ਸੰਦੌੜ : ਇਥੋਂ ਨੇੜਲੇ ਪਿੰਡ ਕੰਗਣਵਾਲ ਵਿਖੇ ਮੁਫਤ ਅੱਜ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ 19 ਅਗਸਤ 2025 ਦਿਨ ਮੰਗਲਵਾਰ ਨੂੰ ਲਗਾਇਆ ਜਾ ਰਿਹਾ ਹੈ। ਇਹ ਕੈਂਪ ਆਯੁਰਵੈਦਿਕ ਅਤੇ ਹੋਮਿਓਪੈਥਿਕ ਵਿਭਾਗ ਪੰਜਾਬ ਅਤੇ ਗ੍ਰਾਮ ਪੰਚਾਇਤ ਕੰਗਣਵਾਲ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੀ ਜਾਣਕਾਰੀ ਦਿੰਦਿਆਂ ਉੱਗੇ ਸਮਾਜ ਸੇਵੀ ਹਨੀਫ ਅਨਸਾਰੀ ਅਤੇ ਡਾਕਟਰ ਮੁਹੰਮਦ ਸਈਅਦ ਖਾਨ ਨੇ ਦੱਸਿਆ ਕਿ ਇਸ ਕੈਂਪ ਦੇ ਮੁੱਖ ਮਹਿਮਾਨ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵਿਧਾਇਕ ਹਲਕਾ ਅਮਰਗੜ੍ਹ ਹੋਣਗੇ ਜਦਕਿ ਵਿਸ਼ੇਸ਼ ਮਹਿਮਾਨ ਡਾਕਟਰ ਮਲਕੀਤ ਸਿੰਘ ਡਾਕਟਰ ਨਮਿੱਤਾ ਗਰਗ ਅਤੇ ਡਾਕਟਰ ਰਹਿਮਾਨ ਅਸਦ ਹੋਣਗੇ। ਇਹ ਕੈਂਪ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਪਿੰਡ ਕੰਗਣਵਾਲ ਵਿਖੇ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਖੂਨ ਜਾਂਚ ਦੇ ਟੈਸਟ ਮੁਫਤ ਕੀਤੇ ਜਾਣਗੇ।