ਸਟਾਰਟਅਪ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾ ਕੇ 60 ਫੀਸਦੀ ਕਰਨ ਦੀ ਤਿਆਰੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨੌਜੁਆਨਾਂ ਵਿੱਚ ਉੱਦਮਿਤਾ ਦੀ ਭਾਵਨਾ ਨੂੰ ਵਧਾਵਾ ਦੇਣ ਅਤੇ ਨਵੇਂ ਉਦਮਿਆਂ ਦੀ ਸਿਰਜਣਾ ਨੂੰ ਪ੍ਰੋਤਸਾਹਿਤ ਕਰਨ ਲਈ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਉੱਦਮਿਤਾ ਅਤੇ ਫੈਕਲਟੀ ਵਿਕਾਸ ਪ੍ਰੋਗਰਾਮ ਸੰਚਾਲਿਤ ਕੀਤੇ ਜਾਣੇ ਚਾਹੀਦੇ ਹਨ।
ਉਨ੍ਹਾਂ ਨੇ ਜ਼ਿਲ੍ਹਿਆਂ ਵਿੱਚ ਉੱਦਮਿਤਾ ਅਤੇ ਫੈਕਲਟੀ ਪ੍ਰੋਗਰਾਮਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਯੁਵਾ ਸਟਾਰਟਅਪ ਨੀਤੀ ਤਹਿਤ ਸਿਰਜਣ ਕੀਤੇ ਜਾ ਰਹੇ ਮੌਕਿਆਂ ਦਾ ਲਾਭ ਚੁੱਕ ਸਕਣ।
ਮੁੱਖ ਮੰਤਰੀ ਜੋ ਇੱਥੇ ਹਰਿਆਣਾ ਰਾਜ ਸਟਾਰਟਅਪ ਨੀਤੀ ਤਹਿਤ ਇੰਕਯੂਬੇਟਰ ਯੋਜਨਾਵਾਂ 'ਤੇ ਆਯੋਜਿਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ, ਨੇ ਕਿਹਾ ਕਿ ਉੱਦਮੀ ਵਾਤਾਵਰਨ ਨੂੰ ਮਜਬੂਤ ਕਰਨ ਅਤੇ ਹੋਰ ਵੱਧ ਤੋਂ ਵੱਧ ਨੌਜੁਆਨਾਂ ਨੂੰ ਨਵੀਨਤਾ ਅਧਾਰਿਤ ਉੱਦਕੀਆਂ ਨੂੰ ਅਪਨਾਉਣ ਲਈ ਪ੍ਰੇਰਿਤ ਕਰਨ ਲਈ ਸਟਾਰਟਅਪ ਨੂੰ ਸਰਗਰਮੀ ਰੂਪ ਨਾਲ ਵਧਾਵਾ ਦਿੱਤਾ ਜਾਣਾ ਚਾਹੀਦਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਜ ਸਰਕਾਰ ਨੇ ਆਪਣੇ ਸੰਕਲਪ ਪੱਤਰ ਵਿੱਚ ਸਟਾਰਟਅਪ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ 60 ਫੀਸਦੀ ਤੱਕ ਵਧਾਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਇਸ ਟੀਚੇ ਨੂੰ ਜਲਦ ਤੋਂ ਜਲਦ ਪ੍ਰਾਪਤ ਕਰਨ ਲਈ ਵੀ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਦੱਸਿਆ ਗਿਆ ਕਿ ਹਰਿਆਣਾ ਵਿੱਚ ਮਹਿਲਾਵਾਂ ਵੱਲੋਂ ਸੰਚਾਲਿਤ ਸਟਾਰਟਅਪ ਦੀ ਮੌਜ਼ੂਦਾ ਭਾਗੀਦਾਰੀ 50 ਫੀਸਦੀ ਹੈ ਅਤੇ ਜਲਦ ਹੀ ਇਸ ਨੂੰ ਵਧਾ ਕੇ 60 ਫੀਸਦੀ ਕੀਤਾ ਜਾਵੇਗਾ।
ਇਹ ਵੀ ਦੱਸਿਆ ਗਿਆ ਕਿ ਹਰਿਆਣਾ ਸਟਾਰਟਅਪ ਦੇ ਮਾਮਲੇ ਵਿੱਚ ਸਤਵਾਂ ਸਭ ਤੋਂ ਵੱਡਾ ਰਾਜ ਹੈ ਜਿੱਥੇ 9100 ਤੋਂ ਜਿਆਦਾ ਸਟਾਰਟਅਪ ਡੀਪੀਆਈਆਈਟੀ ਰਜਿਸਟਰਡ ਹਨ। ਦੇਸ਼ ਦੇ 117 ਯੂਨਿਕਾਰਨ ਵਿੱਚੋਂ 19 ਹਰਿਆਣਾ ਤੋਂ ਹਨ ਜੋ ਰਾਜ ਦੀ ਵੱਧਦੀ ਉੱਦਮੀਤਾ ਸ਼ਕਤੀ ਨੂੰ ਦਰਸ਼ਾਉਂਦਾ ਹੈ। ਰਾਜ ਸਰਕਾਰ ਨੇ ਨਵੇਂ ਇੰਕਯੂਬੇਸ਼ਨ ਸੇਂਟਰਸ ਦੀ ਸਥਾਪਨਾ ਲਈ ਯੋਜਨਾਵਾਂ ਨੂੰ ਮੰਜ਼ੂਰੀ ਦੇ ਦਿੱਤੀ ਹੈ ਜਿਸ ਦੀ ਸੂਚਨਾ ਜਲਦ ਹੀ ਜਾਰੀ ਕੀਤੀ ਜਾਵੇਗੀ। ਇਹ ਕੇਂਦਰ ਵੱਖ ਵੱਖ ਯੋਜਨਾਵਾਂ ਅਤੇ ਪਹਿਲਾਂ ਦੇ ਮੀਡੀਅਮ ਰਾਹੀਂ ਸਟਾਰਟਅਪ ਨੂੰ ਮਦਦ ਪ੍ਰਦਾਨ ਕਰਣਗੇ।
ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਹਰਿਆਣਾ ਨੇ ਇੱਕ ਜੀਵੰਤ ਇੰਕਯੂਬੇਟਰ ਇਕੋਸਿਸਟਮ ਵਿਕਸਿਤ ਕੀਤਾ ਹੈ ਜੋ ਖੇਤੀਬਾੜੀ ਤਕਨਾਲੋਜੀ, ਆਈਟੀ, ਆਈਓਟੀ ਅਤੇ ਵਿਨਿਰਮਾਣ ਜਿਹੇ ਖੇਤਰਾਂ ਵਿੱਚ ਨਵਾਚਾਰ ਅਤੇ ਉੱਦਮਿਤਾ ਨੂੰ ਵਧਾਵਾ ਦਿੰਦਾ ਹੈ। ਇੰਕਯੂਬੇਟਰਸ ਦੀ ਪ੍ਰਮੁੱਖ ਗਤੀਵਿਧੀਆਂ ਵਿੱਚ ਉਤਪਾਦਾਂ ਦਾ ਪ੍ਰਦਰਸ਼ਨ, ਸੰਭਾਵਿਤ ਉੱਦਮੀਆਂ ਲਈ ਬੂਟਕੈਂਪ ਦਾ ਆਯੋਜਨ, ਮੋਹਰੀ ਉੱਦਮੀਆਂ ਨਾਲ ਨੇਟਵਰਕਿੰਗ, ਉਭਰਦੇ ਨਿਵੇਸ਼ਕਾਂ ਲਈ ਪਿਚਿੰਗ ਸੈਸ਼ਨ, ਸਫਲਤਾ ਦੀ ਕਹਾਨੀਆਂ ਪੇਸ਼ ਕਰਨਾ ਅਤੇ ਅਨੁਭਵੀ ਸੰਸਥਾਪਕਾਂ ਅਤੇ ਪੇਸ਼ੇਵਰਾਂ ਨਾਲ ਸਲਾਹ ਪ੍ਰੋਗਰਾਮ ਸ਼ਾਮਲ ਹਨ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਉਦਯੋਗ ਅਤੇ ਵਣਜ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜ਼ੂਦ ਸਨ।