ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਰੋਧੀ ਨੂੰ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਮਨੀਸ਼ਾ ਬੇਟੀ ਦੇ ਮਾਮਲੇ 'ਤੇ ਸਿਆਸਤ ਕਰਨਾ ਬੰਦ ਕਰਨ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਸਿਰਫ ਗੈਰ-ਜਰੂਰੀ ਹੰਗਾਮਾ ਕਰ ਜਨਤਾ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦੋਂ ਕਿ ਇਸ ਵਿਸ਼ਾ 'ਤੇ ਸੁਆਲ ਸਮੇਂ ਵਿੱਚ ਸੁਆਲ ਪਹਿਲਾਂ ਤੋਂ ਹੀ ਸੂਚੀਬੱਧ ਹੈ ਅਤੇ ਉਸ 'ਤੇ ਚਰਚਾ ਵੀ ਹੋਣੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਿਵਾਨੀ ਦੀ ਬੇਟੀ ਦੇ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਦਮ ਚੁੱਕੇ ਹਨ।
ਮੁੱਖ ਮੰਤਰੀ ਅੱਜ ਹਰਿਆਣਾ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਵਿਰੋਧੀਆਂ ਵੱਲੋਂ ਸਦਨ ਦੀ ਕਾਰਵਾਈ ਵਿੱਚ ਰੁਕਾਵਟ ਪਾਉਣ 'ਤੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਸਨ।
ਮੁੱਖ ਮੰਤਰੀ ਨੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਕਾਂਗਰਸ ਅਤੇ ਮੌਜੂਦਾ ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਜਮੀਨ ਆਸਮਾਨ ਦਾ ਫ਼ਰਕ ਹੈ। ਕਾਂਗਰਸ ਰਾਜ ਵਿੱਚ ਕਾਨੂੰਨ ਵਿਵਸਥਾ ਦੇ ਹਾਲਾਤ ਬੱਦ ਤੋਂ ਬਦਤੱਰ ਸਨ। ਉਸ ਸਮੇਂ ਤਾਂ ਐਫਆਈਆਰ ਤੱਕ ਦਰਜ ਨਹੀਂ ਹੁੰਦੀ ਸੀ, ਜਿਸ ਨਾਲ ਪੀੜਤ ਦਰ-ਦਰ ਦੀ ਠੋਕਰਾਂ ਖਾਣ ਨੂੰ ਮਜਬੂਤ ਹੁੰਦੇ ਸਨ। ਇੰਨ੍ਹਾਂ ਦੇ ਉਲਟ ਅੱਜ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਵਿਰੋਧੀ ਦਿਖਾਵਾ ਕਰ ਰਹੇ ਹਨ, ਜਦੋਂ ਕਿ ਜਨਤਾ ਨੂੰ ਕਾਂਗਰਸ ਦਾ ਰਾਜ ਚੰਗੀ ਤਰ੍ਹਾ ਯਾਦ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਸਦਨ ਵਿੱਚ ਕੁੱਝ ਨੌਜੁਆਨ ਵਿਧਾਇਕ ਚੁਣ ਕੇ ਆਏ ਹਨ, ਜਿਨ੍ਹਾਂ ਨੂੰ ਸ਼ਾਇਦ ਇਹ ਅੰਦਾਜਾ ਵੀ ਨਹੀਂ ਹੋਵੇਗਾ ਕਿ ਕਾਂਗਰਸ ਸ਼ਾਸਨ ਸਮੇਂ ਵਿੱਚ ਸੂਬੇ ਵਿੱਚ ਕਾਨੂੰਨ-ਵਿਵਸਥਾ ਦੇ ਹਾਲਾਤ ਕਿੰਨੀ ਸ਼ਰਮਨਾਕ ਅਤੇ ਤਰਸਯੋਗ ਸਨ।