ਚੰਡੀਗੜ੍ਹ : ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਇੱਕ ਰੁੱਖ ਮਾਂ ਦੇ ਨਾਮ ਅਭਿਆਨ ਸ਼ੁਰੂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮਮਤਾ ਭਰਿਆ ਜੋ ਸਬੰਧ ਇੱਕ ਬੱਚੇ ਦਾ ਆਪਣੀ ਮਾਂ ਨਾਲ ਹੁੰਦਾ ਹੈ ਉੱਥੇ ਹੀ ਭਾਵਨਾਤਮਕ ਸਬੰਧ ਸਾਡਾ ਰੁੱਖ ਨਾਲ ਹੋਣਾ ਚਾਹੀਦਾ ਹੈ। ਇਸ ਗੱਲ ਦਾ ਧਿਆਨ ਰੱਖਣ ਕਿ ਵੱਧ ਰੁੱਖ ਲਗਾਉਣ ਤੋਂ ਜਿਆਦਾ ਉਨ੍ਹਾਂ ਦੀ ਦੇਖਭਾਲ ਕਰਨਾ ਜਰੂਰੀ ਹੈ।
ਸ੍ਰੀ ਵਿਜ ਅੱਜ ਅੰਬਾਲਾ ਛਾਉਣੀ ਦੇ ਗਾਂਧੀ ਗ੍ਰਾਂਉਂਡ ਵਿੱਚ ਇੱਕ ਰੁੱਖ ਮਾਂ ਦੇ ਨਾਮ ਜ਼ਿਲ੍ਹਾਂ ਪੱਧਰੀ ਵਨ ਮਹੋਤਸਵ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।
ਸ੍ਰੀ ਵਿਜ ਨੇ ਕਿਹਾ ਕਿ ਅੰਬਾਲਾ ਛਾਉਣੀ ਵਿੱਚ ਹਰ ਵਾਰਡ ਅਤੇ ਪਿੰਡ ਵਿੱਚ ਜਰੂਰਤ ਅਨੁਸਾਰ ਰੁੱਖ ਲਗਾਏ ਜਾਣਗੇ। ਉਨਾਂ ਨੇ ਕਿਹਾ ਕਿ ਜੀਵਨ ਲਈ ਰੁੱਖ ਮਹੱਤਵਪੂਰਨ ਹੰਦੇ ਹਨ। ਪ੍ਰੋਗਰਾਮ ਦੌਰਾਨ ਸ੍ਰੀ ਅਨਿਲ ਵਿਜ ਦੇ ਨਾਲ ਨਗਰ ਪਰਿਸ਼ਦ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਸਮੇਤ ਹੋਰ ਲੋਕਾਂ ਨੇ ਗਾਂਧੀ ਗ੍ਰਾਂਉਂਡ ਵਿੱਚ ਕਦੰਭ ਦੇ ਰੁੱਖ ਲਗਾਏ।
ਇਸ ਮੌਕੇ 'ਤੇ ਵਾਤਾਵਰਣ ਸੰਦੇਸ਼ ਨੂੰ ਲੈਅ ਕੇ ਨੁਕੱੜ ਨਾਟਕ ਅਤੇ ਹੋਰ ਪ੍ਰੋਗਰਾਮ ਪੇਸ਼ ਕੀਤੇ ਗਏ।