦੁਆਰਾ ਕੀਤਾ ਗਿਆ।
ਕੈਂਪ ਵਿੱਚ ਆਯੁਰਵੈਦਿਕ ਵਿਭਾਗ ਵੱਲੋਂ ਡਾਕਟਰ ਰਵੀ ਕਾਂਤ ਮਧਾਨ, ਡਾਕਟਰ ਰੋਜ਼ੀ, ਡਾਕਟਰ ਦਿਵਿਆ ਬਾਂਸਲ, ਡਾਕਟਰ ਰਮਨਦੀਪ ਕੁਮਾਰ ਅਤੇ ਹੋਮਿਓਪੈਥੀ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਦਵਾਈਆਂ ਦੀ ਵੰਡ ਉਪ-ਵੈਦ ਯੋਗੇਸ਼ ਸ਼ਰਮਾ, ਮਨਪ੍ਰੀਤ ਕੌਰ, ਕੈਲਾਸ਼ ਮਿੱਤਲ ਵੱਲੋਂ ਕੀਤੀ ਗਈ। ਡਾਕਟਰ ਮਲਕੀਤ ਸਿੰਘ ਘੱਗਾ ਨੇ ਆਖਿਆ ਕਿ ਬਿਮਾਰੀ ਦੀ ਹਾਲਤ ਵਿੱਚ ਆਯੂਰਵੇਦ ਪ੍ਰਣਾਲੀ ਰਾਹੀਂ ਇਲਾਜ ਕਰਵਾਉਣਾ ਚਾਹੀਦਾ ਹੈ। ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸਰਕਾਰੀ ਡਿਸਪੈਂਸਰੀਆਂ ਖੋਲੀਆਂ ਗਈਆਂ ਹਨ। ਇਸ ਕੈਪ ਦੌਰਾਨ ਆਯੁਰਵੈਦਿਕ ਵਿਭਾਗ ਵੱਲੋਂ 456 ਮਰੀਜ਼ ਅਤੇ ਹੋਮਿਓਪੈਥਿਕ ਵਿਭਾਗ ਵੱਲੋਂ 119 ਮਰੀਜ਼ ਚੈਕ ਕੀਤੇ ਗਏ। ਕੈਂਪ ਨੂੰ ਸਫ਼ਲ ਬਣਾਉਣ ਲਈ ਨਰੰਜਨ ਸਿੰਘ ਚੋਹਾਨ, ਗੁਰਪ੍ਰੀਤ ਸਿੰਘ ਚੰਦੜ੍ਹ , ਮਨਦੀਪ ਕੌਰ ਚੰਦੜ, ਸੁਭਾਸ਼ ਚੰਦ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਮਾਸਟਰ ਰਾਮ ਸਿੰਘ, ਸੇਵਾ ਮੁਕਤ ਇੰਸਪੈਕਟਰ ਜਸਵਿੰਦਰ ਸਿੰਘ ਵੜੈਚ, ਹਰਦਵਾਰੀ ਲਾਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।