ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਵਿਦੇਸ਼ਾਂ ਵਿੱਚ ਵੀ ਕੌਮਾਂਤਰੀ ਗੀਤਾ ਜੈਯੰਤੀ ਮਹੋਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਸੀ ਲੜੀ ਵਿੱਚ ਇਸ ਵਾਰ ਕੌਮਾਂਤਰੀ ਗੀਤਾ ਜੈਯੰਤੀ ਮਹੋਤਸਵ 12 ਤੋਂ 14 ਸਤੰਬਰ ਨੂੰ ਇੰਡੋਨੇਸ਼ਿਆ ਦੇ ਬਾਲੀ ਵਿੱਚ ਮਨਾਇਆ ਜਾਵੇਗਾ।
ਮੁੱਖ ਮੰਤਰੀ ਐਤਵਾਰ ਨੂੰ ਕੁਰੂਕਸ਼ੇਤਰ ਵਿੱਚ ਗੀਤਾ ਗਿਆਨ ਸੰਸਥਾਨਮ ਵਿੱਚ ਆਯੋਜਿਤ ਕ੍ਰਿਸ਼ਣ-ਕਸ਼ਪ ਕੁਰੂਕਸ਼ੇਤਰ ਤੀਰਥਾਟਨ-ਧਰਮਯਾਤਰਾ ਦੇ ਮੌਕੇ 'ਤੇ ਪ੍ਰਬੁੱਧਜਨਾਂ ਨੂੰ ਸੰਬੋਧਿਤ ਕਰ ਰਹੇ ਸਨ। ਸਮਾਰੋਹ ਦੀ ਅਗਵਾਈ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਕੀਤੀ। ਮੁੱਖ ਮੰਤਰੀ ਨੇ ਗੀਤਾ ਪੂਜਨ ਦੇ ਨਾਲ ਵਿਧੀਵਤ ਰੂਪ ਨਾਲ ਮਸਾਰੋਹ ਦੀ ਸ਼ੁਰੂਆਤ ਕੀਤੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਸ਼ਮੀਰੀ ਹਿੰਦੂ ਸੈਲ ਆਪਣੀ ਖੁਸ਼ਹਾਲ ਸਭਿਆਚਾਰ ਨੂੰ ਬਚਾਉਣ ਅਤੇ ਵਧਾਉਣ ਲਈ ਯਤਨ ਕਰ ਰਿਹਾ ਹੈ। ਇਸ ਦਿਸ਼ਾ ਵਿੱਚ ਨੌਜੁਆਨਾਂ ਨੂੰ ਅੱਗੇ ਲਿਆਏ ਜਾਣ ਦੀ ਜਰੂਰਤ ਹੈ, ਤਾਂ ਜੋ ਉਹ ਆਪਣੇ ਸਭਿਆਚਾਰ ਨਾਲ ਜੁੜਨ ਅਤੇ ਆਪਣੀ ਸਭਿਆਚਾਰ ਰੀਤੀ-ਨੀਤੀ ਨੁੰ ਹੋਰ ਅੱਗੇ ਲੈ ਕੇ ਜਾਣ। ਇਹ ਸਮੇਲਨ ਕਸ਼ਮੀਰ ਦੀ ਖੁਸ਼ਹਾਲ ਵਿਰਾਸਤ ਨੂੰ ਸੰਭਾਲਦਾ ਹੈ, ਜੋ ਭਾਰਤ ਦੀ ਆਤਮਾ ਨਾਲ ਜੁੜਿਆ ਹੈ। ਕੁਰੂਕਸ਼ੇਤਰ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਣ ਨੈ ਗੀਤਾ ਦਾ ਅਰਮ ਸੰਦੇਸ਼ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਕਸ਼ਮੀਰ ਨੇ ਕਈ ਵਿਸਥਾਪਨਾ ਦੀ ਪੀੜਾ ਝੇਲੀ, ਫਿਰ ਵੀ ਕਸ਼ਮੀਰੀ ਹਿੰਦੂਆਂ ਨੇ ਕਰਮ ਨਹੀਂ ਛੱਡਿਆ। 1990 ਤੋਂ ਲੱਖਾਂ ਕਸ਼ਮੀਰੀ ਹਿੰਦੂ ਵਿਸਥਾਪਿਤ ਹੋਏ, ਪਰ ਉਨ੍ਹਾਂ ਦੀ ਵਿਦਿਆ ਅਤੇ ਦ੍ਰਿੜਤਾ ਨੇ ਉਨ੍ਹਾਂ ਨੂੰ ਵਿਸ਼ਵ ਮੰਚ 'ਤੇ ਸਥਾਪਿਤ ਕੀਤਾ। ਇਹ ਉਨ੍ਹਾਂ ਦੇ ਸਮਰੱਥਾ ਦੀ ਤਾਕਤ ਨੂੰ ਦਰਸ਼ਾਉਂਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਸ਼ਮੀਰੀ ਹਿੰਦੂਆਂ ਦੀ ਵੇਦਨਾ ਨੂੰ ਸਮਝਿਆ ਅਤੇ ਵਿਸਥਾਪਿਤਾਂ ਲਈ ਵਿਲੱਖਣ ਯੋਜਨਾਵਾਂ ਬਣਾਈਆ। ਕਸ਼ਮੀਰੀ ਹਿੰਦੂਆਂ ਦੇ ਪੁਨਰਵਾਸ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਕਈ ਅਹਿਮ ਕਦਮ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਅਤੇ ਕੁਰੂਕਸ਼ੇਤਰ ਦਾ ਅਧਿਆਤਮਕ ਸਬੰਧ ਭਾਰਤੀ ਸਭਿਆਚਾਰ ਦੀ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅਨੁਛੇਦ 370 ਅਤੇ ਧਾਰਾ 35-ਏ ਹਟਾ ਕੇ ਅਖੰਡ ਭਾਰਤ ਦਾ ਸਪਨਾ ਪੂਰਾ ਕੀਤਾ, ਜਿਸ ਨਾਲ ਕਸ਼ਮੀਰੀ ਮਹਿਲਾਵਾਂ ਨੂੰ ਸੰਪਤੀ ਦਾ ਅਧਿਕਾਰ ਮਿਲਿਆ। ਕਰੀਬ 2 ਲੱਖ ਕਸ਼ਮੀਰੀ ਹਰਿਆਣਾ ਵਿੱਚ ਰਹਿ ਰਹੇ ਹਨ ਅਤੇ ਵਿਕਾਸ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਹਰਿਆਣਾਂ ਵਿੱਚ ਵਿਸਥਾਪਿਤ ਕਸ਼ਮੀਰੀ ਪਰਿਵਾਰਾਂ ਦੇ ਲਈ ਸਿਖਿਆ ਵਿੱਚ ਰਾਖਵਾਂ ਅਤੇ ਹੇਰੀਟੇਜ ਸਰੰਖਣ 'ਤੇ ਕੰਮ ਹੋ ਰਿਹਾ ਹੈ।
ਉਨ੍ਹਾਂ ਨੇ ਕਸ਼ਮੀਰੀ ਹਿੰਦੂ ਸੈਲ ਹਰਿਆਣਾ ਨੂੰ ਇਸ ਆਯੋਜਨ ਲਈ ਵਧਾਈ ਦਿੱਤੀ ਅਤੇ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਨੂੰ ਨਮਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਗੀਤਾ ਗਿਆਨ ਸੰਸਥਾਨਮ ਪੂਰੀ ਦੁਨੀਆ ਵਿੱਚ ਗੀਤਾ ਦਾ ਸੰਦੇਸ਼ ਫੈਲਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਗੀਤਾ ਦਾ ਨਿਸ਼ਕਾਮ ਕਰਮ ਦਰਸ਼ਨ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦੀ ਪੇ੍ਰਰਣਾ ਦਿੰਦਾ ਹੈ। ਉਨ੍ਹਾ ਨੇ ਆਸ ਜਤਾਈ ਕਿ ਕਸ਼ਮੀਰੀ ਹਿੰਦੂਆਂ ਦਾ ਪੁਨਰਵਾਸ ਹੋਵੇਗਾ ਅਤੇ ਗਿਆਨ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।
ਕਸ਼ਮੀਰ ਦਾ ਅਧਿਆਤਮਿਕ ਅਤੇ ਸਭਿਆਚਾਰਕ ਸਬੰਧ ਕੁਰੂਕਸ਼ੇਤਰ ਦੇ ਨਾਲ ਮਜਬੂਤ ਹੈ - ਗੀਤਾ ਮਨੀਸ਼ੀ
ਕੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਮਹਾਰਾਜ ਨੇ ਕਿਹਾ ਕਿ ਕਸ਼ਮੀਰੀਆਂ ਨੈ ਕੁਰੂਕਸ਼ੇਤਰ ਵਿੱਚ ਆ ਕੇ ਅਧਿਆਤਮਿਕ ਅਤੇ ਸਭਿਆਚਾਰ ਸਬੰਧ ਕੁਰੂਕਸ਼ੇਤਰ ਦੇ ਨਾਲ ਮਜਬੂਤ ਕੀਤੇ ਹਨ। ਹੁਣ ਸ਼੍ਰੀਕ੍ਰਿਸ਼ਣ ਕਿਰਪਾ ਸੇਵਾ ਸਮਿਤੀ ਦੇ ਤੱਤਵਾਧਾਨ ਵਿੱਚ ਸ਼੍ਰੀਨਗਰ ਵਿੱਚ ਵੱਡੇ ਪੱਧਰ 'ਤੇ ਗੀਤਾ ਮਹੋਤਸਵ ਦਾ ਆਯੋਜਨ ਕੀਤਾ ਜਾਵੇਗਾ। ਕਸ਼ਮੀਰ ਦੀ ਭਗੋਲਿਕ ਅਤੇ ਅਧਿਆਤਮਿਕਤਾ ਮਹਾਨ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੀ ਅਧਿਆਤਮਿਕ ਪਹਿਚਾਣ ਮੁੜ ਸਥਾਪਿਤ ਕਰਨ ਦਾ ਯਤਨ ਹੋ ਰਿਹਾ ਹੈ। ਹਿੰਮਦੀ ਕਦਮਾਂ ਨਾਲ ਕਸ਼ਮੀਰ ਵਿੱਚ ਸਥਾਈ ਸ਼ਾਂਤੀ ਦਾ ਮਾਰਗ ਮਜਬੂਤ ਹੋਇਆ ਹੈ।
ਪ੍ਰੋਗਰਾਮ ਵਿੱਚ ਸਾਬਕਾ ਮੰਤਰੀ ਸ੍ਰੀ ਸੁਭਾਸ਼ ਸੁਧਾ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਰਾਜ ਨਹਿਰੂ, ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ ਸਮੇਤ ਹੋਰ ਮਾਣਯੋਗ ਮੌਜੂਦ ਰਹੇ।