ਪੂਰੇ ਸੂਬੇ ਵਿੱਚ 2482 ਪ੍ਰੋਗਰਾਮ ਹੋਏ ਆਯੋਜਿਤ, ਜਿਨ੍ਹਾਂ ਵਿੱਚ 16 ਲੱਖ 50 ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤੀ ਭਾਗੀਦਾਰੀ
ਚੰਡੀਗੜ੍ਹ : ਹਰਿਆਣਾ ਉਦੈ ਪ੍ਰੋਗਰਾਮ ਤਹਿਤ ਐਤਵਾਰ ਨੂੰ ਸਿਰਸਾ ਦੇ ਡਬਵਾਲੀ ਵਿੱਚ ਯੂਥ ਮੈਰਾਥਨ ਆਯੋਜਿਤ ਕੀਤੀ ਗਈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਯੂਥ ਮੈਰਾਥਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਮੈਰਾਥਨ ਵਿੱਚ ਭਾਰੀ ਗਿਣਤੀ ਵਿੱਚ ਖੇਤਰ ਦੇ ਨਾਗਰਿਕਾਂ ਵਿਸ਼ੇਸ਼ਕਰ ਨੌਜੁਆਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਮੁੱਖ ਮੰਤਰੀ ਨੇ ਖੁਦ ਵੀ ਯੂਥ ਮੈਰਾਥਨ ਦੌਰਾਨ ਦੌੜ ਲਗਾ ਕੇ ਨੌਜੁਆਨਾਂ ਨੂੰ ਪ੍ਰੋਤਸਾਹਿਤ ਕੀਤਾ।
ਸਵੇਰੇ ਪੰਜ ਵਜੇ ਹਾਫ਼ ਮੈਰਾਥਨ ਨਾਲ ਪ੍ਰੋਗਰਾਮ ਦਾ ਆਗਾਜ਼ ਹੋਇਆ। ਇਸ ਤੋਂ ਬਾਅਦ 10 ਕਿਲੋਮੀਟਰ ਅਤੇ ਪੰਜ ਕਿਲੋਮੀਟਰ ਦੀ ਮੈਰਾਥਨ ਆਯੋਜਿਤ ਕੀਤੀ ਗਈ, ਜਿਸ ਵਿੱਚ ਨੌਜੁਆਨਾਂ ਦਾ ਉਤਸਾਹ ਦੇਖਦੇ ਹੀ ਬਣ ਰਿਹਾ ਸੀ।
ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਸ਼ਾ ਇੱਕ ਅਜਿਹੀ ਬੁਰਾਈ ਹੈ, ਜੋ ਸਮਾਜ ਨੂੰ ਖੋਖਲਾ ਕਰਨ ਦੇ ਨਾਲ-ਨਾਲ ਸਾਡੇ ਭਵਿੱਖ ਨੂੰ ਵੀ ਨਿਗਲ ਜਾਂਦੀ ਹੈ। ਮਾਂ-ਪਿਓ ਦੇ ਸੁਪਨੇ ਖਿਲਰ ਜਾਂਦੇ ਹਨ। ਇਸ ਲਈ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਕੇਂਦਰ ਤੇ ਹਰਿਆਣਾ ਸਰਕਾਰ ਨੇ ਨਸ਼ਾ ਮੁਕਤ ਮੁਹਿੰਮ ਨੂੰ ਜਨ ਅੰਦੋਲਨ ਦੱਸਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਫਿੱਟ ਇੰਡੀਆ ਮੂਵਮੈਂਟ ਵਰਗੀ ਮਹਤੱਵਪੂਰਣ ਮੁਹਿੰਮ ਚਲਾਈ ਗਈ ਹੈ, ਉੱਥੇ ਹੀ ਹਰਿਆਣਾ ਵਿੱਚ ਵੀ ਰਾਹਗਿਰੀ, ਸਾਈਕਲੋਥਾਨ, ਮੈਰਾਥਨ ਅਤੇ ਧਾਕੜ ਵਰਗੇ ਅਨੋਖੇ ਪ੍ਰੋਗਰਾਮ ਸ਼ੁਰੂ ਕਰ ਕੇ ਨਸ਼ੇ 'ਤੇ ਸਖਤ ਵਾਰ ਕੀਤਾ ਹੈ।
ਹਰਿਆਣਾ ਉਦੈ ਪ੍ਰੋਗਰਾਮ ਹੁਣ ਤੱਕ ਦਾ ਸੱਭ ਤੋਂ ਵੱਡਾ ਆਊਟਰੀਚ ਪ੍ਰੋਗਰਾਮ ਹੈ। ਨੌਜੁਆਨਾਂ ਦੇ ਮਾਨਸਿਕ ਅਤੇ ਸ਼ਰੀਰਿਕ ਸਿਹਤ ਨੂੰ ਮਜਬੂਤ ਬਨਾਉਣ ਲਈ ਹੁਣ ਤੱਕ ਪੂਰੇ ਸੂਬੇ ਵਿੱਚ 2482 ਪ੍ਰੋਗਰਾਮ ਆਯੋਜਿਤ ਕੀਤੇ ਜਾ ਚੁੱਕੇ ਹਨ। ਇੰਨ੍ਹਾਂ ਪ੍ਰੋਗਰਾਮਾਂ ਵਿੱਚ 16 ਲੱਖ 50 ਹਜਾਰ ਤੋਂ ਵੱਧ ਲੋਕਾਂ ਨੇ ਭਾਗੀਦਾਰੀ ਕੀਤੀ ਹੈ। ਨਸ਼ੇ ਦੀ ਜੜ ਨੂੰ ਜੜ ਤੋਂ ਖਾਤਮ ਕਰਨ ਲਈ ਜ਼ਿਲ੍ਹਾ ਰੇਂਜ ਅਤੇ ਸੂਬਾ ਪੱਧਰੀ 'ਤੇ ਏਂਟੀ ਨਾਰਕੋਟਿਕਸ ਸੈਲ ਰਾਹੀਂ ਵੱਡੇ ਨਸ਼ਾ ਸਪਲਾਇਰਾਂ 'ਤੇ ਸਖਤ ਵਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਸ਼ੇ ਦੀ ਗਿਰਫਤ ਵਿੱਚ ਆ ਚੁੱਕੇ ਨੌਜੁਆਨਾਂ ਨੂੰ ਨਸ਼ੇ ਦੀ ਲੱਤ ਤੋਂ ਛੁਟਕਾਰਾ ਦਿਵਾਉਣ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ। ਸੂਬੇ ਵਿੱਚ 162 ਨਸ਼ਾ ਮੁਕਤੀ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੀ ਨਸ਼ਾ ਮੁਕਤੀ ਬੋਰਡ ਸਥਾਪਿਤ ਕੀਤੇ ਗਏ ਹਨ, ਇਸ ਤੋਂ ਇਲਾਵਾ 13 ਜ਼ਿਲ੍ਹਿਆਂ ਦੇ ਨਾਗਰਿਕ ਹਸਪਤਾਲਾਂ ਵਿੱਚ ਨਸ਼ਾ ਮੁਕਤੀ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਇੰਨ੍ਹਾਂ ਸਾਰੇ ਯਤਨਾਂ ਦੇ ਫਲਸਰੂਪ ਹੁਣ ਤੱਕ 3350 ਪਿੰਡਾਂ ਅਤੇ ਸ਼ਹਿਰਾਂ ਦੇ 876 ਵਾਰਡ ਨੂੰ ਨਸ਼ਾ ਮੁਕਤ ਐਲਾਨ ਕੀਤਾ ਗਿਆ ਹੈ।
ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੌਜ਼ੂਦ ਜਨਸਮੂਹ ਨੂੰ ਡਰੱਗ ਫਰੀ ਹਰਿਆਣਾ ਦੀ ਸੁੰਹ ਵੀ ਚੁਕਾਈ। ਇਸ ਦੌਰਾਨ ਯੂਥ ਮੈਰਾਥਨ ਵਿੱਚ ਖੇਤਰ ਦੇ 35 ਤੋਂ ਵੱਧ ਸਰਪੰਚਾਂ ਨੇ ਵੀ ਭਾਗੀਦਾਰੀ ਕੀਤੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਪੱਗ ਪਹਿਨਾ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ਦੌਰਾਨ ਦੇਸੀ ਰਾਕ ਸਟਾਰ ਦੇ ਨਾਮ ਨਾਲ ਮਸ਼ਹੂਰ ਗਾਇਕ ਐਮਡੀ ਅਤੇ ਸੁਭਾਸ਼ ਫੌਜੀ ਨੇ ਆਪਣੀ ਸ਼ਾਨਦਾਰ ਪੇਸ਼ਗੀਆਂ ਰਾਹੀਂ ਨਸ਼ੇ ਦੀ ਬੁਰਾਈ ਦੇ ਬਾਰੇ ਵਿੱਚ ਨੌਜੁਆਨਾਂ ਨੂੰ ਜਾਗਰੁਕ ਕੀਤਾ। ਕੇਐਲ ਥਇਏਟਰ ਵੱਲੋਂ ਨਸ਼ਾ ਇੱਕ ਮੁਹਿੰਮ ਵਿਸ਼ਾ 'ਤੇ ਨਾਟਕ ਦੀ ਪੇਸ਼ਗੀ ਦਿੱਤੀ ਗਈ। ਇਸੀ ਤਰ੍ਹਾਂ ਨਾਲ ਸਕੂਲੀ ਬੱਚਿਆਂ ਨੇ ਵੀ ਮਨਮੋਹਕ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ।
ਹਾਫ਼ ਮੈਰਾਥਨ ਵਿੱਚ ਪੁਰਸ਼ ਵਰਗ ਵਿੱਚ ਮੋਹਿਤ ਅਤੇ ਮਹਿਲਾ ਵਰਗ ਵਿੱਚ ਤਾਮਸ਼ੀ ਸਿੰਘ ਰਹੀ ਪ੍ਰਥਮ
ਹਾਫ਼ ਮੈਰਾਥਨ ਵਿੱਚ ਪੁਰਸ਼ ਵਰਗ ਵਿੱਚ ਮੋਹਿਤ ਕੁਮਾਰ ਪਹਿਲੇ ਸਥਾਨ 'ਤੇ ਰਹੇ। ਉਨ੍ਹਾਂ ਨੇ ਇੱਕ ਘੰਟੇ 10 ਮਿੰਟ ਅਤੇ 39 ਸੈਕੇਂਡ ਵਿੱਚ ਦੌੜ ਪੂਰੀ ਕੀਤੀ। ਦੂਜੇ ਸਥਾਨ 'ਤੇ ਜਸਵੰਤ ਰਹੇ, ਜਿਨ੍ਹਾਂ ਨੇ ਇੱਕ ਘੰਟਾ 12 ਮਿੰਟ 50 ਸੈਕੇਂਡ ਵਿੱਚ ਦੌੜ ਪੂਰੀ ਕੀਤੀ। ਤੀਜਾ ਸਥਾਨ 'ਤੇ ਰਹੇ ਰਾਮ ਸਵਰੂਪ ਨੇ ਇੱਕ ਘੰਟਾ 18 ਮਿੰਟ 37 ਸੈਕੇਂਡ ਵਿੱਚ ਦੌੜ ਪੂਰੀ ਕੀਤੀ।
ਇਸੀ ਤਰ੍ਹਾਂ ਨਾਲ ਮਹਿਲਾ ਵਰਗ ਵਿੱਚ ਪਹਿਲੇ ਸਥਾਨ 'ਤੇ ਰਹੀ ਤਾਮਸ਼ੀ ਸਿੰਘ ਨੇ ਇੱਕ ਘੰਟਾ 29 ਮਿੰਟ 43 ਸੈਕੇਂਡ ਵਿੱਚ ਦੌੜ ਪੂਰੀ ਕੀਤੀ। ਦੂਜਾ ਸਥਾਨ 'ਤੇ ਰਹੀ ਜਸਪ੍ਰੀਤ ਨੇ ਦੋ ਘੰਟੇ 14 ਮਿੰਟ 28 ਸੈਕੇਂਡ ਤੇ ਤੀਜਾ ਸਥਾਨ 'ਤੇ ਰਹੀ ਰਾਜਵਿੰਦਰ ਨੇ ਦੋ ਘੰਟੇ 18 ਮਿੰਟ ਵਿੱਚ ਦੌੜ ਪੂਰੀ ਕੀਤੀ।
ਦੱਸ ਕਿਲੋਮੀਟਰ ਦੌੜ ਵਿੱਚ ਪੁਰਸ਼ ਵਰਗ ਨੇ ਪਹਿਲਾ ਸਥਾਨ 'ਤੇ ਰਹੇ ਮੋਹਨ ਨੇ 31 ਮਿੰਟ 17 ਸੈਕੇਂਡ, ਦੂਜੇ ਸਥਾਨ 'ਤੇ ਰਹੇ ਬਿੱਟੂ ਨੇ 31 ਮਿੰਟ 26 ਸੈਕੇਂਡ ਅਤੇ ਤੀਜੇ ਸਥਾਨ 'ਤੇ ਰਹੇ। ਇਸੀ ਤਰ੍ਹਾ ਨਾਲ ਸੰਦੀਪ ਨੇ 33 ਮਿੰਟ 11 ਸੈਕੇਂਡ ਵਿੱਚ ਦੌੜ ਪੂਰੀ ਕੀਤੀ।
ਇਸੀ ਤਰ੍ਹਾ ਨਾਲ ਦੱਸ ਕਿਲੋਮੀਟਰ ਦੌੜ ਦੀ ਮਹਿਲਾ ਵਰਗ ਵਿੱਚ ਨੀਤਾ ਰਾਣੀ ਪਹਿਲੇ ਸਥਾਨ 'ਤੇ ਰਹੀ, ਜਿਨ੍ਹਾਂ ਨੇ 36 ਮਿੰਟ ਅਤੇ 37 ਸੈਕੇਂਡ ਵਿੱਚ ਦੌੜ ਪੂਰੀ ਕੀਤੀ। ਦੂਜੇ ਸਥਾਨ 'ਤੇ ਰਹੀ ਅਨੀਤਾ ਨੇ 39 ਮਿੰਟ 21 ਸੈਕੇਂਡ ਤੇ ਤੀਜੇ ਸਥਾਨ 'ਤੇ ਰਹੀ ਸਵਿਤਾ ਨੇ 40 ਮਿੰਟ 29 ਸੈਕੇਂਡ ਵਿੱਚ ਦੌੜ ਪੂਰੀ ਕੀਤੀ। ਇਸ ਮੋਕੇ 'ਤੇ ਮੁੱਖ ਮੰਤਰੀ ਨੇ ਜੇਤੂਆਂ ਨੂੰ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।