ਸਵੱਛ ਕੁਰੂਕਸ਼ੇਤਰ, ਮੇਰਾ ਕੁਰੂਕਸ਼ੇਤਰ-ਮੇਰਾ ਅਭਿਮਾਨ ਪੋਸਟਰ ਦਾ ਕੀਤਾ ਵਿਮੋਚਨ ਅਤੇ ਸਵੱਛਤਾ ਦੀ ਦਿਲਾਈ ਸੌਂਅ
ਚੰਡੀਗੜ੍ਹ : ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਧਰਮਖੇਤਰ ਕੁਰੂਕਸ਼ੇਤਰ ਹੁਣ ਸਵੱਛਤਾ ਵਿੱਚ ਦੇਸ਼ ਦਾ ਸਭ ਤੋਂ ਸਵੱਛ ਅਤੇ ਸੁੰਦਰ ਸ਼ਹਿਰ ਬਣੇਗਾ। ਇਸ ਗੀਤਾ ਸਥਲੀ ਨੂੰ ਸਵੱਛ ਬਨਾਉਣ ਲਈ 11 ਹਫ਼ਤੇ ਦਾ ਇੱਕ ਮਿਸ਼ਨ ਨਿਰਧਾਰਿਤ ਕੀਤਾ ਗਿਆ ਹੈ। ਇਸ ਮਿਸ਼ਲ ਤਹਿਤ 24 ਅਗਸਤ ਤੋਂ 7 ਨਵੰਬਰ ਤੱਕ ਸਵੱਛ ਕੁਰੂਕਸ਼ੇਤਰ, ਮੇਰਾ ਕੁਰੂਕਸ਼ੇਤਰ-ਮੇਰਾ ਅਭਿਮਾਨ ਹਰ ਗਲੀ, ਹਰ ਕੌਨੇ ਨਾਲ ਸਵੱਛ ਹਰਿਆਣਾ ਦੀ ਪਛਾਣ ਬਣੇਗਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਗੀਤਾ ਗਿਆਨ ਸੰਸਥਾਨਮ, ਕੁਰੂਕਸ਼ੇਤਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੱਛ ਕੁਰੂਕਸ਼ੇਤਰ, ਮੇਰਾ ਕੁਰੂਕਸ਼ੇਤਰ-ਮੇਰਾ ਅਭਿਮਾਨ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰੰਘ ਸੈਣੀ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ, ਹਰਿਆਣਾ ਦੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੇ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਸਵੱਛ ਕੁਰੂਕਸ਼ੇਤਰ, ਮੇਰਾ ਕੁਰੂਕਸ਼ੇਤਰ-ਮੇਰਾ ਅਭਿਮਾਨ ਪੋਸਟਰ ਵਿਮੋਚਨ ਕੀਤਾ। ਇਸ ਪੋ੍ਰਗਰਾਮ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕੁਰੂਕਸ਼ੇਤਰ ਦੇ ਨਾਗਰੀਕਾਂ ਅਤੇ ਅਧਿਕਾਰੀਆਂ ਨੂੰ ਸਵੱਛਤਾ ਦੀ ਸੌਂਅ ਦਿਵਾਈ ਅਤੇ ਵਿਧੀਵਤ ਰੂਪ ਨਾਲ 24 ਅਗਸਤ ਤੋਂ 7 ਨਵੰਬਰ ਤੱਕ 11 ਹਫ਼ਤੇ ਦੇ ਸਵੱਛਤਾ ਮਿਸ਼ਨ ਦਾ ਸ਼ੰਖਨਾਦ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸ਼ਹਿਰ ਸਵੱਤਤਾ ਅਭਿਆਨ 2025 ਤਹਿਤ ਕੁਰੂਕਸ਼ੇਤਰ ਦੇ ਹਰ ਗਲੀ, ਮੌਹੱਲੇ ਨੂੰ ਸਵੱਛ ਬਨਾਉਣ ਲਈ ਇੱਕ ਜਨ ਆਂਦੋਲਨ ਚਲਾਇਆ ਜਾਵੇਗਾ। ਇਸ ਮਿਸ਼ਨ ਨੂੰ ਪੂਰਾ ਕਰਨ ਲਈ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਦੀ ਅਗਵਾਈ ਹੇਠ ਥਾਣੇਸਰ ਨਗਰ ਪਰਿਸ਼ਦ ਦੇ 32 ਵਾਰਡਾਂ ਵਿੱਚ ਕਮੇਟਿਆਂ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਮਿਸ਼ਨ ਨੂੰ ਸਫਲ ਬਨਾਉਣ ਲਈ ਕਮੀਸ਼ਨਰ ਵਿਸ਼ਰਾਮ ਕੁਮਾਰ ਮੀਣਾ ਅਤੇ ਤਮਾਮ ਪ੍ਰਸ਼ਾਸਣਿਕ ਅਧਿਕਾਰੀਆਂ ਨੇ ਯੋਜਨਾ ਤਿਆਰ ਕਰ ਲਈ ਹੈ। ਸਾਰੇ ਅਧਿਕਾਰੀ ਇਸ 11 ਹਫ਼ਤੇ ਵਿੱਚ ਦਿਨ ਰਾਤ ਇੱਕ ਕਰਕੇ ਕੁਰੂਕਸ਼ੇਤਰ ਨੂੰ ਸਵੱਛ ਅਤੇ ਸੁੰਦਰ ਬਨਾਉਣਗੇ ਤਾਂ ਜੋ ਕੁਰੂਕਸ਼ੇਤਰ ਦੇਸ਼ ਦਾ ਸਭ ਤੋਂ ਸਵੱਛ ਅਤੇ ਸੁੰਦਰ ਸ਼ਹਿਰ ਬਣ ਸਕੇ। ਇਹ ਕੰਮ ਤਾਂ ਹੀ ਪੂਰਾ ਹੋ ਸਕੇਗਾ ਜਦੋਂ ਸਾਰੇ ਮਿਲ ਕੇ ਇਸ ਮਿਸ਼ਨ ਨੂੰ ਅੱਗੇ ਵਧਾਉਣਗੇ