ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਸੂਬੇ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨੇੜੇ ਤੇ ਘਰਾਂ ਦੇ ਅੰਦਰ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ, ਕਿਉਂਕਿ ਬਰਸਾਤ ਦੇ ਮੌਸਮ ਵਿੱਚ ਮੱਖੀ-ਮੱਛਰ ਵੱਧਦੇ ਹਨ ਜਿਨ੍ਹਾਂ ਨੂੰ ਰੋਕਨ ਲਈ ਸਾਫ ਸਫਾਈ ਦਾ ਹੋਣਾ ਬਹੁਤ ਜਰੂਰੀ ਹੈ।
ਇੱਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਲੇਰਿਆ ਫੈਲਾਉਣ ਵਾਲੇ ਮੱਛਰ ਰੁਕੇ ਹੋਏ ਗੰਦੇ ਪਾਣੀ ਵਿੱਚ ਪੈਦਾ ਹੁੰਦੇ ਹਨ, ਜਦੋਂ ਕਿ ਡੇਂਗੂ ਫੈਲਾਉਣ ਵਾਲੇ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦੇ ਹਨ। ਸਾਰੇ ਵਿਅਕਤੀ ਪਾਣੀ ਦੀ ਟੰਕੀਆਂ ਨੂੰ ਸਮੇਂ-ਸਮੇਂ 'ਤੇ ਚੰਗੀ ਤਰ੍ਹਾ ਸਾਫ ਕਰ ਕੇ ਪੂਰੀ ਤਰ੍ਹਾ ਢੱਕ ਕੇ ਰੱਖਣ। ਉਨ੍ਹਾਂ ਨੇ ਸਲਾਹ ਦਿੱਤੀ ਕਿ ਡੇਂਗੂ ਹੋਣ 'ਤੇ ਅਚਾਨਕ ਤੇਜ ਬੁਖਾਰ, ਖਾਸਕਰ ਕੁੱਝ ਦਿਨ ਬਾਅਦ ਘੱਟ ਹੋ ਕੇ ਫਿਰ ਤੋਂ ਤੇਜ ਬੁਖਾਰ ਆਉਣਾ, ਤੇਜ ਸਿਰ ਦਰਦ, ਮਾਸਪੇਸ਼ੀਆਂ, ਹੱਡੀਆਂ ਅਤੇ ਜੋੜਾਂ ਵਿੱਚ ਦਰਦ, ਉਲਟੀ, ਥਕਾਨ ਹੋਣਾ ਆਦਿ ਲੱਛਣ ਦਿਖਾਈ ਦਿੰਦੇ ਹਨ। ਇੰਨ੍ਹਾਂ ਵਿੱਚੋਂ ਕੋਈ ਵੀ ਲੱਛਣ ਹੋਣ 'ਤੇ ਤੁਰੰਤ ਆਪਣੇ ਨੇੜੇ ਹਸਪਤਾਲ ਵਿੱਚ ਸੰਪਰਕ ਕਰਨ ਅਤੇ ਜਾਂਚ ਕਰਵਾਉਣ।