ਸੇਕਟਰ-20-21 ਵਿੱਚ ਲੱਗਣਗੀਆਂ ਸੇਂਸਰ ਅਧਾਰਿਤ ਟ੍ਰੈਫਿਕ ਲਾਇਟਸ
ਚੰਡੀਗੜ੍ਹ : ਪੰਚਕੂਲਾ ਨੂੰ ਸਵੱਛ, ਵਿਵਸਥਿਤ ਅਤੇ ਸਮਾਰਟ ਬਨਾਉਣ ਦੀ ਦਿਸ਼ਾ ਵਿੱਚ ਨਗਰ ਪ੍ਰਸ਼ਾਸਣ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਵਿੱਚ ਪੰਚਕੂਲਾ ਮੇਟ੍ਰੋਪੋਲਿਟਨ ਡੇਵਲੇਪਮੈਂਟ ਅਥਾਰਿਟੀ (ਪੀਐਮਡੀਏ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਕੇ.ਮਕਰੰਦ ਪਾਂਡੁਰੰਗ ਨੇ ਨਗਰ ਨਿਗਮ ਕਮੀਸ਼ਨਰ ਅਤੇ ਪੀਐਮਡੀਏ, ਐਮਸੀਪੀ, ਐਚਐਸਵੀਸੀ ਅਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨਾਲ ਪੰਚਕੂਲਾ ਸ਼ਹਿਰ ਦੀ ਸਾਰੀ ਮੁੱਖ ਸੜਕਾਂ, ਚੌਕਾਂ ਅਤੇ ਪ੍ਰਮੁੱਖ ਪਾਰਕਾਂ ਦਾ ਨਿਰੀਖਣ ਕੀਤਾ।
ਨਿਰੀਖਣ ਦੌਰਾਨ ਸ੍ਰੀ ਕੇ. ਮਕਰੰਦ ਪਾਂਡੁਰੰਗ ਨੇ ਰੋਡ-ਗਲੀ ਦੀ ਸਫਾਈ, ਸੜਕਾਂ ਕਿਨਾਰੇ ਉਗੀ ਝਾੜੀਆਂ ਦੀ ਕਟਾਈ, ਟੈ੍ਰਫਿਕ ਰੋਕਣ ਜੰਕਸ਼ਨਾਂ ਦੀ ਪਛਾਣ ਅਤੇ ਹੱਲ, ਗ੍ਰੀਨ ਬੇਲਟ ਅਤੇ ਪਾਰਕਾ ਵਿੱਚ ਰੁੱਖ ਲਗਾਉਣ 'ਤੇ ਵਿਸ਼ੇਸ਼ ਜੋਰ ਦਿੱਤਾ। ਉਨ੍ਹਾਂ ਨੇ ਐਮਸੀਪੀ ਨੂੰ ਨਿਰਦੇਸ਼ ਦਿੱਤੇ ਕਿ ਸੜਕਾਂ ਦੀ ਸਹੀ ਅਤੇ ਨਿਮਤ ਸਫਾਈ ਯਕੀਨੀ ਕੀਤੀ ਜਾਵੇ ਅਤੇ ਕਚਰਾ ਇਕੱਠਾ ਕਰਨ ਲਈ ਅਜਿਹੇ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਜਿਸ ਨਾਲ ਜਨਤਾ ਨੂੰ ਅਤੇ ਟ੍ਰਾਂਸਪੋਰਟ ਵਿੱਜ ਕਿਸੇ ਤਰ੍ਹਾਂ ਦੀ ਅਸਹੂਲਤ ਨਾ ਹੋਵੇ।
ਮੁੱਖ ਕਾਰਜਕਾਰੀ ਅਧਿਕਾਰੀ ਨੇ ਹਰਬਲ ਪਾਰਕਾਂ ਦਾ ਨਿਰੀਖਣ ਕਰਦੇ ਹੋਏ ਵਧੀਕ ਪਖ਼ਾਨਿਆਂ ਦਾ ਨਿਰਮਾਣ ਅਤੇ ਮੌਜ਼ੂਦਾ ਪਖ਼ਾਨਿਆਂ ਦੇ ਨਵੀਨੀਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਾਂਟ੍ਰੈਕਟ ਅਜੇਂਸੀ ਨੂੰ ਸਖ਼ਤ ਆਦੇਸ਼ ਦਿੱਤੇ ਕਿ ਵੰਡੇ ਗਏ ਸਾਰੇ ਸਿਵਲ ਕੰਮ ਨਿਰਧਾਰਿਤ ਸਮੇ ਅੰਦਰ ਉੱਚ ਗੁਣਵੱਤਾ ਮਾਪਦੰਡਾਂ ਨਾਲ ਪੂਰੇ ਕੀਤੇ ਜਾਣ।
ਇਸ ਦੌਰਾਨ ਟ੍ਰੈਫਿਕ ਪੁਲਿਸ ਦੀ ਮੰਗ 'ਤੇ ਸੀਈਓ ਨੇ ਸੇਕਟਰ-20 ਅਤੇ 21 ਦੀ ਡਿਵਾਇਡਿੰਗ ਰੋਡ 'ਤੇ ਸੇਂਸਰ ਅਧਾਰਿਤ ਦੋ ਟ੍ਰੈਫਿਕ ਲਾਇਟ ਲਗਾਉਣ ਦੀ ਵੀ ਮੰਜ਼ੂਰੀ ਦਿੱਤੀ ਗਈ।
ਪੰਚਕੂਆ ਦੇ ਪਾਰਕਾਂ ਨੂੰ ਕੌਮਾਂਤਰੀ ਮਾਪਦੰਡਾਂ ਅਨੁਸਾਰ ਵਿਕਸਿਤ ਕਰਨ ਦੇ ਨਿਰਦੇਸ਼
ਮੁੱਖ ਕਾਰਜਕਾਰੀ ਅਧਿਕਾਰੀ ਤਾਊ ਦੇਵੀ ਲਾਲ ਪਾਰਕ ਪਹੁੰਚੇ ਅਤੇ ਸੇਕਟਰ 3/21, 20/21, 24/25, 25/26, 26/27, 27/28 ਅਤੇ ਸੇਕਟਰ 23 ਦੀ ਸਾਰੀ ਸੜਕਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਐਚਐਸਵੀਪੀ ਨਾਲ ਵਿਕਸਿਤ ਕੀਤੇ ਜਾ ਰਹੇ ਮਲਟੀ ਸਪੇਸ਼ਲਿਸਟ ਪਾਰਕ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਇਸ ਪਾਰਕ ਦੇ ਕੰਮ ਵਿੱਚ ਧੀਮੀ ਤਰੱਕੀ 'ਤੇ ਨਾਰਾਜਗੀ ਜਤਾਈ ਅਤੇ ਮੁੱਖ ਇੰਜੀਨਿਅਰ, ਐਚਐਸਵੀਪੀ ਨੂੰ ਨਿਰਦੇਸ਼ ਦਿੱਤੇ ਕਿ ਇਸ ਪਾਰਕ ਦਾ ਕੰਮ ਜਲਦ ਪੂਰਾ ਕੀਤਾ ਜਾਵੇ।
ਮੈਸਟਿਕ ਅਸਫਾਲਟ ਨੂੰ ਵੀ ਤੁਰੰਤ ਦੁਰਸਤ ਕੀਤਾ ਜਾਵੇ ਤਾਂ ਜੋ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਅਸਹੂਲਤ ਨਾਲ ਹੋਵੇ। ਇਸ ਦੇ ਇਲਾਵਾ ਉਨ੍ਹਾਂ ਨੇ ਸਾਰੇ ਪਾਰਕਾਂ ਵਿੱਚ ਮਯੂਜਿਕ ਸਿਸਟਮ ਅਤੇ ਲਾਇਟ ਵਿਵਸਥਾ ਨੂੰ ਸੁਚਾਰੂ ਕਰਨ ਦੇ ਨਿਰਦੇਸ਼ ਦਿੱਤੇ।
ਪੰਚਕੂਲਾ ਦੇ ਕੈਕਟਸ ਗਾਰਡਨ ਦਾ ਨਿਰੀਖਣ ਕਰਦੇ ਹੋਏ ਸ੍ਰੀ ਕੇ. ਮਕਰੰਦ ਪਾਂਡੁਰੰਗ ਨੇ ਸਬੰਧਿਤ ਅਧਿਕਾਰੀਆਂ ਨੂੰ ਇਸ ਕੌਮਾਂਤਰੀ ਮਾਪਦੰਡਾਂ ਅਨੁਸਾਰ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ। ਉੱਥੇ ਹੀ ਟਾਉਨ ਪਾਰਕ ਦਾ ਨਿਰੀਖਣ ਕਰ ਪਾਰਕ ਵਿੱਚ ਬੱਚਿਆਂ ਲਈ ਬੋਟਿੰਗ ਲਈ ਵਾਟਰ ਬਾਡੀ ਵਿਕਸਿਤ ਕਰਨ ਅਤੇ ਮਯੂਜਿਕਲ ਫਾਉਂਟੇਨ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਇਲਾਵਾ ਉਨ੍ਹਾਂ ਨੇ ਬੋਨਸਾਈ ਗਾਰਡਨ ਅਤੇ ਮੇਡਿਟੇਸ਼ਨ ਗਾਰਡਨ ਨੂੰ ਮਾਹਿਰ ਅਜੇਂਸਿਆਂ ਦੀ ਸਲਾਹ ਨਾਲ ਆਧੁਨਿਕ ਸਵਰੂਪ ਵਿੱਚ ਵਿਕਸਿਤ ਕਰਨ ਦੇ ਵੀ ਨਿਰਦੇਸ਼ ਦਿੱਤੇ।
ਮੁੱਖ ਕਾਰਜਕਾਰੀ ਅਧਿਕਾਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਵੰਡੇ ਗਏ ਪਾਰਕਾਂ ਦਾ ਹਰ ਰੋਜ ਦੌਰਾ ਕਰਨ ਅਤੇ ਉਸ ਦੀ ਰਿਪੋਰਟ ਨਿਮਤ ਰੂਪ ਨਾਲ ਪੇਸ਼ ਕਰਨ ਤਾਂ ਜੋ ਕੰਮਾਂ ਦੀ ਤਰੱਕੀ ਅਤੇ ਗੁਣਵੱਤਾ ਦੀ ਲਗਾਤਾਰ ਨਿਗਰਾਨੀ ਯਕੀਨੀ ਕੀਤੀ ਜਾ ਸਕੇ।