ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਸੂਬੇ ਦੇ ਨਿਵਾਸੀ ਸਾਬਕਾ ਅਗਨੀਵੀਰਾਂ ਨੂੰ ਸਿੱਧੀ ਭਰਤੀ ਵਿੱਚ ਹੋਰਜੋਂਟਲ ਰਾਖਵਾਂ ਦਾ ਲਾਭ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਸ਼ਾ 'ਤੇ ਸਰਕਾਰ ਵੱਲੋਂ ਗਹਿਨ ਵਿਚਾਰ-ਵਟਾਂਦਰਾਂ ਕਰਨ ਦੇ ਬਾਅਦ ਹੁਣ ਇੱਕ ਨੀਤੀ ਬਣਾ ਕੇ ਰਾਜ ਦੀ ਵੱਖ-ਵੱਖ ਸੇਵਾਵਾਂ ਵਿੱਚ ਸਾਬਕਾ-ਅਗਨੀਵੀਰਾਂ ਲਈ ਰਾਖਵਾਂ ਦੀ ਵਿਵਸਥਾ ਕੀਤੀ ਗਈ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਇੱਕ ਪੱਤਰ ਜਾਰੀ ਕੀਤਾ ਗਿਆ ਹੈ।
ਇਸ ਨੀਤੀ ਅਨੁਸਾਰ, ਕੌਸ਼ਲ-ਮਾਹਰਤਾ ਨਾਲ ਸਬੰਧਿਤ ਗਰੁੱਪ-ਬੀ ਦੀ ਅਸਾਮੀਆਂ 'ਤੇ ਸਾਬਕਾ-ਅਗਨੀਵੀਰਾਂ ਨੂੰ 1 ਫੀਸਦੀ ਅਤੇ ਗਰੁੱਪ-ਸੀ ਦੇ ਅਸਾਮੀਆਂ (ਕੁੱਝ ਨਿਰਧਾਰਤ ਸ਼੍ਰੇਣੀਆਂ ਨੂੰ ਛੱਡ ਕੇ) 'ਤੇ 5 ਫੀਸਦੀ ਹੋਰੀਜੋਂਟਲ ਰਾਖਵਾਂ ਦਿੱਤਾ ਜਾਵੇਗਾ। ਗ੍ਰਹਿ ਵਿਭਾਗ ਵਿੱਚ ਪੁਲਿਸ ਕਾਂਸਟੇਬਲ ਦੀ ਅਸਾਮੀਆਂ ਦੇ ਲਈ 20 ਫੀਸਦੀ ਰਾਖਵਾਂ ਦਿੱਤਾ ਜਾਵੇਗਾ। ਇਸੀ ਤਰ੍ਹਾ, ਵਾਤਾਵਰਣ, ਜੰਗਲਾਤ ਅਤੇ ਜੰਗਲੀ ੧ੀਵ ਵਿਭਾਗ ਵਿੱਚ ਫੋਰੇਸਟ ਗਾਰਡ, ਜੇਲ੍ਹ ਵਿਭਾਗ ਵਿੱਚ ਵਾਰਡਰ ਅਤੇ ਖਾਨ ਅਤੇ ਭੂਵਿਗਿਆਨ ਵਿਭਾਗ ਵਿੱਚ ਮਾਈਨਿੰਗ ਗਾਰਡ ਦੀ ਅਸਾਮੀਆਂ ਲਈ 10 ਫੀਸਦੀ ਰਾਖਵਾਂ ਨਿਰਧਾਰਤ ਕੀਤਾ ਗਿਆ ਹੈ।
ਸਾਰੇ ਸਮਾਜਿਕ ਵਰਗਾਂ ਵਿੱਚ ਨਿਆਂਸੰਗਤ ਵੰਡ ਯਕੀਨੀ ਕਰਨ ਲਈ ਰਾਖਵਾਂ ਰੋਸਟਰ ਪੁਆਇੰਟਾਂ 'ਤੇ ਲਾਗੂ ਕੀਤਾ ਜਾਵੇਗਾ। ਚੋਣ ਪੂਰੀ ਤਰ੍ਹਾ ਮੈਰਿਟ ਆਧਾਰ 'ਤੇ ਹੋਵੇਗਾ ਅਤੇ ਸਾਬਕਾ -ਅਗਨੀਵੀਰਾਂ ਦਾ ਚੋਣ ਉਨ੍ਹਾਂ ਦੀ ਸਬੰਧਿਤ ਵਰਟੀਕਲ ਸ਼੍ਰੇਣੀ ਵਿੱਚ ਰਾਖਵਾਂ ਅਸਾਮੀਆਂ ਦੇ ਵਿਰੁੱਧ ਕੀਤਾ ਜਾਵੇਗਾ। ਜੇਕਰ ਢੁੱਕਵੇਂ ਸਾਬਕਾ-ਅਗਨੀਵੀਰ ਉਪਲਬਧ ਨਹੀਂ ਹੁੰਦਾ ਹੈ ਤਾਂ ਖਾਲੀ ਅਸਾਮੀ ਨੂੰ ਸਬੰਧਿਤ ਸ਼੍ਰੇਣੀ ਦੇ ਯੋਗ ਉਮੀਦਵਾਰਾਂ ਨਾਲ ਭਰਿਆ ਜਾਵੇਗਾ।
ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਪੁਲਿਸ ਕਾਂਸਟੇਬਲ, ਫੋਰੇਸਟ ਗਾਰਡ, ਜੇਲ੍ਹ ਵਾਰਡਰ ਅਤੇ ਮਾਈਨਿੰਗ ਗਾਰਡ ਦੀ ਅਸਾਮੀਆਂ 'ਤੇ ਭਰਤੀ ਦੌਰਾਨ ਸਾਬਕਾ-ਅਗਨੀਵੀਰਾਂ ਨੂੰ ਫਿਜੀਕਲ ਜਾਂਚ ਪ੍ਰੀਖਿਆ ਤੋਂ ਛੋਟ ਦਿੱਤੀ ਜਾਵੇਗੀ, ਕਿਉਂਕਿ ਉਨ੍ਹਾਂ ਦੀ ਫਿਜੀਕਲ ਸਮਰੱਥਾ ਅਤੇ ਫੌਜੀ ਸਿਖਲਾਈ ਪਹਿਲਾਂ ਤੋਂ ਪ੍ਰਮਾਣਿਤ ਹਨ। ਇਸ ਤੋਂ ਇਲਾਵਾ, ਸਾਬਕਾ ਅਗਨੀਵੀਰਾਂ ਨੂੰ ਪਹਿਲਾਂ ਤੋਂ ਹੀ ਗਰੁੱਪ-ਸੀ ਅਸਾਮੀਆਂ ਦੀ ਭਰਤੀ ਲਈ ਕਾਮਨ ਏਲਿਜੀਬਿਲਿਟੀ ਟੇਸਟ (ਸੀਈਟੀ) ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਨੇ ਆਪਣੇ ਫੌਜੀ ਸਿਖਲਾਈ ਦੌਰਾਨ ਪ੍ਰਾਪਤ ਸਕਿਲ-ਮਾਹਰਤਾ ਨਾਲ ਸਬੰਧਿਤ ਪ੍ਰੀਖਿਆ ਤੋਂ ਵੀ ਛੋਟ ਮਿਲੇਗੀ। ਹਾਲਾਂਕਿ ਉਨ੍ਹਾਂ ਨੇ ਇਸ਼ਤਿਹਾਰ ਦਿੱਤੇ ਗਏ ਅਹੁਤਿਆਂ ਲਈ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਲਿਖਿਤ ਪ੍ਰੀਖਿਆ ਵਿੱਚ ਸ਼ਾਮਿਲ ਹੋਣਾ ਜਰੂਰੀ ਹੋਵੇਗਾ। ਇਹ ਛੋਟ ਹਰਿਆਣਾ ਕਰਮਚਾਰੀ ਚੋਣ ਕਮਿਸ਼ਨਰ ਵੱਲੋਂ ਅਜਿਹੇ ਅਹੁਤਿਆਂ ਲਈ ਜਾਰੀ ਕੀਤੇ ਗਏ ਇਸ਼ਤਿਹਾਰ ਦੀ ਪ੍ਰਤੀਕ੍ਰਿਆ ਵਿੱਚ ਬਿਨੈ ਕਰਦੇ ਸਮੇਂ ਦਿੱਤੀ ਜਾਵੇਗੀ।