32,417 ਕਰੋੜ ਰੁਪਏ ਦਾ ਹੋਵੇਗਾ ਨਿਵੇਸ਼, 1.25 ਲੱਖ ਰੁਜਗਾਰ ਦੇ ਮੌਕੇ ਹੋਣਗੇ ਸਿਰਜਨ
ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਅੰਮ੍ਰਿਤਸਰ-ਕੋਲਕਾਤਾ ਇੰਡਸਟ੍ਰਿਅਲ ਕੋਰੀਡੋਰ (AKIC) ਪਹਿਲ ਤਹਿਤ ਹਿਸਾਰ ਵਿੱਚ ਏਕੀਕ੍ਰਿਤ ਮੈਨੁਫੈਕਚਰਿੰਗ ਕਲਸਟਰ ਵਿਕਸਿਤ ਕਰਨ ਲਈ ਨੈਸ਼ਨਲ ਇੰਡਸਟ੍ਰਿਅਲ ਕੋਰੀਡੋਰ ਡਿਵੇਲਪਮੈਂਟ ਐਂਡ ਇੰਪਲੀਮੇਂਟੇਸ਼ਨ ਟਰਸਟ (NICDIT) ਦੇ ਨਾਲ ਸਟੇਟ ਰਿਪੋਰਟ ਏਗਰੀਮੈਂਟ ਅਤੇ ਸ਼ੇਅਰਹੋਲਡਰ ਏਗਰੀਮੈਂਟ 'ਤੇ ਦਸਤਖਤ ਕੀਤੇ। ਇਹ ਸੂਬੇ ਦੇ ਉਦਯੋਗਿਕ ਵਿਕਾਸ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਉਪਲਬਧੀ ਹੈ।
ਹਿਸਾਰ ਵਿੱਚ 2,988 ਏਕੜ ਖੇਤਰ ਵਿੱਚ ਵਿਕਸਿਤ ਹੋ ਰਿਹਾ ਏਕੀਕ੍ਰਿਤ ਮੈਨੁਫੈਕਚਰਿੰਗ ਕਲਸਟਰ, ਹਾਲ ਹੀ ਵਿੱਚ ਜਨਤਾ ਨੂੰ ਸਮਰਪਿਤ ਕੀਤੇ ਗਏ ਮਹਾਰਾਜਾ ਅਗਰਸੇਨ ਕੌਮਾਂਤਰੀ ਹਵਾਹੀ ਅੱਡੇ ਦੇ ਨੇੜੇ ਸਥਿਤ ਹੈ। 4,680 ਕਰੋੜ ਰੁਪਏ ਦੀ ਪਰਿਯੋਜਨਾ ਲਾਗਤ ਅਤੇ 32,417 ਕਰੋੜ ਰੁਪਏ ਦੀ ਨਿਵੇਸ਼ ਸਮਰੱਥਾ ਵਾਲੇ ਇਸ ਕਲਸਟਰ ਨਾਲ 1.25 ਲੱਖ ਤੋਂ ਵੱਧ ਰੁਜਗਾਰ ਮੌਕੇ ਉਤਪਨ ਹੋਣ ਦੀ ਸੰਭਾਵਨਾ ਹੈ। ਇਸਟਰਨ ਐਂਡ ਵੇਸਟਰਨ ਡੇਡੀਕੇਟੇਡ ਫ੍ਰੰਟ ਕੋਰੀਡੋਰ ਦੇ ਵਿੱਚ ਸਥਿਤ ਇਹ ਪਰਿਯੋਜਨਾ NH -52, NH -09 ਰੇਲ ਨੈਟਵਰਕ ਅਤੇ ਪ੍ਰਮੁੱਖ ਲਾਜਿਸਟਿਕਸ ਕੇਂਦਰਾਂ ਤੋਂ ਵਧੀਆ ਕਨੈਕਟੀਵਿਟੀ ਦੇ ਕਾਰਨ ਨਿਵੇਸ਼ਨਾਂ ਲਈ ਇੱਕ ਦਿਲਖਿੱਚ ਡੇਸਟੀਨੇਸ਼ਨ ਸਾਬਿਤ ਹੋਵੇਗੀ।
ਆਈਐਮਸੀ ਹਿਸਾਰ ਉਦਯੋਗਿਕ ਵਿਕਾਸ ਅਤੇ ਨਿਵੇਸ਼ ਪ੍ਰਵਾਹ ਨੂੰ ਗਤੀ ਦੇਣ ਵਾਲਾ ਇੱਕ ਮਹਤੱਵਪੂਰਣ ਉੱਤਪ੍ਰੇਰਕ ਸਾਬਤ ਹੋਵੇਗਾ, ਜਿਸ ਨਾਲ ਉੱਤਰ ਭਾਰਤ ਵਿੱਚ ਹਰਿਆਣਾ ਦੀ ਪਹਿਚਾਣ ਇੱਕ ਮੋਹਰੀ ਉਦਯੋਗਿਕ ਕੇਂਦਰ ਵਜੋ ਹੋਰ ਮਜਬੂਤ ਹੋਵੇਗੀ। ਵਪਾਰ-ਅਨੁਕੂਲ ਵਾਤਾਵਰਣ ਰਾਹੀਂ ਇਹ ਪਰਿਯੋਜਨਾ ਘਰੇਲੂ ਅਤੇ ਵਿਸ਼ਵ ਨਿਵੇਸ਼ਕਾਂ ਨੂੰ ਖਿੱਚੇਗੀ, ਮੇਕ ਇਨ ਇੰਡੀਆ ਪਹਿਲ ਨੂੰ ਜੋਰ ਦਵੇਗੀ ਅਤੇ ਭਾਰਤ ਨੂੰ ਵਿਸ਼ਵ ਮੈਨੁਫੈਕਚਰਿੰਗ ਸ਼ਕਤੀ ਵਜੋ ਸਥਾਪਿਤ ਕਰਨ ਵਿੱਚ ਯੋਗਦਾਨ ਕਰੇਗੀ।
ਇੰਨ੍ਹਾਂ ਸਮਝੌਤਿਆਂ 'ਤੇ ਦਸਤਖਤ ਭਾਰਤ ਸਰਕਾਰ ਅਤੇ ਹਰਿਆਣਾ ਸਰਕਾਰ ਦੀ ਸਾਂਝੀ ਦ੍ਰਿਸ਼ਟੀ ਨੂੰ ਪ੍ਰਦਰਸ਼ਿਤ ਕਰਦੇ ਹਨ, ਜਿਸ ਵਿੱਚ ਵਿਸ਼ਵ ਪੱਧਰੀ ਉਦਯੋਗਿਕ ਬੁਨਿਆਦੀ ਢਾਂਚੇ ਦਾ ਵਿਕਾਸ, ਵੱਡੇ ਪੈਮਾਨੇ 'ਤੇ ਰੁਜਗਾਰ ਸ੍ਰਿਜਨ ਅਤੇ ਰਾਜ ਦੇ ਨੌਜੁਆਨਾਂ ਲਈ ਲਗਾਤਾਰ ਮੌਕੇ ਉਪਲਬਧ ਕਰਾਉਣਾ ਸ਼ਾਮਿਲ ਹੈ। ਇਹ ਸਹਿਯੋਗ ਹਿਸਾਰ ਨੂੰ ਇੱਕ ਜੀਵੰਤ ਉਦਯੋਗਿਕ ਅਤੇ ਆਰਥਕ ਕੇਂਦਰ ਦੇ ਨਾਲ-ਨਾਲ ਹਰਿਆਣਾ ਨੂੰ ਨਿਵੇਸ਼ਕਾਂ ਲਈ ਇੱਕ ਪਸੰਦੀਦਾ ਡੇਸਟੀਨੇਸ਼ਨ ਬਨਾਉਣ ਅਤੇ ਰਾਜ ਦੀ ਉਦਯੋਗਿਕ ਪ੍ਰਗਤੀ ਨੂੰ ਨਵੀਂ ਗਤੀ ਦੇਣ ਵਿੱਚ ਸਹਾਇਕ ਹੋਵੇਗਾ।
ਇੰਨ੍ਹਾ ਸਮਝੌਤਿਆਂ 'ਤੇ ਐਨਆਈਸੀਡੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਦੇਸ਼ਕ ਸ੍ਰੀ ਰਜਤ ਕੁਮਾਰ ਸੈਣੀ, ਹਰਿਆਣਾ ਸਰਕਾਰ ਦੀ ਸਿਵਲ ਏਵੀਏਸ਼ਨ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ ਅਤੇ ਹਰਿਆਣਾ ਏਅਰਪੋਰਟ ਡਿਵੇਲਪਮੈਂਟ ਕਾਰਪੋਰੇਸ਼ਨ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਨਰਹਰੀ ਸਿੰਘ ਬਾਂਗਰ ਨੇ ਦਸਤਖਤ ਕੀਤੇ।