ਚੰਡੀਗੜ੍ਹ : ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਕੈਂਟ ਤੋਂ ਚੰਡੀਗੜ੍ਹ ਦੇ ਵਿੱਚ ਇੱਕ ਨਵੀਂ ਯਾਤਰੀ ਰੇਲਗੱਡੀ ਚਲਾਉਣ ਲਈ ਡਿਜੀਬਿਲਿਟੀ ਜਾਂਚ ਕਰਾਈ ਜਾਵੇਗੀ।
ਸ੍ਰੀ ਵਿਜ ਨੇ ਦਸਿਆ ਕਿ ਪਿਛਲੇ ਛੇ ਮਹੀਨੇ ਉਨ੍ਹਾਂ ਨੇ ਕੇਂਦਰੀ ਰੇਲ ਮੰਤਰੀ ਸ੍ਰੀ ਅਸ਼ਵਿਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਅੰਬਾਲਾ ਕੈਂਟ ਤੋਂ ਚੰਡੀਗੜ੍ਹ ਦੇ ਵਿੱਚ ਇੱਕ ਪੈਸੇ੧ਰ ਰੇਲਗੱਡੀ ਚਲਾਉਣ ਦੀ ਅਪੀਲ ਕੀਤੀ ਸੀ। ਇਸ 'ਤੇ ਕੇਂਦਰੀ ਰੇਲ ਮੰਤਰੀ ਨੇ ਸਕਾਰਾਤਮਕ ਪ੍ਰਤੀਕ੍ਰਿਆ ਦਿੰਦੇ ਹੋਏ ਸੂਚਿਤ ਕੀਤਾ ਹੈ ਕਿ ਜਨਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਬਾਲਾ ਕੈਂਟ-ਚੰਡੀਗੜ੍ਹ ਮਾਰਗ 'ਤੇ ਨਵੀਂ ਯਾਤਰੀ ਗੱਡੀ ਦੇ ਸੰਚਾਲਨ ਤਹਿਤ ਆਪ੍ਰੇਸ਼ਨਲ ਫਿਜੀਬਿਲਿਟੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ।
ਊਰਜਾ ਮੰਤਰੀ ਨੇ ਕਿਹਾ ਕਿ ਅੰਬਾਲਾ ਕੈਂਟ ਤੋਂ ਚੰਡੀਗੜ੍ਹ ਮਾਰਗ 'ਤੇ ਰੋਜਾਨਾ ਵੱਡੀ ਗਿਣਤੀ ਵਿੱਚ ਕਰਮਚਾਰੀ ਵਰਗ, ਵਿਦਿਆਰਥੀ, ਵਪਾਰੀ ਅਤੇ ਕਾਮਿਆਂ ਆਉਣਾ -੧ਾਣਾ ਕਰਦੇ ਹਨ। ਮੌਜੂਦਾ ਵਿੱਚ ਬੱਸ ਸੇਵਾਵਾਂ ਅਤੇ ਨਿਜੀ ਵਾਹਨਾਂ 'ਤੇ ਨਿਰਭਰਤਾ ਵੱਧ ਹੈ, ਜਿਸ ਨਾਲ ਸਮੇਂ ਅਤੇ ਖਰਚ ਦੋਵਾਂ ਵੱਧ ਜਾਂਦੇ ਹਨ। ਇਸ ਨਵੀਂ ਰੇਲਗੱਡੀ ਦੇ ਸ਼ੁਰੂ ਹੋਣ ਨਾਲ ਨਾ ਸਿਰਫ ਯਾਤਰੀਆਂ ਨੂੰ ਕਿਫਾਇਤੀ, ਸੁਰੱਖਿਅਤ ਅਤੇ ਸਹੂਲਤਜਨਕ ਯਾਤਰਾ ਸਹੂਲਤ ਮਿਲੇਗੀ, ਸਗੋ ਸੜਕਾਂ 'ਤੇ ਟ੍ਰੈਫਿਕ ਦਾ ਦਬਾਅ ਵੀ ਘਟੇਗਾ।
ਸ੍ਰੀ ਵਿਜ ਨੇ ਕਿਹਾ ਕਿ ਅੰਬਾਲਾ ਕੈਂਟ ਇੱਕ ਵੱਡਾ ਫੌ੧ੀ ਅਤੇ ਉਦਯੋਗਿਕ ਕੇਂਦਰ ਹੈ, ਜਦੋਂ ਕਿ ਚੰਡੀਗੜ੍ਹ ਸੂਬੇ ਤੇ ਖੇਤਰ ਦੀ ਪ੍ਰਸਾਸ਼ਨਿਕ ਰਾਜਧਾਨੀ ਹੈ। ਦੋਵਾਂ ਸ਼ਹਿਰਾਂ ਦੇ ਵਿੱਚ ਰੋਜਾਨਾ ਹਜਾਰਾਂ ਲੋਕ ਨੌਕਰੀ, ਪੜਾਈ, ਇਲਾਜ ਅਤੇ ਵਪਾਰ ਦੇ ਸਿਲਸਿਲੇ ਵਿੱਚ ਯਾਤਰਾ ਕਰਦੇ ਹਨ। ਅਜਿਹੇ ਵਿੱਚ ਸਿੱਧੀ ਰੇਲਗੱਡੀ ਸਹੂਲਤ ਨਾਲ ਖੇਤਰ ਦੀ ਆਰਥਕ ਗਤੀਵਿਧੀਆਂ ਨੂੰ ਵੀ ਗਤੀ ਮਿਲੇਗੀ ਅਤੇ ਆਮ ਲੋਕਾਂ ਦਾ ਜੀਵਨ ਹੋਰ ਸਰਲ ਹੋਵੇਗਾ।