ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੁਰਾਤੱਤਵ ਸਥਲ ਦੇ ਵਿਕਾਸ ਦੀ ਤਰੱਕੀ ਨੂੰ ਲੈਅ ਕੇ ਸਮੀਖਿਆ ਮੀਟਿੰਗ
ਚੰਡੀਗੜ੍ਹ : ਹਰਿਆਣਾ ਸਰਕਾਰ ਵੱਲੋਂ ਇਤਿਹਾਸਕ ਨਜ਼ਰਇਏ ਤੋਂ ਮਹੱਤਵਪੂਰਨ ਅਗੋ੍ਹਾ ਨੂੰ ਵਿਸ਼ਵ ਪੁਰਾਤੱਤਵ ਨਕਸ਼ੇ 'ਤੇ ਨਵੀਂ ਪਛਾਣ ਦਿਲਾਉਣ ਲਈ ਇਸ ਨੂੰ ਇੱਕ ਪ੍ਰਮੁੱਖ ਸੈਰ-ਸਪਾਟਾ ਸਥਲ ਅਤੇ ਸਭਿਆਚਾਰਕ ਵਿਰਾਸਤ ਦੇ ਕੇਂਦਰ ਵੱਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਅਗ੍ਰੋਹਾ ਵਿੱਚ ਆਧੁਨਿਕ ਅਜਾਇਬਘਰ ਸਥਾਪਿਤ ਕੀਤਾ ਜਾਵੇਗਾ ਜਿੱਥੇ ਖੁਦਾਈ ਨਾਲ ਪ੍ਰਾਪਤ ਪੁਰਾਅਵਸ਼ੇਸ਼ਾਂ ਨੂੰ ਸਾਂਭ ਕੇ ਅਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਅਜਾਇਬਘਰ ਆਗੰਤੁਕਾਂ ਨੂੰ ਖੇਤਰ ਦੀ ਮਜਬੂਤ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ ਨਾਲ ਜੋੜਨ ਨਾਲ ਨਾਲ ਇੱਕ ਗਿਆਨਵਰਧਕ ਅਤੇ ਖਿਚਵਾਂ ਤਜ਼ਰਬਾਂ ਵੀ ਪ੍ਰਦਾਨ ਕਰੇਗਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਇੱਥੇ ਹੋਈ ਮੀਟਿੰਗ ਵਿੱਚ ਅਗ੍ਰੋਹਾ ਪੁਰਾਤੱਤਵ ਸਥਲ ਦੇ ਵਿਕਾਸ ਅਤੇ ਤਰੱਕੀ ਦੇ ਸਬੰਧ ਵਿੱਚ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ, ਸਾਬਕਾ ਮੰਤਰੀ ਡਾ. ਕਮਲ ਗੁਪਤਾ, ਸ੍ਰੀ ਅਸੀਮ ਗੋਇਲ, ਸਾਬਕਾ ਵਿਧਾਨਸਭਾ ਚੇਅਰਮੈਨ ਸ੍ਰੀ ਗਿਆਨ ਚੰਦ ਗੁਪਤਾ ਵੀ ਮੌਜ਼ੂਦ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਅਗੋ੍ਹਾ, ਮਹਾਰਾਜਾ ਅਗਰਸੇਨ ਦੀ ਰਾਜਧਾਨੀ ਹੋਣ ਕਾਰਨ ਬਹੁਤ ਮਹੱਤਵਪੂਰਨ ਪੁਰਾਤੱਤਵ ਅਤੇ ਸਭਿਆਚਾਰਕ ਸਥਲ ਹੈ। ਇਸ ਦੇ ਵਿਕਾਸ ਨਾਲ ਇਹ ਨਾਲ ਸਿਰਫ਼ ਆਸਥਾ ਦਾ ਕੇਂਦਰ ਬਣੇਗਾ, ਸਗੋਂ ਇੱਕ ਕੌਮਾਂਤਰੀ ਸੈਰ-ਸਪਾਟਾ ਗੰਤਵਅ ਵੱਜੋਂ ਵੀ ਉਭਰੇਗਾ।
ਅਗੋ੍ਹਾ ਵਿਕਾਸ ਲਈ ਮਾਸਟਰ ਪਲਾਨ ਤਿਆਰ ਕਰਨ ਦੇ ਨਿਰਦੇਸ਼
ਸ੍ਰੀ ਨਾਇਬ ਸਿੰਘ ਸੈਣੀ ਨੇ ਨਿਰਦੇਸ਼ ਦਿੱਤੇ ਕਿ ਹਿਸਾਰ- ਅਗੋ੍ਹਾ ਮੇਟ੍ਰੋਪਾਲਿਟਨ ਡੇਵਲਪਮੇਂਟ ਅਥਾਰਿਟੀ ਵੱਲੋਂ ਇੱਕ ਸਮਗਰ ਮਾਸਟਰ ਪਲਾਨ ਤਿਆਰ ਕੀਤਾ ਜਾਵੇ ਜਿਸ ਵਿੱਚ ਅਗੋ੍ਰਹਾ ਨੂੰ ਸੈਰ-ਸਪਾਟਾ ਸਥਲ ਵੱਜੋਂ ਵਿਕਸਿਤ ਕਰਨ ਦੀ ਵਿਸਥਾਰ ਰਣਨੀਤੀ ਸ਼ਾਮਲ ਹੋਵੇ। ਨਾਲ ਹੀ ਅਗੋ੍ਹਾ ਪੁਰਾਤੱਤਵ ਸਥਲ ਦੇ ਨੇੜੇ ਤੇੜੇ ਟੀਲਿਆਂ ਦੀ ਜਿਯੋ ਟੈਗਿੰਗ ਕਰ ਉਸ ਖੇਤਰ ਨੂੰ ਸੁਰੱਖਿਅਤ ਖੇਤਰ ਐਲਾਨ ਕੀਤਾ ਜਾਵੇ ਤਾਂ ਜੋ ਇਨ੍ਹਾਂ ਟੀਲਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਪਹੁੰਚਾਇਆ ਜਾ ਸਕੇ।
ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਅਗੋ੍ਹਾ ਵਿੱਚ ਲਗਭਗ 5 ਕਰੋੜ ਖੇਤਰ ਵਿੱਚ ਭਾਰਤੀ ਪੁਰਾਤੱਤਵ ਸਰਵੇਖਣ ਅਤੇ ਹਰਿਆਣਾ ਰਾਜ ਪੁਰਾਤੱਤ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਹੈ। ਖੁਦਾਈ ਤੋਂ ਪਹਿਲਾਂ ਸੰਭਾਵਿਤ ਖੇਤਰਾਂ ਦੀ ਗ੍ਰਾਂਉਂਡ ਪੇਨੇਟੇ੍ਰਟਿੰਗ ਰਡਾਰ ਸਰਵੇਖਣ ਕਰਾਇਆ ਗਿਆ ਜਿਸ ਦੇ ਅਧਾਰ 'ਤੇ ਖੁਦਾਈ ਸ਼ੁਰੂ ਕੀਤੀ ਗਈ। ਹੁਣ ਤੱਕ ਖੁਦਾਈ ਤੋਂ ਪ੍ਰਾਪਤ ਅਵਸ਼ੇਸ਼ਾਂ ਤੋਂ ਪਤਾ ਲਗਤਾ ਹੈ ਕਿ ਆਉਣ ਵਾਲੇ ਸਮੇ ਵਿੱਚ ਇਹ ਖੇਤਰ ਨਾ ਸਿਰਫ਼ ਹਰਿਆਣਾ ਸਗੋਂ ਪੂਰੇ ਭਾਰਤ ਦੇ ਇਤਿਹਾਸਕ ਦ੍ਰਿਸ਼ ਨੂੰ ਇੱਕ ਨਵੀਂ ਪਛਾਣ ਦੇਵੇਗਾ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਨਗਰ ਅਤੇ ਗ੍ਰਾਮ ਨਿਯੋਜਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਏ. ਕੇ. ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਕੁਮਾਰ ਗੁਪਤਾ, ਵਿਰਾਸਤ ਅਤੇ ਸੈਰ-ਸਪਾਟਾ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਕਲਾ ਰਾਮਚੰਦਰਣ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਸ੍ਰੀ ਯਸ਼ਪਾਲ, ਪੁਰਾਤੱਤ ਵਿਭਾਗ ਦੇ ਨਿਦੇਸ਼ਕ ਸ੍ਰੀ ਅਮਿਤ ਖੱਤਰੀ ਅਤੇ ਹਿਸਾਰ ਦੇ ਡਿਪਟੀ ਕਮੀਸ਼ਨਰ ਸ੍ਰੀ ਅਨੀਸ਼ ਯਾਦਵ ਸਮੇਤ ਹੋਰ ਅਧਿਕਾਰੀ ਮੌਜ਼ੂਦ ਰਹੇ।